ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਆਊਟਸੋਰਸ ਵਰਕਰਜ਼ ਯੂਨੀਅਨ 10 ਜੂਨ ਤੋਂ ਲਗਾਤਾਰ ਹੜਤਾਲ ਕਰਨ ਦਾ ਐਲਾਨ

ਪੰਜਾਬ

ਫਤਿਹਗੜ੍ਹ ਸਾਹਿਬ,30, ਮਈ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ)

ਪੰਜਾਬ ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ ਦੇ ਕੱਚੇ ਕਾਮਿਆਂ ਦੀ ਸੂਬਾ ਪੱਧਰੀ ਮੀਟਿੰਗ ਹੋਈ ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਦੇਵ ਸਿੰਘ ਨਿਹੰਗ ਨੇ ਕਿਹਾ ਕਿ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਵਿੱਚ ਬੜੇ ਲੰਮੇ ਅਰਸੇ ਤੋਂ ਕੱਚੇ ਤੌਰ ਕੰਮ ਕਰਦੇ ਆ ਰਹੇ ਹਨ ਪਰ ਕਿਸੇ ਵੀ ਸਰਕਾਰ ਨੇ ਇਨ੍ਹਾਂ ਸੀਵਰੇਜ਼ ਬੋਰਡ ਦੇ ਕਾਮਿਆਂ ਦੀ ਸਾਰ ਨਹੀਂ ਲਈ। ਬੇਸ਼ੱਕ ਵੋਟਾਂ ਵੇਲੇ ਹਰ ਇੱਕ ਸਰਕਾਰ ਇਨ੍ਹਾਂ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਕਰਕੇ ਸੱਤਾ ਵਿਚ ਆਉਂਦੀ ਹੈ ਪਰ ਸੱਤਾ ਵਿਚ ਆਉਣ ਤੋਂ ਬਾਅਦ ਇਨ੍ਹਾਂ ਮੁਲਾਜ਼ਮਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ । ਚਿਰਾਂ ਤੋਂ ਕੱਚੇ ਮੁਲਾਜ਼ਮਾਂ ਨੂੰ ਸਰਕਾਰ ਵਿਭਾਗ ਅਧੀਨ ਲੈ ਕੇ ਬਿਨਾਂ ਸ਼ਰਤ ਪੱਕਿਆ ਕਰੇ ਅਤੇ ਸਾਡੀ ਗੁਜ਼ਾਰੇ ਜੋਗੀ ਤਨਖਾਹ ਕੀਤੀ ਜਾਵੇ ਜੇਕਰ ਇਹ ਸਾਡੀਆਂ ਉਪਰੋਕਤ ਮੰਗਾਂ ਦਾ ਹੱਲ ਨਹੀਂ ਹੁੰਦਾ ਤਾਂ ਸੋ 10 ਜੂਨ ਤੋਂ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਮੁਲਾਜ਼ਮਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਜਾ ਰਹੀ ਹੈ ਇਸ ਮੌਕੇ ਮੀਟਿੰਗ ਵਿੱਚ ਹਾਜ਼ਰ ਸੂਬਾ ਆਗੂ ਕਲਵਿੰਦਰ ਸਿੰਘ ਸੱਤਪਾਲ ਸਿੰਘ ਜਗਵੀਰ ਸਿੰਘ ਬੀਰ ਸਿੰਘ ਰਾਜੇਸ਼ ਕੁਮਾਰ, ਮੋਰਿੰਡਾ ਤੋਂ ਸਾਥੀ ਅਰੁਣ ਸ਼ਰਮਾ ਨਰਿੰਦਰ ਸ਼ਰਮਾ ਗੁਰਪ੍ਰੀਤ ਸਿੰਘ ਸੰਜੀਵ ਕੁਮਾਰ ਜਗਜੀਵਨ ਸਤਵਿੰਦਰ ਸਿੰਘ ਜਸਪ੍ਰੀਤ ਸਿੰਘ ਜਸਵੀਰ ਸਿੰਘ, ਬਲਦੇਵ ਸਿੰਘ ਮਡੇਰ ਕੁਲਵਿੰਦਰ ਸਿੰਘ ਬਰੇਟਾ, ਜਗਵੀਰ ਸਿੰਘ ਬੁਡਲਾਡਾ ਅੰਮ੍ਰਿਤ ਕੁਮਾਰ ਸਮਾਣਾ ,ਪ੍ਰੇਮ ਕੁਮਾਰ ਗੁਰਦਾਸਪੁਰ ,ਜਗਤਾਰ ਸਿੰਘ ਬਠਿੰਡਾ ਆਦਿ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।