ਆਸਟਰੇਲੀਆਨ ਕਲੱਬ ਵਿਚ ਮੀਟਿੰਗ ਦੌਰਾਨ ਜਸ਼ਨ ਵਾਲਾ ਮਾਹੌਲ

ਸੰਸਾਰ

ਆਸਟ੍ਰੇਲੀਆ 27 ਮਈ ,ਬੋਲੇ ਪੰਜਾਬ ਬਿਊਰੋ;

ਇੰਡੋ-ਆਸ ਸੀਨੀਅਰਜ ਕਲੱਬ ਇੰਨਕਾਰਪੋਰੇਟਡ ਟਰੂਗਨੀਨਾ ( ਆਸਟ੍ਰੇਲੀਆ) ਵਲੋਂ ਅੱਜ ਆਪਣੇ ਮੈਂਬਰਾਂ ਸੁਖਜੀਤ ਸਿੰਘ ਅਤੇ ਅਮਰਜੀਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ ਅਤੇ ਗੁਰਦਰਸ਼ਨ ਸਿੰਘ ਮਾਵੀ ਨੂੰ ਵਾਪਸ ਪੰਜਾਬ ਜਾਣ ਕਰਕੇ ਵਿਦਾਇਗੀ ਪਾਰਟੀ ਕੀਤੀ ਗਈ। ਇਸ ਕਲੱਬ ਦੇ ਜਨ: ਸਕੱਤਰ ਹਰਨੇਕ ਸਿੰਘ ਮਹਿਲ ਦੀ ਆਸਟ੍ਰੇਲੀਆ ਵਿਚ ਪੀ. ਆਰ. ਹੋਣ ਕਰਕੇ ਅੱਜ ਮੀਟਿੰਗ ਦਾ ਮਾਹੌਲ ਜਸ਼ਨ ਵਾਲਾ ਰਿਹਾ।ਇਸ ਪ੍ਰੋਗਰਾਮ ਦੀ ਸ਼ੁਰੂਆਤ ਬਿਮਲਾ ਰਾਣੀ, ਵੀਨਾ ਅਤੇ ਸੁਮਨ ਬਜਾਜ ਨੇ ਭਜਨ ਗਾ ਕੇ ਕੀਤੀ।ਕਲੱਬ ਦੇ ਅਹੁਦੇਦਾਰਾਂ ਵਲੋਂ ਉਪ੍ਰੋਕਤ ਮੈਂਬਰਾਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ।ਕੁਝ ਦੋਸਤਾਂ ਨੇ ਮਾਵੀ ਜੀ ਨੂੰ ਤੋਹਫੇ ਭੇਂਟ ਕੀਤੇ।ਹਰੀ ਚੰਦ ਜੀ ਨੇ ਆਪਣੇ ਸ਼ਬਦਾਂ ਰਾਹੀਂ ਮਾਵੀ ਜੀ ਦੇ ਕਲੱਬ ਪ੍ਰਤੀ ਯੋਗਦਾਨ ਦੀ ਸ਼ਾਲਾਘਾ ਕੀਤੀ।ਆਰ. ਐੱਸ. ਜੰਮੂ ਨੇ ਮਹਿਲ ਸਾਹਿਬ, ਸੁਖਜੀਤ ਸਿੰਘ, ਅਮਰਜੀਤ ਸਿੰਘ ਨੂੰ ਵਧਾਈ ਦਿੰਦਿਆਂ ਮਾਵੀ ਜੀ ਨੂੰ ਮੋਹ-ਭਿੱਜੇ ਵਿਦਾਇਗੀ ਦੇ ਸ਼ਬਦ ਕਹੇ।ਦਇਆ ਸਿੰਘ,ਬਿਮਲਾ ਰਾਣੀ,ਸੁਖਵਿੰਦਰ ਸਿੰਘ ਮੁੱਲਾਂਪੁਰ,ਟਹਿਲ ਸਿੰਘ ਬਰਾੜ,ਸੁਮਨ ਬਜਾਜ, ਸਪਨਾ ਮਲਿਕ, ਵੀਨਾ ਜੀ ਨੇ ਵੀ ਇਸ ਮੌਕੇ ਗੀਤਾਂ ਅਤੇ ਭਾਸ਼ਣਾਂ ਰਾਹੀਂ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ।ਕਲੱਬ ਦੇ ਅਹੁਦੇਦਾਰਾਂ ਨੇ ਮਾਵੀ ਜੀ ਨੂੰ ਪ੍ਰਸੰਸਾ-ਪੱਤਰ ਦੇ ਕੇ ਮਾਨ ਵਧਾਇਆ।ਟਰੁਗਨੀਨਾ ਨਾਰਥ ਕਲੱਬ ਇੰਨਕਾਰਪੋਰੇਟਡ ਵਲੋਂ ਵੀ ਮਾਵੀ ਜੀ ਨੂੰ ਪ੍ਰਸੰਸਾ-ਪੱਤਰ ਦਿੱਤਾ ਗਿਆ।ਗੁਰਦਰਸ਼ਨ ਸਿੰਘ ਮਾਵੀ ਜੀ ਨੇ ਸ਼ਾਨਦਾਰ ਵਿਦਾਇਗੀ ਪਾਰਟੀ ਅਤੇ ਤੋਹਫੇ ਦੇਣ ਲਈ ਧੰਨਵਾਦ ਕੀਤਾ।ਕਲੱਬ ਦੇ ਜਨ: ਸਕੱਤਰ ਹਰਨੇਕ ਸਿੰਘ ਮਹਿਲ ਜੀ ਨੇ ਸਭ ਹਾਜਰ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਲੱਬ ਨੂੰ ਹੋਰ ਵਧੀਆ ਬਨਾਉਣ ਦੀ ਇੱਛਾ ਪ੍ਰਗਟ ਕੀਤੀ।ਇਸ ਮੌਕੇ ਲਗਭਗ 55 ਮੈਂਬਰ ਹਾਜਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।