ਰਾਜਪੁਰਾ ਰੇਲਵੇ ਸਟੇਸ਼ਨ ਨੇੜੇ ਮਾਲ ਗੱਡੀ ਦੇ ਤਿੰਨ ਡੱਬੇ ਪਟੜੀ ਤੋਂ ਉਤਰੇ

ਪੰਜਾਬ

ਰਾਜਪੁਰਾ, 28 ਮਈ,ਬੋਲੇ ਪੰਜਾਬ ਬਿਊਰੋ;
ਰਾਜਪੁਰਾ ਰੇਲਵੇ ਸਟੇਸ਼ਨ ਦੇ ਨਜ਼ਦੀਕ ਬੀਤੇ ਦਿਨ ਇੱਕ ਮਾਲ ਗੱਡੀ ਦੇ ਤਿੰਨ ਡੱਬੇ ਅਚਾਨਕ ਪਟਰੀ ਤੋਂ ਉਤਰ ਗਏ।ਮਾਲਗੱਡੀ ਦੇ ਡੱਬੇ ਪਟਰੀ ਤੋਂ ਹੇਠਾਂ ਉਤਰਨ ਕਾਰਨ ਰੇਲ ਟ੍ਰੈਫਿਕ ਪ੍ਰਭਾਵਿਤ ਹੋਇਆ। ਲੁਧਿਆਣਾ ਆ ਰਹੀਆਂ ਕਈ ਟਰੇਨਾਂ ਆਪਣੀ ਮੰਜਿਲ ’ਤੇ ਲੇਟ ਪਹੁੰਚੀਆਂ। ਪਠਾਨਕੋਟ-ਚੰਡੀਗੜ੍ਹ ਐਕਸਪ੍ਰੈਸ 50 ਮਿੰਟ ਅਤੇ ਲੁਧਿਆਣਾ-ਅੰਬਾਲਾ ਪੈਸੰਜਰ 1 ਘੰਟਾ 35 ਮਿੰਟ ਲੇਟ ਲੁਧਿਆਣਾ ਪਹੁੰਚੀਆਂ।
ਅੱਤ ਦੀ ਗਰਮੀ ਵਿਚ ਪਲੇਟਫਾਰਮ ’ਤੇ ਖੜੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬੱਚੇ, ਬਜ਼ੁਰਗ ਤੇ ਨੌਜਵਾਨ ਘੰਟਿਆਂ ਤੱਕ ਰੇਲ ਦੀ ਉਡੀਕ ਕਰਦੇ ਰਹੇ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਰੇਲਵੇ ਦੀ ਤਕਨੀਕੀ ਟੀਮ ਮੌਕੇ ‘ਤੇ ਪਹੁੰਚੀ ਤੇ ਕੰਮ ਸ਼ੁਰੂ ਹੋ ਗਿਆ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਮਾਲਗੱਡੀ ਡੀਰੇਲ ਹੋਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।