ਮੈਲਬੌਰਨ 30 ਮਈ ਬੋਲੇ ਪੰਜਾਬ ਬਿਊਰੋ;
ਟਰੁਗਨੀਨਾ ਨਾਰਥ ਸੀਨੀਅਰਜ ਕਲੱਬ ਇੰਨਕਾਰਪੋਰੇਟਡ, ਟਰੁਗਨੀਨਾ ( ਮੈਲਬੌਰਨ) ਆਸਟ੍ਰੇਲੀਆ ਵਲੋਂ ਅੱਜ ਸ਼ਾਨਦਾਰ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਜਿਸ ਵਿਚ ਦੋ ਮੈਂਬਰਜ ਦਾ ਜਨਮਦਿਨ ਮਨਾਇਆ ਅਤੇ ਦੋ ਮੈਂਬਰਜ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਸ਼ੁਰੂ ਵਿਚ ਹਰੀ ਚੰਦ ਜੀ ਨੇ ਸਭ ਮੈਂਬਰਜ ਨੂੰ ਜੀ ਆਇਆ ਆਖਿਆ ਅਤੇ ਅੱਜ ਦੇ ਪ੍ਰੋਗਰਾਮ ਦੀ ਰੂਪ ਰੇਖਾ ਦੱਸੀ। ਗੁਰਦਰਸ਼ਨ ਸਿੰਘ ਮਾਵੀ ਜੀ ਨੇ ਤਿੰਨ ਵਧੀਆ ਕਵਿਤਾਵਾਂ ਸੁਣਾਈਆਂ। ਇੰਦਰਜੀਤ ਸਿੰਘ ਨਈਅਰ ਨੇ ਵਾਰੀ ਵਾਰੀ ਦੋ ਗੀਤ ਪੇਸ਼ ਕੀਤੇ।ਅੱਜ ਨਵੇਂ ਜੁੜੇ ਮੈਂਬਰਾਂ ਨੂੰ ਹਰਨੇਕ ਸਿੰਘ ਮਹਿਲ ਜੀ ਨੇ “ਜੀ ਆਇਆਂ” ਕਿਹਾ।ਅਜੀਤ ਸਿੰਘ ਨੰਬਰਦਾਰ ਨੇ ਕਲੱਬ ਦੀ ਆਰਥਿਕ ਸਥਿਤੀ ਬਾਰੇ ਦੱਸਿਆ ਅਤੇ ਹੁਣ ਤੱਕ ਆਮਦਨ ਖਰਚ ਦਾ ਵੇਰਵਾ ਪੇਸ਼ ਕੀਤਾ।ਕਰਨਲ ਮਨਜੀਤ ਸਿੰਘ ਜੀ ਨੇ ਬਲਵਿੰਦਰ ਕੌਰ ਅਤੇ ਜਗੀਰ ਸਿੰਘ ਜੀ ਦੇ ਜਨਮਦਿਨ ਉਤੇ ਵਧਾਈ ਦਿੱਤੀ ਅਤੇ ਲੰਬੀ ਉਮਰ ਦੀ

ਕਾਮਨਾ ਕੀਤੀ।ਹਰਨੇਕ ਸਿੰਘ ਮਹਿਲ ਅਤੇ ਕਰਨਲ ਸਾਹਿਬ, ਹਰੀ ਚੰਦ ਅਤੇ ਅਜੀਤ ਸਿੰਘ ਨੰਬਰਦਾਰ ਨੇ ਗੁਰਦਰਸ਼ਨ ਸਿੰਘ ਮਾਵੀ ਜੀ ਵਲੋਂ ਇਸ ਕਲੱਬ ਨੂੰ ਅੱਗੇ ਵਧਾਉਣ ਵਿਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਸ਼ੁਭ ਯਾਤਰਾ ਦੀਆਂ ਦੁਆਵਾਂ ਦਿਤੀਆਂ।ਕਲੱਬ ਦੇ ਸਮੂਹ ਅਹੁਦੇਦਾਰਾਂ ਵਲੋਂ ਗੁਰਦਰਸ਼ਨ ਸਿੰਘ ਮਾਵੀ, ਸੁਰਿੰਦਰ ਕੁਮਾਰ, ਜਗੀਰ ਸਿੰਘ ਅਤੇ ਬਲਵਿੰਦਰ ਕੌਰ ਦਾ ਤੋਹਫੇ ਦੇ ਕੇ ਸਨਮਾਨ ਕੀਤਾ ਗਿਆ। ਗੁਰਦਰਸ਼ਨ ਸਿੰਘ ਮਾਵੀ ਨੇ ਸਾਰਿਆਂ ਵਲੋਂ ਪ੍ਰਬੰਧਕਾਂ ਦਾ ਵਧੀਆ ਪ੍ਰੋਗਰਾਮ ਉਲੀਕਣ ਲਈ ਧੰਨਵਾਦ ਕੀਤਾ।ਇਸ ਤੋੰ ਬਾਅਦ ਕੇਕ ਕੱਟ ਕੇ ਜਨਮਦਿਨ ਅਤੇ ਵਿਦਾਇਗੀ ਪਾਰਟੀ ਦੀ ਸ਼ੁਰੂਆਤ ਹੋਈ।
ਸਭ ਨੇ ਬਹੁ-ਭਾਂਤੀ ਖਾਣੇ ਪੀਣੇ ਦਾ ਭਰਪੂਰ ਅਨੰਦ ਮਾਣਿਆ।ਇਸ ਮੌਕੇ ਲਗਭਗ 45 ਮੈਂਬਰ ਹਾਜਰ ਸਨ।ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ।















