ਸਰਾਂ ਡਿਸਟਿਲਰੀ ਦੇ ਮਾਲਕ ਕਰਮਜੀਤ ਸਿੰਘ ਵੱਲੋਂ ਸਰਕਾਰੀ ਸਕੂਲਾਂ ਵਿੱਚ ਸਟੇਸ਼ਨਰੀ ਵੰਡੀ

ਪੰਜਾਬ

ਪਟਿਆਲਾ, 29 ਮਈ ,ਬੋਲੇ ਪੰਜਾਬ ਬਿਊਰੋ;

ਉੱਘੇ ਸਮਾਜ ਸੇਵੀ ਅਤੇ ਸਰਾਂ ਡਿਸਟਿਲਰੀ ਦੇ ਮਾਲਕ ਕਰਮਜੀਤ ਸਿੰਘ ਉਰਫ ‘ਬਿੱਟੂ’ ਵੱਲੋਂ ਬਲਾਕ ਪਟਿਆਲਾ-1 ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਸਟੇਸ਼ਨਰੀ ਵੰਡ ਮੁਹਿੰਮ ਚਲਾਈ ਗਈ।
ਸਰਕਾਰੀ ਪ੍ਰਾਇਮਰੀ ਸਕੂਲ ਦੌਲਤਪੁਰ, ਰਸੂਲਪੁਰ ਜੌੜਾ, ਭਟੇੜੀ ਅਤੇ ਦੌਣ ਖੁਰਦ ਵਿਖੇ ਵਿਦਿਆਰਥੀਆਂ ਨੂੰ ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਕਾਪੀਆਂ, ਰਜਿਸਟਰ, ਪੈਨ, ਪੈਨਸਿਲਾਂ, ਕਲਰ ਬਕਸੇ ਆਦਿ ਵੰਡੇ ਗਏ। ਦੌਲਤਪੁਰ ਵਿਖੇ ਕਰਮਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਗਰਮੀ ਤੋਂ ਬਚਣ ਦੀਆਂ ਸਾਵਧਾਨੀਆਂ ਬਾਰੇ ਦੱਸਣ ਦੇ ਨਾਲ ਪੜ੍ਹਾਈ ਦੀ ਮਹੱਤਤਾ ਵੀ ਸਮਝਾਈ।
ਭਟੇੜੀ ਵਿਖੇ ਲਿਖਤ ਮੁਕਾਬਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਸਟੇਸ਼ਨਰੀ ਦੀ ਵੰਡ ਕੀਤੀ ਗਈ। ਤੀਜੀ ਜਮਾਤ ਦੇ ਵਿਦਿਆਰਥੀ ਮਨਪ੍ਰੀਤ ਵੱਲੋਂ ਸੁਣਾਈ ਕਵਿਤਾ ਨੂੰ ਕਰਮਜੀਤ ਸਿੰਘ ਨੇ ਬਹੁਤ ਪਸੰਦ ਕੀਤਾ ਅਤੇ ਸਟਾਫ ਦੀ ਵੀ ਹੋਂਸਲਾ ਅਫ਼ਜ਼ਾਈ ਕੀਤੀ।
ਦੌਣ ਖੁਰਦ ਵਿਖੇ ਵੀ ਵਿਦਿਆਰਥੀਆਂ ਨੂੰ ਵੱਖ-ਵੱਖ ਕਿਸਮ ਦੀ ਸਟੇਸ਼ਨਰੀ ਵੰਡ ਕੇ ਉਨ੍ਹਾਂ ਦੀ ਪੜ੍ਹਾਈ ਵਿਚ ਰੁਚੀ ਵਧਾਈ ਗਈ। ਇਥੇ ਸਕੂਲ ਸਟਾਫ ਵੱਲੋਂ ਸਿੱਖਿਆ ਕ੍ਰਾਂਤੀ ਸੰਬੰਧੀ ਚੱਲ ਰਹੇ ਨਵੇਂ ਕਾਰਜਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
ਸ. ਕਰਮਜੀਤ ਸਿੰਘ ਨੇ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਲੋੜਵੰਦ ਬੱਚਿਆਂ ਦੀ ਸਹਾਇਤਾ ਲਈ ਸਰਾਂ ਡਿਸਟਿਲਰੀ ਹਮੇਸ਼ਾ ਤਤਪਰ ਰਹੇਗੀ।
ਇਸ ਮੌਕੇ ਸਮਾਜ ਸੇਵੀ ਅਤੇ ਅਧਿਆਪਕ ਦੀਪਕ ਵਰਮਾ, ਸ਼ਿਵ ਪ੍ਰੀਤ ਸਿੰਘ, ਮਨਦੀਪ ਸਿੰਘ, ਮਨਪ੍ਰੀਤ ਕੌਰ, ਜਸਵੀਰ ਸਿੰਘ, ਨਵਦੀਪ ਕੌਰ, ਸ਼ਾਲਿਨੀ, ਅਸ਼ੀਮਾ ਬੱਗਾ, ਇਸ਼ਪ੍ਰੀਤ ਕੌਰ, ਕਮਲਦੀਪ ਕੌਰ, ਹਰਪ੍ਰੀਤ ਕੌਰ, ਹਰਜੀਤ ਸਿੰਘ, ਲਛਮਣ ਸਿੰਘ, ਮੋਹਨ ਸਿੰਘ, ਬਲਦੇਵ ਸਿੰਘ, ਅਤੇ ਦੀਪਕ ਕੁਮਾਰ ਮੌਜੂਦ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।