ਤਰਕਸ਼ੀਲ ਸੁਸਾਇਟੀ ਬਸੀ ਪਠਾਣਾਂ ਵੱਲੋਂ ਜਾਗਰੂਕਤਾ ਪ੍ਰੋਗਰਾਮ ਕੀਤਾ ਗਿਆ

ਪੰਜਾਬ

ਫ਼ਤਿਹਗੜ੍ਹ ਸਾਹਿਬ,30, ਮਈ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ)

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬਸੀ ਪਠਾਣਾ ਵਿਖੇ ਚੰਡੀਗੜ੍ਹ ਜ਼ੋਨ ਮੁਖੀ ਅਜੀਤ ਪ੍ਰਦੇਸੀ ਦੀ ਅਗਵਾਈ ਵਿੱਚ ਇਕਾਈ ਵੱਲੋਂ ਵਹਿਮਾਂ ਭਰਮਾਂ, ਪਾਖੰਡਾਂ ਤੇ ਅੰਧਵਿਸ਼ਵਾਸਾਂ ਪ੍ਰਤੀ ਜਾਗਰੂਕਤਾ ਪ੍ਰੋਗਰਾਮ ਦਿੱਤਾ ਗਿਆ ਤੇ ਹੱਥ ਦੀ ਸਫ਼ਾਈ ਦੇ ਟ੍ਰਿੱਕਾਂ ਰਾਹੀਂ ਵਿਦਿਆਰਥੀਆਂ ਵਿੱਚ ਜਾਦੂ ਬਾਰੇ ਪਏ ਭੁਲੇਖਿਆਂ ਨੂੰ ਦੂਰ ਵੀ ਕੀਤਾ ਗਿਆ। ਇਕਾਈ ਮੁਖੀ ਹਰਨੇਕ ਸਿੰਘ ਵੱਲੋਂ 29 ਅਗਸਤ ਨੂੰ ਹੋਣ ਵਾਲੀ ਵਿਗਿਆਨਕ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਵਿੱਚ ਭਾਗ ਲੈਣ ਲਈ ਵਿਦਿਆਰਥੀਆ ਨੂੰ ਪ੍ਰੇਰਿਤ ਕੀਤਾ ਗਿਆ।ਚੰਡੀਗੜ੍ਹ ਜੋਨ ਦੇ ਮਾਨਸਿਕ ਸਿਹਤ ਵਿਭਾਗ ਮੁਖੀ ਸੰਦੀਪ ਸਿੰਘ ਨੇ ਬੱਚਿਆ ਨੂੰ ਨਸ਼ਿਆਂ ਤੋਂ ਬਚਣ ਲਈ ਪ੍ਰਭਾਵਸ਼ਾਲੀ ਤਕਰੀਰ ਰਾਹੀਂ ਜਾਗਰੂਕ ਕੀਤਾ। ਲੈਕਚਰਾਰ (ਰਿਟਾ.) ਕਰਨੈਲ ਸਿੰਘ ਨੇ ਵਿਦਿਆਰਥੀਆ ਨੂੰ ਸਖ਼ਤ ਮਿਹਨਤ ਨਾਲ ਪੜ੍ਹਾਈ ਕਰਨ ਦਾ ਸੱਦਾ ਦਿੱਤਾ।ਇਸ ਤੋਂ ਇਲਾਵਾ ਕੁਲਵੰਤ ਸਿੰਘ ਨੇ ਵੀ ਵਿਦਿਆਰਥੀਆ ਨੂੰ ਵਹਿਮਾਂ ਭਰਮਾਂ ਤੋਂ ਦੂਰ ਰਹਿਣ ਲਈ ਤੇ ਵਿਗਿਆਨਕ ਸੋਚ ਅਪਨਾਉਣ ਲਈ ਸਮਝਾਇਆ।
ਮੇਹਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਦੇ ਜੀਵਨ ਵਿੱਚ ਅਧਿਆਪਕ ਦੀ ਮਹੱਤਤਾ ਬਾਰੇ ਚਾਨਣਾ ਪਾਇਆ।
ਉਕਤ ਆਗੂਆਂ ਤੋਂ ਇਲਾਵਾ ਐਡਵੋਕੇਟ ਰਮਨਦੀਪ ਕੌਰ, ਅਵਤਾਰ ਸਿੰਘ,
ਅਧਿਆਪਕ ਵਿਕਾਸ ਬਾਂਸਲ, ਮਨਜੀਤ ਸਿੰਘ, ਮਨਦੀਪ ਕੌਰ, ਗੁਰਮੀਤ ਕੌਰ, ਸ਼ੈਲੀ ਬੱਤਰਾ, ਪ੍ਰਿਤਪਾਲ ਕੌਰ, ਕਮਲੇਸ਼ ਕੁਮਾਰੀ, ਵਿਨੀਤ ਖਿੱਚੀ ਤੇ ਰਵਨੀਤ ਕੌਰ ਵੀ ਮੌਕੇ ਤੇ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।