ਤਿੰਨ ਧੀਆਂ ਦੇ ਕੀਤੇ ਵਿਆਹ
ਖਮਾਣੋਂ,30, ਮਈ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ)
ਬਲਾਕ ਖਮਾਣੋਂ ਅਧੀਨ ਪੈਂਦੇ ਪਿੰਡ ਪੋਹਲੋ ਮਾਜਰਾ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਤਿੰਨ ਦਿਨੂ ਬਾਬਾ ਦਿਲਵਰ ਸਿੰਘ ਦੀ ਰਹਿਨੁਮਾਈ ਹੇਠ ਧਾਰਮਿਕ ਦੀਵਾਨ ਸਜਾਏ ਗਏ, ਅਤੇ ਚੌਥੇ ਦਿਨ ਤਿੰਨ ਧੀਆਂ ਦੇ ਵਿਆਹ ਕੀਤੇ ਗਏ ,ਪਿੰਡ ਦੇ ਸਰਪੰਚ ਲਖਵੀਰ ਸਿੰਘ ਨੇ ਦੱਸਿਆ ਕਿ ਬਾਬਾ ਦਿਲਵਰ ਸਿੰਘ ਵੱਲੋਂ ਗ੍ਰਾਮ ਪੰਚਾਇਤ , ਸਮੁੱਚੇ ਇਲਾਕੇ ਦੀਆਂ ਦਾਨੀ ਸੰਗਤਾਂ ਦੇ ਸਹਿਯੋਗ ਨਾਲ ਤਿੰਨ ਧੀਆਂ ਦੇ ਵਿਆਹ ਕੀਤੇ ਗਏ, ਇਸ ਮੌਕੇ ਤਿੰਨੋਂ ਲੜਕੇ ਵਾਲਿਆਂ ਨਾਲ ਆਏ ਬਰਾਤੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ, ਉੱਥੇ ਹੀ ਲੜਕੀਆਂ ਨੂੰ ਘਰੇਲੂ ਵਰਤੋ ਲਈ ਬੈਡ, ਅਲਵਾਰੀਆਂ ,ਬਿਸਤਰੇ ਸੋਫਾ ਸੈਟ ,ਕੱਪੜੇ ਆਦਿ ਸਮਾਨ ਵੀ ਦਿੱਤਾ ਗਿਆ। ਇਹਨਾਂ ਵੱਲੋਂ ਬਰਾਤ ਸਮੇਤ ਸਮੁੱਚੀ ਸੰਗਤਾਂ ਲਈ ਸਵੇਰ ਤੋਂ ਚਾਹ ਪਕੌੜੇ, ਰੋਟੀ ਜਲੇਬੀਆਂ ਦੇ ਖੁੱਲੇ ਲੰਗਰ ਚਲਾਏ ਗਏ, ਇਹਨਾਂ ਦੱਸਿਆ ਕਿ ਪਿੰਡ ਵਿੱਚ ਚਾਰ ਦਿਨ ਵਿਆਹ ਵਰਗਾ ਮਾਹੌਲ ਸੀ, ਇਸ ਮੌਕੇ ਤਿੰਨੋ ਦਿਨ ਕੀਰਤਨ ਦਰਬਾਰ ਸਜਾਏ ਗਏ ਅਤੇ ਬਾਬਾ ਦਿਲਵਰ ਸਿੰਘ ਵੱਲੋਂ ਸਮੁੱਚੀ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ ਗਿਆ, ਚੌਥੇ ਦਿਨ ਜਿੱਥੇ ਤਿੰਨੇ ਧੀਆਂ ਦੇ ਅਨੰਦ ਕਾਰਜ ਕਰਵਾਏ ਗਏ ਇਸ ਮੌਕੇ ਢਾਡੀ ਦਰਬਾਰ ਵੀ ਕਰਵਾਇਆ ਗਿਆ। ਇਸ ਮੌਕੇ ਗੁਰਮੀਤ ਸਿੰਘ ਪੰਚ, ਹਰਜੀਤ ਸਿੰਘ ਪੰਚ, ਬਿੰਦਰ ਸਿੰਘ, ਅਵਤਾਰ ਸਿੰਘ ਮਲਕੀਤ ਸਿੰਘ ਨਰਿੰਦਰ ਸਿੰਘ, ਵੱਡੀ ਗਿਣਤੀ ਵਿੱਚ ਪਿੰਡ ਤੇ ਇਲਾਕੇ ਦੀ ਸੰਗਤ ਹਾਜ਼ਰ ਸੀ।












