ਰੇਲਵੇ ਸਟੇਸ਼ਨਾਂ ’ਤੇ ਫੋਟੋ ਖਿੱਚਣ ਅਤੇ ਵੀਡੀਓ ਰਿਕਾਰਡ ਕਰਨ ’ਤੇ ਪਾਬੰਦੀ ਲਗਾਈ

ਨੈਸ਼ਨਲ

ਕੋਲਕਾਤਾ, 29 ਮਈ,ਬੋਲੇ ਪੰਜਾਬ ਬਿਊਰੋ;
ਪੂਰਬੀ ਰੇਲਵੇ, ਜਿਸਦਾ ਮੁੱਖ ਦਫ਼ਤਰ ਕੋਲਕਾਤਾ ਵਿੱਚ ਹੈ, ਨੇ ਆਪਣੇ ਸਟੇਸ਼ਨਾਂ ’ਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਫੋਟੋ ਖਿੱਚਣ ਅਤੇ ਵੀਡੀਓ ਰਿਕਾਰਡ ਕਰਨ ’ਤੇ ਪਾਬੰਦੀ ਲਾ ਦਿੱਤੀ ਹੈ।
ਇਹ ਹੁਕਮ ਉਦੋਂ ਆਏਆ ਹੈ ਜਦੋਂ ਹਰਿਆਣਾ ਦੇ ਇਕ ਯੂਟਿਊਬਰ, ਜੋਤੀ ਮਲਹੋਤਰਾ, ਨੂੰ ਪਾਕਿਸਤਾਨੀ ਜਾਸੂਸ ਏਜੰਸੀ ਨਾਲ ਸੰਬੰਧਤ ਹੋਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਪੂਰਬੀ ਰੇਲਵੇ ਦੇ ਮੀਡੀਆ ਇੰਚਾਰਜ ਦੀਪਤਮਯ ਦੱਤਾ ਨੇ ਦੱਸਿਆ ਕਿ ਸਾਰੇ ਸੰਵੈਦਨਸ਼ੀਲ ਸਟੇਸ਼ਨਾਂ ’ਤੇ ਨਜ਼ਰਦਾਰੀ ਵਧਾਈ ਜਾ ਰਹੀ ਹੈ ਤਾਂ ਜੋ ਕੋਈ ਵੀ ਵਿਅਕਤੀ ਅਜਿਹੀਆਂ ਥਾਵਾਂ ਦੀ ਵਿਡੀਓ ਜਾਂ ਤਸਵੀਰ ਨਾ ਲੈ ਸਕੇ।
ਉਨ੍ਹਾਂ ਕਿਹਾ ਕਿ ਕੁਝ ਸੋਸਲ ਮੀਡੀਆ ‘ਤੇ ਕੰਮ ਕਰ ਰਹੇ ਲੋਕ, ਜਿਵੇਂ ਕਿ ਯੂਟਿਊਬਰ ਤੇ ਬਲੌਗਰ, ਰੇਲਵੇ ਸਟੇਸ਼ਨਾਂ ਦੀਆਂ ਥਾਂਵਾਂ ਦੀ ਵੀਡੀਓ ਬਣਾਉਂਦੇ ਹਨ ਜੋ ਕਿ ਕਈ ਵਾਰ ਸੁਰੱਖਿਆ ਲਈ ਖ਼ਤਰਾ ਬਣ ਸਕਦੀ ਹੈ।
ਉਨ੍ਹਾਂ ਅਪੀਲ ਕੀਤੀ ਕਿ ਲੋਕ ਰਾਸ਼ਟਰੀ ਸੁਰੱਖਿਆ ਨੂੰ ਪ੍ਰਾਥਮਿਕਤਾ ਦਿੰਦਿਆਂ ਅਜਿਹੀ ਗਤੀਵਿਧੀ ਤੋਂ ਗੁਰੇਜ਼ ਕਰਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।