ਰਾਏਪੁਰ, 28 ਮਈ,ਬੋਲੇ ਪੰਜਾਬ ਬਿਊਰੋ;
ਛੱਤੀਸਗੜ੍ਹ ਦੇ ਭਿਲਾਈ ਸ਼ਹਿਰ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਕਾਂਕੇਰ ਜ਼ਿਲ੍ਹੇ ਦੇ ਪਿੰਡ ਪੁਰੀ ਨਾਲ ਸੰਬੰਧਤ ਆਯੁਰਵੈਦਿਕ ਡਾਕਟਰ ਬੀਕੇ ਰਾਠੌੜ ਨੇ 18 ਮਈ ਨੂੰ ਆਪਣੇ ਭਤੀਜੇ ਦੇ ਘਰ ’ਚ ਫਾਂਸੀ ਲਗਾ ਕੇ ਖ਼ੁਦਕੁਸ਼ੀ ਕਰ ਲਈ।
ਜਾਂਚ ਦੌਰਾਨ ਪੁਲਿਸ ਨੂੰ ਇੱਕ ਸੁਸਾਈਡ ਨੋਟ ਮਿਲਿਆ, ਜਿਸ ਵਿੱਚ ਡਾਕਟਰ ਨੇ ਉਹਨਾਂ ਲੋਕਾਂ ਦੇ ਨਾਂ ਦਰਜ ਕੀਤੇ ਜਿਨ੍ਹਾਂ ਨੇ ਉਸ ਦੀ ਜ਼ਿੰਦਗੀ ਨਰਕ ਬਣਾ ਦਿੱਤੀ। ਦੱਸਿਆ ਗਿਆ ਕਿ 14 ਮਈ ਦੀ ਰਾਤ, ਕੁਝ ਲੋਕਾਂ ਨੇ ਡਾਕਟਰ ਅਤੇ ਇੱਕ ਲੜਕੀ ਦੀ ਇਤਰਾਜ਼ਯੋਗ ਹਾਲਤ ਵਿੱਚ ਵੀਡੀਓ ਬਣਾਈ। ਨਾ ਸਿਰਫ਼ ਇਹ ਵੀਡੀਓ ਫ਼ੈਲਾਈ ਗਈ, ਸਗੋਂ ਡਾਕਟਰ ਤੋਂ ਪੰਜ ਲੱਖ ਰੁਪਏ ਦੀ ਮੰਗ ਵੀ ਕੀਤੀ ਗਈ।
ਲਗਾਤਾਰ ਫੋਨ ਤੇ ਧਮਕੀਆਂ ਅਤੇ ਬਦਨਾਮੀ ਦੇ ਡਰ ਕਾਰਨ ਆਖਰਕਾਰ ਉਸ ਨੇ ਖੁਦਕੁਸ਼ੀ ਕਰ ਲਈ।
ਭਿਲਾਈ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਕਾਰਵਾਈ ਕਰਦਿਆਂ ਨੌਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ’ਤੇ ਆਤਮ ਹੱਤਿਆ ਲਈ ਉਕਸਾਉਣ, ਬਲੈਕਮੇਲਿੰਗ ਅਤੇ ਪਰੋਨੋਗ੍ਰਾਫੀ ਦੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤੇ ਗਏ ਹਨ।














