ਕਪੂਰਥਲਾ, 26 ਮਈ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ );
ਆਸ਼ਾ ਤੇ ਮਿਡ ਡੇ ਮੀਲ ਵਰਕਰਾਂ ਦੇ ਸਾਂਝੇ ਮੋਰਚੇ ਦੀ ਕਪੂਰਥਲਾ ਇਕਾਈ ਵੱਲੋਂ ਭਗਵੰਤ ਮਾਨ ਸਰਕਾਰ ਵਿਰੁੱਧ ਉਹਨਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਨ ਦੇ ਰੋਸ ਵਜੋਂ ਮਿਤੀ 6 ਜੂਨ ਦਿਨ ਸ਼ੁੱਕਰਵਾਰ ਨੂੰ ਕਪੂਰਥਲਾ ਵਿਖੇ ਰੈਲੀ ਕਰਕੇ ਡਿਪਟੀ ਕਮਿਸ਼ਨਰ ਦੇ ਦਫਤਰ ਵੱਲ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਹੈ।
ਇਸ ਸਬੰਧੀ ਮਾਣ ਭੱਤਾ ਵਰਕਰਜ਼ ਸਾਂਝਾ ਮੋਰਚਾ ਪੰਜਾਬ ਦੇ ਸੱਦੇ ਤੇ ਅੱਜ ਜ਼ਿਲਾ ਕਪੂਰਥਲਾ ਦੀ ਅਹਿਮ ਮੀਟਿੰਗ ਮੋਰਚੇ ਦੇ ਆਗੂ ਰਾਜਵਿੰਦਰ ਕੌਰ ਫਗਵਾੜਾ ਦੀ ਪ੍ਰਧਾਨਗੀ ਹੇਠ ਕੀਤੀ ਗਈ।ਜਿਸ ਵਿੱਚ ਡੀ ਐਮ ਐਮ ਦੇ ਸੂਬਾਈ ਆਗੂ ਹਰਿੰਦਰ ਦੁਸਾਂਝ,ਗੁਰਮੁਖ ਸਿੰਘ ਲੋਕਪਰੇਮੀ , ਡੈਮੋਕ੍ਰੇਟਿਕ ਆਸ਼ਾ ਵਰਕਰ ਫੈਸਿਲੀਟੇਟਰ ਯੂਨੀਅਨ ਪੰਜਾਬ ਜ਼ਿਲਾ ਕਪੂਰਥਲਾ ਆਗੂ ਕੁਲਵਿੰਦਰ ਕੌਰ , ਬਲਵਿੰਦਰ ਕੌਰ ਟਿੱਬਾ ਰਜਿੰਦਰ ਪਾਲ ਫਗਵਾੜਾ, ਰਾਜਵਿੰਦਰ ਕੋਰ , ਨਿਰਮਲ ਕਪੂਰਥਲਾ, ,ਰਾਣੀ ਸਿੰਧੂ ਰਾਜਵਿੰਦਰ ਕੌਰ ਹਰਵਿੰਦਰ ਕੌਰ ਕਾਲ਼ਾ ਸੰਘਿਆਂ ਕੰਚਨ ਕਾਲ਼ਾ ਸੰਘਿਆਂ, ਮਨਜੀਤ ਕੌਰ, ਢਿੱਲਮਾ ,ਆਸਮਾਂ , ਅਨੀਤਾ ਫਗਵਾੜਾ , ਮਨਜੀਤ ਕੌਰ ਪਾਸ਼ਟਾਂ ਤੋਂ ਇਲਾਵਾ ਹੋਰ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ।ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਭਗਵੰਤ ਮਾਨ ਸਰਕਾਰ ਵੱਲੋਂ ਮਾਣ ਭੱਤਾ ਵਰਕਰਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ,ਉਹਨਾਂ ਮਿਲਦੀਆਂ ਨਿਗੂਣੀਆਂ ਤਨਖਾਹਾਂ ਵਿੱਚ ਵਾਧਾ ਨਾ ਕਰਨ ਦੇ ਰੋਸ ਵਜੋਂ ਮਿਤੀ 6 ਜੂਨ ਦਿਨ ਸ਼ੁੱਕਰਵਾਰ ਨੂੰ ਸ਼ਾਲਾ ਮਾਰ ਬਾਗ ਵਿਖੇ ਰੈਲੀ ਕਰਨ ਉਪਰੰਤ ਡੀ, ਸੀ, ਦਫ਼ਤਰ ਵੱਲ ਮਾਰਚ ਕੀਤਾ ਜਾਵੇਗਾ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਸ਼ਾ ਵਰਕਰਾਂ ਤੇ ਮਿਡ ਡੇ ਮੀਲ ਵਰਕਰਾਂ ਨਾਲ ਕੀਤੇ ਹੋਏ ਵਾਅਦੇ ਪੂਰੇ ਕਰਨ ਤੋਂ ਮੁਕਰ ਗਈ ਹੈ, ਤਿੰਨ ਸਾਲ ਬੀਤਣ ਤੋਂ ਬਾਅਦ ਵੀ ਮਾਣ ਭੱਤਾ ਵਰਕਰਾਂ ਦੀਆਂ ਨਿਗੂਣੀਆਂ ਤਨਖਾਹਾਂ ਵਿੱਚ ਇੱਕ ਪੈਸੇ ਦਾ ਵੀ ਵਾਧਾ ਨਹੀਂ ਕੀਤਾ ਗਿਆ।ਮਿੱਡ ਡੇ ਮੀਲ ਵਰਕਰਾਂ ਨਾਲ਼ ਕੀਤਾ ਦੁੱਗਣੇ ਭੱਤੇ ਦਾ ਵਾਅਦਾ ਕੋਰਾ ਝੂਠ ਸਾਬਤ ਹੋ ਗਿਆ। ਪਰ ਵਰਕਰਾਂ ਦੇ ਕੰਮ ਅਤੇ ਮੁਸ਼ਕਿਲਾਂ ਵਿੱਚ ਵਾਧਾ ਜਰੂਰ ਹੋ ਗਿਆ ਹੈ।ਜਿਸ ਕਾਰਨ ਉਹਨਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਚੱਲਣਾ ਔਖਾ ਹੋ ਗਿਆ ਹੈ, ਸਰਕਾਰ ਵੱਲੋਂ ਮਾਣ ਭੱਤਾ ਵਰਕਰਾਂ ਨੂੰ ਘੱਟੋ ਘੱਟ ਉਜ਼ਰਤਾਂ ਅਨੁਸਾਰ ਤਨਖਾਹਾਂ ਨਾ ਦੇਣ ,
5 ਲੱਖ ਦਾ ਮੁਫ਼ਤ ਬੀਮਾ ਨਾ ਕਰਨ ਕਾਰਨ ਪੰਜਾਬ ਭਰ ਦੀਆਂ ਮਾਣ ਭੱਤਾ ਵਰਕਰਾਂ ਦਾ ਸਬਰ ਟੁੱਟ ਗਿਆ ਹੈ ਜਿਸ ਕਾਰਨ ਮਾਣ ਭੱਤਾ ਵਰਕਰਾਂ ਭਾਰੀ ਰੋਸ ਹੈ ਉਹਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਲੁਧਿਆਣਾ ਜ਼ਿਮਨੀ ਚੋਣ ਮੌਕੇ ਆਪਣੇ ਪ੍ਰਦਰਸ਼ਨ ਲੁਧਿਆਣਾ ਵਿੱਚ ਵੀ ਕਰਨਗੀਆਂ।












