ਮਿਤੀ 01/01/2016 ਤੋਂ 30/06/2021 ਤੱਕ ਸੇਵਾ ਮੁਕਤ ਹੋਏ ਪੈਨਸ਼ਨਰਾਂ ਨੂੰ ਨਹੀਂ ਮਿਲੀ ਕਮਾਈ ਛੁੱਟੀ ਦੇ ਬਕਾਏ ਦੀ ਪਹਿਲੀ ਕਿਸ਼ਤ,

ਪੰਜਾਬ

ਪੈਨਸ਼ਨਰਾਂ ਨੂੰ ਕਮਾਈ ਛੁੱਟੀ ਦਾ ਬਣਦਾ ਬਕਾਇਆ ਦੇਣ ਲਈ ਸੋਫਟ ਵੇਅਰ ਨੂੰ ਤੁਰੰਤ ਕੀਤਾਂ ਜਾਵੇ ਅੱਪਡੇਟ


ਸ੍ਰੀ ਫਤਿਹਗੜ੍ਹ ਸਾਹਿਬ,30, ਮਈ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ);
ਪੰਜਾਬ ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲਾ ਇਕਾਈ ਸ੍ਰੀ ਫਤਿਹਗੜ੍ਹ ਸਾਹਿਬ ਦੀ ਇਕ ਵਿਸ਼ੇਸ਼ ਮੀਟਿੰਗ ਮਿਤੀ 30/05/2025 ਨੂੰ ਹੋਈ
ਜਿਸ ਵਿਚ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਪੱਤਰ ਨੰਬਰ,03/01/2021-IFPI/12 ਮਿਤੀ 18/02/2025 ਚੰਡੀਗੜ੍ਹ ਰਾਹੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਛੇਵੇਂ ਪੇ ਕਮਿਸ਼ਨ ਦੇ ਬਕਾਏ ਦੇਣ ਲਈ ਪੱਤਰ ਜਾਰੀ ਕੀਤਾ ਸੀ, ਜਿਸ ਦੇ ਸਫਾ ਨੰਬਰ=02 ਪੈਰਾਂ ਡੀ ਅਨੁਸਾਰ 01/01/2016 ਤੋਂ 3006/2021 ਤੱਕ ਸੇਵਾ ਮੁਕਤ ਹੋਏ ਮੁਲਾਜ਼ਮਾਂ ਪੈਨਸ਼ਨਰਾਂ ਨੂੰ ਉਹਨਾਂ ਦੀ ਬਣਦੀ ਕਮਾਈ ਛੁੱਟੀ ਦਾ ਛੇਵੇਂ ਪੇ ਕਮਿਸ਼ਨ ਅਨੁਸਾਰ ਸੋਧੀ ਹੋਈ ਤਨਖਾਹ ਅਨੁਸਾਰ ਬਣਦਾ ਬਕਾਇਆ ਚਾਰ ਬਰਾਬਰ ਕਿਸ਼ਤਾਂ ਵਿਚ ਅਪ੍ਰੈਲ 2025 ਤੇ ਦੇਣ ਦਾ ਰਿਹਾ ਹਾਂ ਕਿ 01/01/2016 ਤੋਂ 30/06/2021 ਤੱਕ ਸੇਵਾ ਮੁਕਤ ਹੋਏ ਮੁਲਾਜ਼ਮਾਂ ਪੈਨਸ਼ਨਰਾਂ ਨੂੰ ਛੇਵੇਂ ਪੇ ਕਮਿਸ਼ਨ ਅਨੁਸਾਰ ਸੋਧੀ ਹੋਈ ਤਨਖਾਹ ਅਨੁਸਾਰ ਕਮਾਈ ਛੁੱਟੀ ਦਾ ਬਣਦਾ ਬਕਾਇਆ ਦੇਣ ਲਈ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਸੋਫਟ ਵੇਅਰ ਵਿੱਚ ਅਜੇ ਤੱਕ ਕੋਈ ਵੀ ਅੱਪਡੇਟ ਨਹੀਂ ਕੀਤੀ ਗਈ,ਜਿਸ ਦਾ ਨਤੀਜਾ ਹੈ ਕਿ ਮੲਈ ਮਹੀਨੇ ਵੀ ਬੀਤਣ ਲੱਗਾਂ ਹੈ ਕਿ,ਪਰ ਪੈਨਸ਼ਨਰਾਂ ਨੂੰ ਕਮਾਈ ਛੁੱਟੀ ਦੇ ਬਕਾਏ ਦੀ ਅਪ੍ਰੈਲ 2025 ਵਿੱਚ ਮਿਲਣ ਵਾਲੀ ਬਕਾਏ ਦੀ ਪਹਿਲੀ ਕਿਸ਼ਤ ਅਜੇ ਤੱਕ ਵੀ ਨਹੀਂ ਮਿਲੀ ਪੰਜਾਬ ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲਾ ਇਕਾਈ ਸ੍ਰੀ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਸ ਹਰਜੀਤ ਸਿੰਘ ਤਰਖ਼ਾਣ ਮਾਜ਼ਰਾ ਹਰਚੰਦ ਸਿੰਘ ਪੰਜੋਲੀ ਮੀਤ ਪ੍ਰਧਾਨ ਪੰਜਾਬ, ਜਨਰਲ ਸਕੱਤਰ ਧਰਮ ਪਾਲ ਅਜਾਦ, ਪ੍ਰੀਤਮ ਸਿੰਘ ਨਾਗਰਾ ਖਜਾਨਚੀ, ਕਰਨੈਲ ਸਿੰਘ ਬੱਸੀ ਪਠਾਣਾਂ, ਜਸਵਿੰਦਰ ਸਿੰਘ ਆਹਲੂਵਾਲੀਆ ਪ੍ਰੈਸ ਸਕੱਤਰ, ਦਿਲਬਾਗ ਸਿੰਘ ਹਰਬੰਸ ਪੁਰਾ,ਉਮ ਪ੍ਰਕਾਸ਼ ਬੱਸੀ ਪਠਾਣਾਂ, ਗੁਰਮੁੱਖ ਸਿੰਘ,ਦਿਦਾਰ ਸਿੰਘ ਅਵਤਾਰ ਸਿੰਘ ਇੰਸਾਂ, ਪ੍ਰੇਮ ਸਿੰਘ ਖਾਲਸਾ, ਚਰਨ ਸਿੰਘ ਸੋਖੇ, ਕੁਲਵੰਤ ਸਿੰਘ ਢਿੱਲੋਂ , ਮਹਿੰਦਰ ਸਿੰਘ ਜੱਲਾ ਆਦਿ ਆਗੂਆਂ ਨੇ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਪੈਨਸ਼ਨਰਾਂ ਨੂੰ ਕਮਾਈ ਛੁੱਟੀ ਦਾਂ ਬਣਦਾ ਬਕਾਇਆ ਦੇਣ ਲਈ ਸੋਫਟ ਵੇਅਰ ਅੱਪਡੇਟ ਨਾ ਕਰਨ ਦੀ ਤਿੱਖੀ ਨਿਖੇਧੀ ਕਰਦੇ ਹੋਏ ਜ਼ੋਰਦਾਰ ਢੰਗ ਨਾਲ ਮੰਗ ਕੀਤੀ ਕਿ 01/01/2016 ਤੋਂ 30/062021 ਤੱਕ ਸੇਵਾ ਮੁਕਤ ਹੋਏ ਪੈਨਸ਼ਨਰਾਂ ਨੂੰ ਛੇਵੇਂ ਪੇ ਕਮਿਸ਼ਨ ਅਨੁਸਾਰ ਸੋਧੀ ਹੋਈ ਤਨਖਾਹ ਅਨੁਸਾਰ ਕਮਾਈ ਛੁੱਟੀ ਦੇ ਬਕਾਏ ਦਾ ਬਣਦਾ ਭੁਗਤਾਨ ਕਰਨ ਲਈ ਜਲਦੀ ਤੋ ਜਲਦੀ ਸੋਫਟ ਵੇਅਰ ਨੂੰ ਅੱਪਡੇਟ ਕੀਤਾ ਜਾਵੇ ਅਤੇ ਡੀ ਡੀ ਉਂਜ ਨੂੰ ਕਮਾਈ ਛੁੱਟੀ ਦੇ ਬਕਾਏ ਜਲਦੀ ਤੋ ਜਲਦੀ ਕਢਵਾ ਕੇ ਦੇਣ ਲਈ ਹਿਦਾਇਤਾਂ ਜਾਰੀ ਕੀਤੀਆਂ ਜਾਣ ਜੀ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।