ਗਰਮੀ ਕਾਰਨ ਦੋਸਤਾਂ ਨਾਲ ਨਹਿਰ ‘ਚ ਨਹਾਉਣ ਗਿਆ 15 ਸਾਲਾ ਲੜਕਾ ਡੁੱਬਿਆ

ਪੰਜਾਬ


ਗੁਰਦਾਸਪੁਰ, 23 ਮਈ,ਬੋਲੇ ਪੰਜਾਬ ਬਿਊਰੋ;
ਅੱਤ ਦੀ ਗਰਮੀ ਕਾਰਨ ਕਸਬਾ ਧਾਰੀਵਾਲ ਸ਼ਹਿਰ ਨੇੜੇ ਨਹਿਰ ‘ਚ ਨਹਾਉਣ ਗਿਆ 15 ਸਾਲਾ ਲੜਕਾ ਡੁੱਬ ਗਿਆ।ਮਿਲੀ ਜਾਣਕਾਰੀ ਮੁਤਾਬਕ ਉਹ ਆਪਣੇ ਦੋਸਤਾਂ ਨਾਲ ਨਹਿਰ ਵਿੱਚ ਨਹਾਉਣ ਗਿਆ ਸੀ। ਪਰਿਵਾਰਕ ਮੈਂਬਰ ਘਟਨਾ ਬਾਰੇ ਪਤਾ ਲੱਗਣ ‘ਤੇ ਤੁਰੰਤ ਨਹਿਰ ਨੇੜੇ ਪਹੁੰਚੇ।
ਨਹਿਰ ‘ਚ ਡੁੱਬਣ ਵਾਲੇ ਨੌਜਵਾਨ ਦੀ ਪਛਾਣ ਸਾਗਰ ਨਿਵਾਸੀ ਪਿੰਡ ਕੰਗ ਦੇ ਰੂਪ ਵਿੱਚ ਹੋਈ ਹੈ। ਨੌਜਵਾਨ ਦੇ ਡੁੱਬਣ ਦਾ ਪਤਾ ਲੱਗਣ ਤੋਂ ਬਾਅਦ ਪਿੰਡ ਦੀ ਪੰਚਾਇਤ ਨੇ ਪੁਲਿਸ ਨਾਲ ਸੰਪਰਕ ਕੀਤਾ ਤੇ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਪ੍ਰਸ਼ਾਸਨ ਨੇ ਨਹਿਰ ‘ਚ ਪਾਣੀ ਘਟਾ ਦਿੱਤਾ। ਰਾਜੀਵ ਗਾਂਧੀ ਕਾਲੋਨੀ ‘ਚ ਰਹਿਣ ਵਾਲੇ ਕੁਝ ਪੇਸ਼ੇਵਰ ਗੋਤਾਖੋਰ ਨੌਜਵਾਨ ਦੀ ਭਾਲ ਕਰ ਰਹੇ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।