ਚੰਡੀਗੜ੍ਹ, 30 ਮਈ ,ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ)
ਲਿਫਟਾਂ, ਐਸਕੇਲੇਟਰਾਂ ਅਤੇ ਆਟੋਮੈਟਿਕ ਦਰਵਾਜ਼ੇ ਬਣਾਉਣ ਵਾਲੀ ਕੰਪਨੀ ਕੋਨੇ ਐਲੀਵੇਟਰ ਇੰਡੀਆ ਨੇ ਫੇਜ਼-11, ਮੋਹਾਲੀ, ਪੰਜਾਬ ਵਿੱਚ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ।
ਇਸ ਨਾਲ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ ਅਤੇ ਹਰਿਆਣੇ ਵਿੱਚ ਆਪਣੇ ਕਾਰੋਬਾਰ ਦਾ ਵਿਸਥਾਰ ਹੋਏਗਾ।
ਮੈਨੇਜਿੰਗ ਡਾਇਰੈਕਟਰ ਅਮਿਤ ਗੋਸਾਈਂ ਨੇ ਕਿਹਾ ਕਿ ਮੋਹਾਲੀ ਵਿੱਚਲਾ ਨਵਾਂ ਦਫ਼ਤਰ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ ਅਤੇ ਹਰਿਆਣੇ ਵਿੱਚ ਐਲੀਵੇਟਰ ਅਤੇ ਐਸਕੇਲੇਟਰਾਂ ਦੀ ਵੱਧ ਰਹੀ ਮੰਗ ਨੂੰ ਪੂਰਾ ਕਰੇਗਾ।
ਕੋਨੇ ਐਲੀਵੇਟਰ ਇੰਡੀਆ ਨੂੰ ਟਰਾਈਸਿਟੀ, ਹਿਮਾਚਲ ਅਤੇ ਜੰਮੂ ਵਿੱਚ ਵੱਕਾਰੀ ਪ੍ਰੋਜੈਕਟਾਂ ਅਤੇ ਸੰਸਥਾਵਾਂ ਨਾਲ ਭਾਈਵਾਲੀ ਕਰਨ ’ਤੇ ਮਾਣ ਹੈ ਜਿਸ ਵਿੱਚ ਫਾਲਕਨ ਵਿਊ-ਜੇਐਲਪੀਐਲ, ਹੋਮਲੈਂਡ ਹਾਈਟਸ-ਯੂਨਿਟੀ ਗਰੁੱਪ, ਆਈਐਸਬੀ, ਆਈਆਈਐਸਈਆਰ, ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਓਮੈਕਸ-ਇੰਡੀਆ ਟਰੇਡ ਟਾਵਰ, ਅੰਬਿਕਾ-ਫਲੋਰੈਂਸ, ਨਿਊ ਪੀਸੀਏ-ਸਟੇਡੀਅਮ ਤੇ ਪੀਜੀਆਈ ਆਦਿ ਹਸਪਤਾਲ ਸ਼ਾਮਿਲ ਹਨ।












