ਰੋਟਰੀ ਕਲੱਬ ਰਾਜਪੁਰਾ ਵੱਲੋਂ ਲੋੜਵੰਦ ਮਰੀਜ਼ ਨੂੰ ਵ੍ਹੀਲਚੇਅਰ ਦਿੱਤੀ

ਪੰਜਾਬ

ਰੋਟੇਰੀਅਨ ਰਾਜਿੰਦਰ ਸਿੰਘ ਚਾਨੀ ਮੈਂਬਰ ਰੋਟਰੀ ਕਲੱਬ ਰਾਜਪੁਰਾ ਪ੍ਰਾਇਮ ਨੇ ਰਾਜਪੁਰਾ ਸ਼ਹਿਰ ਦੇ ਦਾਨੀ ਸੱਜਣਾਂ ਪੀੜਿਤ ਪਰਿਵਾਰ ਦੀ ਵਿੱਤੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ

ਹੌਸਲੇ ਨਾਲ ਭਰੇ ਮਰੀਜ਼ ਹਰਿੰਦਰ ਸਿੰਘ ਨੂੰ ਆਪਣੇ ਪੈਰਾਂ ਤੇ ਚੱਲਣ ਲਈ ਫਿਜੀਓਥੇਰੇਪੀ ਦੀ ਲੋੜ

ਰਾਜਪੁਰਾ, 25 ਮਈ ,ਬੋਲੇ ਪੰਜਾਬ ਬਿਊਰੋ:
ਇਨਸਾਨੀ ਹਮਦਰਦੀ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਮਿਸਾਲ ਬਣਾਉਂਦਿਆਂ ਰੋਟਰੀ ਕਲੱਬ ਰਾਜਪੁਰਾ ਵੱਲੋਂ ਪੁਰਾਣਾ ਰਾਜਪੁਰਾ ਦੇ ਵਸਨੀਕ ਹਰਿੰਦਰ ਸਿੰਘ ਨੂੰ ਵ੍ਹੀਲਚੇਅਰ ਦਿੱਤੀ ਗਈ। ਹਰਿੰਦਰ ਸਿੰਘ ਪਿਛਲੇ ਕਈ ਮਹੀਨਿਆਂ ਤੋਂ ਰੀੜ ਦੀ ਹੱਡੀ ਦੇ ਅਪਰੇਸ਼ਨ ਕਾਰਨ ਗੰਭੀਰ ਬੀਮਾਰੀ ਦੀ ਚਪੇਟ ਵਿੱਚ ਹਨ ਅਤੇ ਤੁਰਨ-ਫਿਰਨ ਵਿੱਚ ਅਸਮਰਥ ਹਨ। ਰੋਟਰੀ ਕਲੱਬ ਦੇ ਪ੍ਰਧਾਨ ਰੋਟੇਰੀਅਨ ਸ਼ੰਟੀ ਕੁਮਾਰ ਅਤੇ ਸਕੱਤਰ ਰੋਟੇਰੀਅਨ ਜੋਗਿੰਦਰ ਬਾਂਸਲ ਦੇ ਉੱਦਮ ਅਤੇ ਸਹਿਯੋਗ ਨਾਲ ਉਨ੍ਹਾਂ ਲਈ ਹਸਪਤਾਲ ਵ੍ਹੀਲਚੇਅਰ ਉਪਲਬਧ ਕਰਵਾਈ ਗਈ।
ਇਸ ਮੌਕੇ ਉਨ੍ਹਾਂ ਦੇ ਪਰਿਵਾਰ ਨੇ ਰੋਟਰੀ ਕਲੱਬ ਅਤੇ ਸਾਰੀਆਂ ਸਮਾਜ ਸੇਵਕ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵ੍ਹੀਲਚੇਅਰ ਦੇ ਮਿਲਣ ਨਾਲ ਹੁਣ ਹਰਿੰਦਰ ਸਿੰਘ ਘਰ ਤੋਂ ਬਾਹਰ ਨਿਕਲ ਕੇ ਸਾਫ ਹਵਾ ਵਿੱਚ ਬੈਠਣ ਅਤੇ ਆਪਣਾ ਮਨੋਬਲ ਵਧਾਉਣ ਦੇ ਯਤਨ ਕਰ ਸਕਣਗੇ।
ਉਲੇਖਣਯੋਗ ਹੈ ਕਿ ਇਸ ਮਦਦ ਲਈ ਅਮਰਿੰਦਰ ਸਿੰਘ ਮੀਰੀ ਪੀ.ਏ. ਐੱਮ.ਐੱਲ.ਏ ਨੀਨਾ ਮਿੱਤਲ ਵੱਲੋਂ ਰੋਟਰੀਅਨ ਰਾਜਿੰਦਰ ਸਿੰਘ ਚਾਨੀ ਨੂੰ ਪਰਿਵਾਰ ਨਾਲ ਸੰਪਰਕ ਕਰਕੇ ਮਦਦ ਲਈ ਅਪੀਲ ਕੀਤੀ ਗਈ ਸੀ। ਇਹ ਮਦਦ ਤੁਰੰਤ ਉਨ੍ਹਾਂ ਤੱਕ ਪਹੁੰਚਾਈ ਗਈ।
ਇਸ ਮੌਕੇ ਰੋਟਰੀ ਕਲੱਬ ਰਾਜਪੁਰਾ ਦੇ ਖਜਾਨਚੀ ਵਿਨੋਦ ਕਿੰਗਰ, ਰੋਟੇਰੀਅਨ ਪਵਨ ਸ਼ਰਮਾ ਅਤੇ ਸਮਾਜ ਸੇਵੀ ਮੇਜਰ ਸਿੰਘ ਵੀ ਮੌਜੂਦ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।