ਪੰਜਾਬ ਵਿੱਚ ਮਹਿਲਾਵਾਂ ਦਾ ਜਿਉਣਾ ਹੋਇਆ ਮੁਸ਼ਕਿਲ, ਮਹਿਲਾ ਕਮਿਸ਼ਨ ਵੀ ਨਹੀਂ ਕਰ ਰਹੀ ਕੇਸਾਂ ਦੀ ਸੁਣਵਾਈ.

ਪੰਜਾਬ

ਇਨਸਾਫ ਲਈ ਦਰ ਦਰ ਦੀਆਂ ਠੋਕਰਾਂ ਖਾਂਦੀਆਂ ਮਹਿਲਾਵਾਂ ਅਖੀਰ ਪਹੁੰਚੀਆਂ ਐਸਸੀ ਬੀਸੀ ਮਹਾ ਪੰਚਾਇਤ ਪੰਜਾਬ ਕੋਲ, ਇਨਸਾਫ ਦੀ ਲਗਾਈ ਗੁਹਾਰ.

ਮੋਹਾਲੀ, 29 ਮਈ ,ਬੋਲੇ ਪੰਜਾਬ ਬਿਊਰੋ:

ਐਸਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਤੇ ਪੁਲਿਸ ਪ੍ਰਸ਼ਾਸਨ ਤੋਂ ਪੀੜਤ ਮਹਿਲਾਵਾਂ ਪਹੁੰਚੀਆਂ। ਜਿਨਾਂ ਵਿੱਚੋਂ ਸੁਨੇਹਾ ਕਪੂਰ ਵਾਸੀ ਲੁਧਿਆਣਾ ਅਤੇ ਪਰਮਜੀਤ ਕੌਰ ਵਾਸੀ ਡੇਰਾ ਬੱਸੀ ਨੇ ਆਪਣੇ ਨਾਲ ਹੋਈਆਂ ਵਧੀਕੀਆਂ ਅਤੇ ਅੱਤਿਆਚਾਰ ਬਾਰੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਅਤੇ ਮੋਰਚਾ ਆਗੂਆਂ ਦੀ ਹਾਜ਼ਰੀ ਵਿੱਚ ਪ੍ਰੈਸ ਸਾਹਮਣੇ ਸਬੂਤਾਂ ਸਮੇਤ ਬਿਆਨ ਕੀਤਾ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਸੁਨੇਹਾ ਕਪੂਰ ਨੇ ਕਿਹਾ ਕਿ ਮੇਰੇ ਨਾਲ ਬੀਤੇ ਦੋ ਸਾਲਾਂ ਤੋਂ ਮਾਰ ਕੁੱਟ ਕਰਨ ਦੇ ਕਈ ਮਾਮਲੇ ਹੋ ਚੁੱਕੇ ਹਨ ਤੇ ਕੁੱਟਮਾਰ ਵੀ ਮੇਰੀ ਹੋਈ ਹੈ ਤੇ ਪਰਚੇ ਵੀ ਵੱਖ-ਵੱਖ ਥਾਣਿਆਂ ਤੇ ਮੇਰੇ ਉੱਤੇ ਹੀ ਦਰਜ ਹੋਏ ਹਨ। ਪੁਲਿਸ ਪ੍ਰਸ਼ਾਸਨ ਲੁਧਿਆਣੇ ਦੇ ਥਾਣਾ ਡਾਬਾ ਵਿੱਚ ਥਾਣੇਦਾਰ ਗਮਦੂਰ ਸਿੰਘ ਨੇ ਦੋਸ਼ੀਆਂ ਦੇ ਨਾ ਤੇ ਕਾਰਵਾਈ ਕਰਨ ਲਈ 23500 ਰੁਪਏ ਰਿਸ਼ਵਤ ਲਈ। ਮੈਥੋਂ ਇੱਕ ਬੰਦੇ ਦਾ ਪੰਜ ਹਜਾਰ ਰੁਪਏ ਦੇ ਹਿਸਾਬ ਨਾਲ ਪਰਚਾ ਦਰਜ ਕਰਾਉਣ ਲਈ ਰਿਸ਼ਵਤ ਦੀ ਮੰਗ ਕੀਤੀ। ਮੈਂ ਆਪਣੀਆਂ ਸਾਰੀਆਂ ਮੁਸ਼ਕਿਲਾਂ ਦੀ ਇੱਕ ਦਰਖਾਸਤ ਮਿਤੀ 7 ਅਪ੍ਰੈਲ 2025 ਨੂੰ ਮਹਿਲਾ ਕਮਿਸ਼ਨ ਪੰਜਾਬ ਨੂੰ ਦਿੱਤੀ ਸੀ। ਪਰ ਅੱਜ ਮਹਿਲਾ ਕਮਿਸ਼ਨ ਨੇ ਵੀ ਕਾਰਵਾਈ ਕਰਨ ਤੋਂ ਪੱਲਾ ਝਾੜ ਲਿਆ ਹੈ। ਅੱਜ ਵੀ ਦੋਸ਼ੀਆਂ ਨੇ ਸਾਡਾ ਪਿੱਛਾ ਕੀਤਾ ਤੇ ਅਸੀਂ 112 ਨੰਬਰ ਤੇ ਕਾਲ ਕਰਕੇ ਆਪਣਾ ਬਚਾਅ ਕੀਤਾ। ਅੱਜ ਸਾਡਾ ਪਿੱਛਾ ਕਰਨ ਵਾਲਿਆਂ ਵਿੱਚ ਸੁਸ਼ੀਲ ਮਚਾਨ, ਉਸਦੀ ਪਤਨੀ ਤੇ ਕੁਝ ਹੋਰ ਅਣਪਛਾਤੇ ਵਿਅਕਤੀ ਮੌਜੂਦ ਸਨ। ਉਹਨਾਂ ਕਿਹਾ ਕਿ ਮੇਰਾ ਜਾਂ ਮੇਰੀ ਬੱਚੀ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ। ਉਸ ਦੇ ਜਿੰਮੇਵਾਰ ਇਹ ਉਪਰੋਕਤ ਹੋਣਗੇ।
ਇਸੇ ਤਰ੍ਹਾਂ ਡੇਰਾ ਬੱਸੀ ਤੋਂ ਪਹੁੰਚੀ ਮਹਿਲਾ ਪਰਮਜੀਤ ਕੌਰ ਨੇ ਦੱਸਿਆ ਕਿ ਮੇਰੀ 11 ਸਾਲਾਂ ਨਾਬਾਲਗ ਬੇਟੀ ਨਾਲ ਮੇਰੀ ਸਕੀ ਨਣਦ ਦੇ ਬੇਟੇ ਇੰਦਰਜੀਤ ਸਿੰਘ, ਜਿਸ ਦੀ ਉਮਰ 31 ਸਾਲ ਵਾਸੀ ਬੁਟਰ ਕਲਾਂ ਜਿਲਾ ਗੁਰਦਾਸਪੁਰ ਨੇ ਕਈ ਵਾਰ ਜਬਰ ਜਨਾਹ ਕੀਤਾ ਤੇ ਮੇਰੀ ਬੱਚੀ ਨੂੰ ਡਰਾਉਂਦਾ ਧਮਕਾਉਂਦਾ ਵੀ ਰਿਹਾ। ਜਿਸ ਬਾਰੇ ਐਸਸੀ ਬੀਸੀ ਮੋਰਚੇ ਵੱਲੋਂ ਥਾਣਾ ਡੇਰਾ ਬੱਸੀ ਦੇ ਘਿਰਾਓ ਤੋਂ ਘਬਰਾਈ ਪੁਲਿਸ ਨੇ ਐਫਆਈਆਰ ਨੰਬਰ 001/20.5.2025 ਦਰਜ ਕਰਕੇ ਉਸ ਤੋਂ ਅੱਗੇ ਕੋਈ ਕਾਰਵਾਈ ਨਹੀਂ ਕੀਤੀ। ਹੁਣ ਐਸਐਚਓ ਡੇਰਾ ਬੱਸੀ ਕਹਿ ਰਹੇ ਹਨ ਕਿ ਗੁਰਦਾਸਪੁਰ ਸੰਬੰਧਤ ਥਾਣੇ ਜਾ ਕੇ ਆਪਣੀ ਕਾਰਵਾਈ ਕਰਵਾਓ।
ਇਸ ਬਾਰੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਬੇਟੀਆਂ ਤੇ ਮਹਿਲਾਵਾਂ ਸੁਰੱਖਿਅਤ ਨਹੀਂ ਹਨ। ਆਏ ਦਿਨ ਉਹਨਾਂ ਤੇ ਹੋ ਰਹੇ ਤਸ਼ੱਦਦ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਪਰ ਲਾਅ ਐਂਡ ਆਰਡਰ ਦੀ ਹਾਲਤ ਬਹੁਤ ਤਰਸਯੋਗ ਹੋ ਗਈ ਹੈ। ਪੰਜਾਬ ਸਰਕਾਰ ਦੇ ਵੱਡੇ ਵੱਡੇ ਵਾਅਦੇ ਤੇ ਦਾਅਵੇ ਸਭ ਖੋਖਲੇ ਸਾਬਤ ਹੋ ਰਹੇ ਹਨ। ਮਹਿਲਾ ਕਮਿਸ਼ਨ ਵੀ ਮਹਿਲਾਵਾਂ ਦੀ ਸਮੱਸਿਆ ਤੋਂ ਆਪਣਾ ਪੱਲਾ ਝਾੜ ਰਹੀ ਹੈ। ਸ. ਕੁੰਭੜਾ ਨੇ ਅੱਗੇ ਬੋਲਦਿਆਂ ਕਿਹਾ ਕਿ ਜੇਕਰ ਇਹਨਾਂ ਮਹਿਲਾਵਾਂ ਨੂੰ ਇਨਸਾਫ ਨਾ ਮਿਲਿਆ ਤਾਂ ਮੋਰਚਾ ਵੱਡਾ ਸੰਘਰਸ਼ ਵਿੱਢੇਗਾ ਤੇ ਦੋਸ਼ੀਆਂ ਵਿਰੁੱਧ ਸਜ਼ਾ ਨਾ ਮਿਲਣ ਤੱਕ ਸੰਘਰਸ਼ ਕਰਦਾ ਰਹੇਗਾ।
ਇਸ ਮੌਕੇ ਮਾਸਟਰ ਬਨਵਾਰੀ ਲਾਲ, ਕਰਮ ਸਿੰਘ ਕੁਰੜੀ, ਕਰਮਜੀਤ ਸਿੰਘ, ਅਰਸ਼ਦੀਪ ਸਿੰਘ, ਕਸ਼ਮੀਰਾ ਦੇਵੀ ਆਦਿ ਹਾਜ਼ਰ ਹੋਏ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।