ਨਿਗਰਾਨ ਇੰਜੀਨੀਅਰ ਬਠਿੰਡਾ ਰਾਹੀਂ ਦਿੱਤਾ ਮੰਗ ਪੱਤਰ 9 ਜੂਨ ਨੂੰ ਮੁੱਖ ਦਫ਼ਤਰ ਪਟਿਆਲਾ ਵਿਖੇ ਰੋਸ ਧਰਨਾਂ
ਬਠਿੰਡਾ 23 ਮਈ ,ਬੋਲੇ ਪੰਜਾਬ ਬਿਊਰੋ;
ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੇ ਜਿਲ੍ਹਾ ਬਠਿੰਡਾ ਅਤੇ ਮਾਨਸਾ ਵੱਲੋਂ ਚਿਲਡਰਨ ਪਾਰਕ ਬਠਿੰਡਾ ਵਿਖੇ ਜਿਲ੍ਹਾ ਪ੍ਰਧਾਨ ਬਲਰਾਜ ਸਿੰਘ ਮੌੜ,ਤੇ ਅਮਰ ਸਿੰਘ ਮਾਨਸਾ ਪ੍ਰਧਾਨਗੀ ਹੇਠ ਧਰਨਾ ਦਿੱਤਾ ਅਤੇ ਹਲਕਾ ਦਫ਼ਤਰ ਤੱਕ ਰੋਸ ਮਾਰਚ ਕਰਕੇ ਮੰਗ ਪੱਤਰ ਨਿਗਰਾਨ ਇੰਜਨੀਅਰ ਬਠਿੰਡਾ ਰਾਹੀ ਪੰਜਾਬ ਸਰਕਾਰ ਤੇ ਉਚ ਅਧਿਕਾਰੀਆਂ ਨੂੰ ਭੇਜਿਆ ਗਿਆ ਧਰਨੇ ਨੂੰ ਸੰਬੋਧਨ ਕਰਦਿਆਂ ਪਸਸਫ ਦੇ ਜਿਲ੍ਹਾ ਪ੍ਰਧਾਨ ਹਰਨੇਕ ਸਿੰਘ ਗਹਿਰੀ,ਗੁਰਮੀਤ ਸਿੰਘ ਭੋਡੀਪੁਰਾ, ਸੂਬਾ ਆਗੂ ਦਰਸ਼ਨ ਸਿੰਘ ਨੰਗਲ,ਕਿਸ਼ੋਰ ਚੰਦ ਗਾਜ਼, ਧਰਮ ਸਿੰਘ ਕੋਠਾਗੁਰੂ,ਸ਼ਿੰਦਰਪਾਲ ਸਿੰਘ, ਲਖਵੀਰ ਸਿੰਘ ਭਾਗੀਵਾਂਦਰ,ਹੰਸਰਾਜ ਬੀਜਵਾ,ਸੁਖਚੈਨ ਸਿੰਘ,ਦਰਸ਼ਨ ਸ਼ਰਮਾਂ,ਗੁਰਜੰਟ ਸਿੰਘ ਮਾਨ, ਜਸਪਿੰਦਰ ਸਿੰਘ ਰੱਲਾ,ਪਿਆਰੇ ਲਾਲ, ਜੱਗਾ ਸਿੰਘ ਪ੍ਰਧਾਨ ਪਸਸਫ ਮਾਨਸਾ,ਹਰੀ ਸਿੰਘ ਸਹਾਰਨਾ,ਦੀਪ ਜੋਗਾ,ਹਰਪ੍ਰੀਤ ਸਿੰਘ, ਮਨਪ੍ਰੀਤ ਭੀਖੀ,ਜਗਦੇਵ ਸਿੰਘ, ਗੁਰਚਰਨ ਜੋੜਕੀਆਂ,ਗੁਰਭੇਜ ਭੇਜੀ, ਸੁਖਦੇਵ ਸਿੰਘ ਕੋਟਲੀ,ਜਸਵਿੰਦਰ ਸਿੰਘ,ਬਲਜਿੰਦਰ ਸਿੰਘ, ਜਨਕ ਸਿੰਘ ਮਾਨਸਾ,ਜੀਤ ਰਾਮ ਦੋਦੜਾ ਨੇ ਕਿਹਾ ਕਿ ਸੂਬਾ ਕਮੇਟੀ ਤੇ ਫੈਸਲੇ ਅਨੁਸਾਰ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਵੱਲੋਂ 15% ਕੋਟੇ ਅਧੀਨ ਪ੍ਰਮੋਟ ਕੀਤੇ ਜੂਨੀਅਰ ਇੰਜੀਨੀਅਰਾਂ ਵਿਰੁੱਧ ਮੁੱਖ ਦਫ਼ਤਰਾਂ ਵੱਲੋਂ ਮਾੜੇ ਪੱਤਰ ਕੱਢਕੇ ਕਾਰਵਾਈ ਕਰਨ ਦੇ ਮਨਸੂਬਿਆਂ ਤੇ ਖਿਲਾਫ ਅਤੇ ਪੰਚਾਇਤੀ ਕਰਨ ਦੇ ਨਾਂ ਤੇ ਸਰਕਾਰ ਵੱਲੋਂ ਪੇਂਡੂ ਜਲ ਸਪਲਾਈਆਂ ਨੂੰ ਪੰਚਾਇਤਾਂ ਦੇ ਹਵਾਲੇ ਕਰਨ ਦੇ ਵਿਰੁੱਧ ਅੱਜ ਸਰਕਲ ਪੱਧਰੀ ਰੋਸ ਧਰਨਾਂ ਦੇ ਕੇ ਨਿਗਰਾਨ ਦਫ਼ਤਰ ਬਠਿੰਡਾ ਰਾਹੀਂ ਸਰਕਾਰ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਗਿਆ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਲ ਸਪਲਾਈਆਂ ਨੂੰ ਪੰਚਾਇਤਾਂ ਦੇ ਹਵਾਲੇ ਕਰਨ ਦਾ ਫੈਸਲਾ ਵਾਪਸ ਲਿਆ ਜਾਵੇ ਪੰਜਾਬ ਦੇ ਵੱਖ-ਵੱਖ ਮਹਿਕਮੇ ਵਿੱਚ ਕੰਮ ਕਰਦੇ ਕੰਟੈਕਟ ਆਊਟਸੋਰਸ ਇੰਨ ਲਿਸਟਮੈਂਟ ਮੁਲਾਜ਼ਮਾਂ ਨੂੰ ਬਿਨਾਂ ਦੇਰੀ ਰੈਗੂਲਰ ਕੀਤਾ ਜਾਵੇ ਰਹਿੰਦੀਆਂ ਡੀਏ ਦੀਆਂ ਕਿਸਤਾਂ ਰਿਲੀਜ਼ ਕੀਤੀਆਂ ਜਾਣ ਪੇ ਕਮਿਸ਼ਨ ਦੇ ਬਕਾਏ ਜਲਦੀ ਦਿੱਤੇ ਜਾਣ ਖਾਲੀ ਅਸਾਮੀਆਂ ਰੈਗੂਲਰ ਭਰਤੀ ਰਾਹੀਂ ਭਰੀਆਂ ਜਾਣ ਤੇ ਹੋਰ ਮੰਗ ਪੱਤਰ ਵਿੱਚ ਦਰਜ ਮੰਗਾਂ ਨੂੰ ਲੈ ਕੇ ਸੂਬਾ ਕਮੇਟੀ ਵੱਲੋਂ ਪੰਜਾਬ ਪੱਧਰੀ ਰੋਸ ਧਰਨਾ 09-06-2025 ਨੂੰ ਮੁੱਖ ਦਫਤਰ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਪਟਿਆਲਾ ਵਿਖੇ ਦਿੱਤਾ ਜਾਵੇਗਾ। ਸੂਬਾ ਆਗੂ ਬਲਰਾਜ ਸਿੰਘ ਮੌੜ ਤੇ ਦਰਸ਼ਨ ਸਿੰਘ ਨੰਗਲ ਨੇ ਕਿਹਾ ਕਿ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ ਫੀਲਡ ਮੁਲਾਜ਼ਮਾਂ ਦੇ ਮਸਲੇ ਹੱਲ ਨਾਂ ਕਰਨ ਕਰਕੇ ਜਥੇਬੰਦੀ 27-05-2025 ਮੁੱਖ ਕਾਰਜਕਾਰੀ ਅਫਸਰ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਚੰਡੀਗੜ ਦੇ ਖਿਲਾਫ ਮੁੱਖ ਦਫਤਰ ਸੈਕਟਰ 27 ਏ ਪਲਾਟ ਨੰਬਰ 1 ਬੀ ਚੰਡੀਗੜ੍ਹ ਵਿਖੇ ਰੋਸ ਧਰਨਾ ਦਿਤਾ ਜਾਵੇਗਾ। ਉਕਤ ਦੋਹਾਂ ਧਰਨਿਆਂ ਵਿੱਚ ਬਠਿੰਡਾ ਤੇ ਮਾਨਸਾ ਦੇ ਫੀਲਡ ਮੁਲਾਜ਼ਮ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ।












