ਚੰਡੀਗੜ੍ਹ 26 ਮਈ,ਬੋਲੇ ਪੰਜਾਬ ਬਿਊਰੋ;
ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਭ ਤੋਂ ਪਹਿਲਾਂ ਸਾਰੇ ਸਾਹਿਤਕਾਰਾਂ ਵੱਲੋਂ ਸਾਡੇ ਤੋਂ ਸਦਾ ਲਈ ਵਿਛੜ ਚੁੱਕੇ ਸ਼ਾਇਰ ਤਜ਼ਮਲ ਕਲੀਮ ਤੇ ਪ੍ਰਸਿੱਧ ਵਿਦਵਾਨ ਡਾ. ਰਤਨ ਸਿੰਘ ਜੱਗੀ ਜੀ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਉਸ ਤੋਂ ਬਾਅਦ ਪ੍ਰਧਾਨਗੀ ਅਤੇ ਮੁੱਖ
ਮਹਿਮਾਨ ਵਜੋਂ ਸ਼ਾਮਿਲ ਹੋਈਆਂ ਅਦਬੀ ਸ਼ਖਸ਼ੀਅਤਾਂ ਨੂੰ ਸੰਸਥਾ ਦੇ ਮੈਂਬਰਾਂ ਵਲੋਂ ਸਨਮਾਨਿਤ ਕੀਤਾ ਗਿਆ,ਫੇਰ ਕਾਰਜਕਾਰੀ ਪ੍ਰਧਾਨ ਸ਼੍ਰੀਮਤੀ ਪਰਮਜੀਤ ਕੌਰ ਪਰਮ
ਜੀ ਨੇ ਅੱਜ ਦੇ ਇਸ ਵਿਸ਼ੇਸ਼ ਸਮਾਗਮ ਦੀ ਰੂਪ-ਰੇਖਾ ਅਤੇ ਸ਼ਿਵ ਕੁਮਾਰ ਬਟਾਲਵੀ ਦੇ ਜੀਵਨ ਬਾਰੇ, ਉਹਨਾਂ ਵਲੋਂ ਲਿਖੀਆਂ ਪੁਸਤਕਾਂ ਬਾਰੇ ਬਹੁਤ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਆਏ ਹੋਏ ਸਾਹਿਤਕਾਰਾਂ ,ਕਵੀਆਂ ਅਤੇ ਲੇਖਕਾਂ ਨੂੰ ਜੀ ਆਇਆਂ ਆਖਿਆ।ਪ੍ਰੋਗਰਾਮ ਦੀ ਸ਼ੁਰੂਆਤ ਸ਼ਾਇਰਾ ਨਰਿੰਦਰ ਕੌਰ ਲੌਂਗੀਆ ਵੱਲੋਂ ਸ਼ਿਵ ਕੁਮਾਰ ਦੀ ਰਚਨਾ ‘ਸੁਣੋ ਵੇ ਕਲਮਾਂ ਵਾਲਿਓ’ ਨਾਲ ਹੋਈ। ਰਵਿੰਦਰ ਕੌਰ ਰਾਵੀ,ਬਲਵਿੰਦਰ ਢਿੱਲੋਂ,ਹਰਜੀਤ ਸਿੰਘ,ਪਰਲਾਦ ਸਿੰਘ,ਦਵਿੰਦਰ ਕੌਰ ਢਿੱਲੋਂ,ਮੰਦਰ ਗਿੱਲ,ਦਰਸ਼ਨ ਤਿਉਣਾ ਅਤੇ ਸੁਖਵਿੰਦਰ ਸਿੰਘ ਨੇ ਤਰੰਨੁਮ ਵਿੱਚ ਸ਼ਿਵ ਬਟਾਲਵੀ ਦੀਆਂ ਬਹੁਤ ਹੀ ਖੂਬਸੂਰਤ ਰਚਨਾਂਵਾਂ ਸਰੋਤਿਆਂ ਦੀ ਨਜ਼ਰ ਕਰਕੇ ਮਾਹੌਲ ਸੰਗੀਤਮਈ ਬਣਾ ਦਿੱਤਾ। ਰਾਜਵਿੰਦਰ ਸਿੰਘ ਗੱਡੂ,ਪਾਲ ਅਜਨਬੀ ਮਿੱਕੀ ਪਾਸੀ,ਸਾਗਰ ਭੂਰੀਆ, ਧਿਆਨ ਸਿੰਘ ਕਾਹਲੋਂ ਅਤੇ ਚਰਨਜੀਤ ਕੌਰ ਬਾਠ ਨੇ ਜ਼ਿੰਦਗੀ ਦੇ ਵੱਖ ਵੱਖ ਰੰਗਾਂ ਨੂੰ ਦਰਸਾਉਂਦੀਆਂ ਰਚਨਾਂਵਾ ਪੇਸ਼ ਕੀਤੀਆਂ। ਲਾਭ ਸਿੰਘ ਲਹਿਲੀ ਨੇ ਸ੍ਰੀ ਗੁਰੂ ਅਰਜੁਨ ਦੇਵ ਜੀ ਦੀ ਸ਼ਹਾਦਤ ਤੇ ਮਲਕੀਤ ਨਾਗਰਾ ਨੇ ਸੰਤ ਰਾਮ

ਉਦਾਸੀ ਜੀ ਦੀ ਖੂਬਸੂਰਤ ਰਚਨਾ ਸਾਂਝੀ ਕੀਤੀ। ਰਤਨ ਬਾਬਕ ਵਾਲਾ ਨੇ ਅੱਜ ਕੱਲ ਦੇ ਅਖਾਉਤੀ ਬਾਬਿਆਂ ਸਬੰਧੀ ਰਚਨਾ ਤਰੰਨੁਮ ਵਿੱਚ ਸੁਣਾਈ। ਚਰਨਜੀਤ ਕਲੇਰ ਨੇ ਰਾਣੀ ਸੁੰਦਰਾਂ ਤੇ ਭਗਤ ਪੂਰਨ ਸਿੰਘ ਦਾ ਕਿੱਸਾ ਸੁਣਾ ਕੇ ਆਪਣੀ ਹਾਜ਼ਰੀ ਲਵਾਈ। ਭਰਪੂਰ ਸਿੰਘ ਨੇ ਆਪਣੀ ਨਿੱਜੀ ਜਿ਼ਦਗੀ ਬਾਰੇ ਬਹੁਤ ਹੀ ਭਾਵਨਾਤਮਕ ਕਵਿਤਾ ਸਭ ਦੀ ਨਜ਼ਰ ਕੀਤੀ।ਰੁਪਿੰਦਰਜੀਤ ਸਿੰਘ ਨੇ ਦੇਸ਼ ਪਿਆਰ ਦੀ ਰਚਨਾ ਤਰੰਨੁਮ ਵਿੱਚ ਸੁਣਾ ਕੇ ਵਾਹ ਵਾਹ ਖੱਟੀ।ਪ੍ਰਧਾਨ ਸ਼੍ਰੀਮਤੀ ਪਰਮਜੀਤ ਕੌਰ ਪਰਮ ਨੇ ਆਪਣੇ ਦਿਲ ਟੁੰਬਵੀ ਸ਼ਾਇਰੀ ਸੁਣਾ ਕੇ ਸਰੋਤਿਆਂ ਨੂੰ ਕੀਲ ਲਿਆ।ਮੁੱਖ
ਮਹਿਮਾਨ ਡਾ.ਨੀਜ਼ਾ ਸਿੰਘ ਜੀ ਨੇ ਸਾਹਿਤ ਵਿਗਿਆਨ ਕੇਂਦਰ ਦੀ ਪ੍ਰਸ਼ੰਸ਼ਾ ਕਰਦੇ ਹੋਏ ਕਿਹਾ ਕਿ ਇਹ ਸੰਸਥਾ ਇੱਕ ਪਰਿਵਾਰ ਹੈ ਜੋ ਹਰ ਇੱਕ ਮੈਂਬਰ ਦੇ ਦੁੱਖ ਸੁੱਖ ਵਿੱਚ ਨਾਲ ਖੜ੍ਹਦੇ ਹਨ। ਉਹਨਾਂ ਨੇ ਅੰਤਰਰਾਸ਼ਟਰੀ ਸਨਮਾਨ ਪ੍ਰਾਪਤ ਮਹਾਨ ਸ਼ਖਸ਼ੀਅਤਾਂ ਬਾਰੇ ਜਾਣਕਾਰੀ ਦਿੱਤੀ ਤੇ ਸ਼ਿਵ ਕੁਮਾਰ ਬਟਾਲਵੀ ਦਾ ਗੀਤ ‘ਮੈਨੂੰ ਤੇਰਾ ਸ਼ਬਾਬ ਲੈ ਬੈਠਾ’ਤਰੰਨੁਮ ਵਿੱਚ ਸੁਣਾ ਕੇ ਪ੍ਰੋਗਰਾਮ ਨੂੰ ਚਾਰ ਚੰਨ ਲਾ ਦਿੱਤੇ। ਪ੍ਰਧਾਨਗੀ ਕਰ ਰਹੇ ਸ੍ਰੀ ਜਗਦੀਪ ਸਿੱਧੂ ਜੀ ਨੇ ਆਪਣੇ ਵਿਚਾਰਾਂ ਵਿੱਚ ਦਸਿੱਆ ਕਿ ਅੱਜ ਕੱਲ ਦੇ ਸਮੇਂ ਵਿੱਚ ਇੱਕ ਦੂਜੇ ਦਾ ਸਾਥ ਦੇਣਾ ਬਹੁਤ ਵੱਡੀ ਗੱਲ ਹੈ।ਉਹਨਾਂ ਨੇ ਸਾਰੇ ਕਵੀਆਂ ਵਲੋਂ ਪੇਸ਼ ਕੀਤੀਆਂ ਰਚਨਾਂਵਾਂ ਬਾਰੇ ਆਪਣੇ ਵਿਚਾਰ ਤੇ ਸੁਝਾਅ ਦਿੱਤੇ। ਉਹਨਾਂ ਨੇ ਆਪਣੀ ਰਚਨਾ’ਧੀਏ ਤੇਰੇ ਆਉਣ ਨਾਲ ਮੇਰਾ ਨਵਾਂ ਜਨਮ ਹੋਇਆ’ ਤੇ ਧੀ ਮੇਰੀ ਨੂੰ ਊੜਾ ਆੜਾ ਹੀ ਆਉਂਦਾ’ ਸੁਣਾ ਕੇ ਸਭ ਦਾ ਮਨ ਮੋਹ ਲਿਆ।ਅੰਤ ਵਿੱਚ ਡਾ. ਅਵਤਾਰ ਸਿੰਘ ਪਤੰਗ ਜੀ ਵੱਲੋਂ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਆਪਣੇ ਨਾਲ ਰਹਿ ਚੁੱਕੇ ਅਦਬੀ ਵਿਦਵਾਨਾਂ ਬਾਰੇ ਜਾਣਕਾਰੀ ਦਿੱਤੀ। ਸਟੇਜ ਸੰਚਾਲਨ ਦਵਿੰਦਰ ਕੌਰ ਢਿੱਲੋਂ ਵੱਲੋਂ ਬਾਖੂਬੀ ਨਿਭਾਇਆ ਗਿਆ। ਇਸ ਤੋਂ ਇਲਾਵਾ ਇਸ ਇਕੱਤਰਤਾ ਵਿੱਚ ਜਗਪਾਲ ਸਿੰਘ,ਸੁਨੀਤਾ ਰਾਣੀ,ਸੁਭਾਸ਼ ਚੰਦਰ,ਗੁਰਜੰਟ ਸਿੰਘ,ਮੁਕੇਸ਼ ਕੁਮਾਰ ਸ਼ਰਮਾ,ਡਾ.ਡੀ.ਪੀ. ਸਿੰਘ,ਵਿਸ਼ਵਜੀਤ ਸਿੰਘ ਅਤੇ ਸਾਹਿਤ ਚਿੰਤਨ ਸਭਾ ਦੇ ਪ੍ਰਧਾਨ ਸਰਦਾਰਾ ਸਿੰਘ ਚੀਮਾ ਜੀ ਨੇ ਵੀ ਆਪਣੀ ਹਾਜ਼ਰੀ ਲਵਾਈ।















