ਹਾਈ ਕੋਰਟ ਨੇ ਫ਼ੌਜੀਆਂ ਦੇ ਵਰਤਣ ਵਾਲਾ ਰਸਤਾ ਤੁਰੰਤ ਸਾਫ਼ ਕਰਨ ਲਈ ਕਿਹਾ

ਨੈਸ਼ਨਲ

ਨਵੀਂ ਦਿੱਲੀ, 31 ਮਈ,ਬੋਲੇ ਪੰਜਾਬ ਬਿਊਰੋ;
ਦਿੱਲੀ ਹਾਈ ਕੋਰਟ ਨੇ ਦਿੱਲੀ ਛਾਉਣੀ ਖੇਤਰ ਵਿਚ ਪਰੇਡ ਗਰਾਊਂਡ ਤੱਕ ਜਾਣ ਵਾਲੇ ਰਸਤੇ ਅਤੇ ਪੁਲੀ ਨੂੰ ਤੁਰੰਤ ਸਾਫ਼ ਕਰਨ ਦੇ ਹੁਕਮ ਜਾਰੀ ਕੀਤੇ ਹਨ, ਜੋ ਰਾਜਪੂਤਾਨਾ ਰਾਈਫਲਜ਼ ਦੇ 3,000 ਤੋਂ ਵੱਧ ਜਵਾਨ ਵਰਤਦੇ ਹਨ।
ਲੋਕ ਨਿਰਮਾਣ ਵਿਭਾਗ ਦੇ ਵਕੀਲ ਨੇ ਕੋਰਟ ਨੂੰ ਜਾਣਕਾਰੀ ਦਿੱਤੀ ਕਿ ਇਸ ਇਲਾਕੇ ’ਚ ਫੁੱਟ ਓਵਰ ਬ੍ਰਿਜ (ਐਫ.ਓ.ਬੀ.) ਬਣਾਉਣ ਲਈ ਮਨਜ਼ੂਰੀ ਮਿਲ ਚੁੱਕੀ ਹੈ।
ਜਸਟਿਸ ਪ੍ਰਤਿਭਾ ਐਮ. ਸਿੰਘ ਅਤੇ ਜਸਟਿਸ ਮਨਮੀਤ ਪੀ.ਐਸ. ਅਰੋੜਾ ਦੀ ਦੋ ਮੈਂਬਰੀ ਬੈਂਚ ਨੇ ਕਿਹਾ ਕਿ ਐਫ.ਓ.ਬੀ. ਦੇ ਕੰਮ ਨੂੰ ਆਪਣੇ ਨਿਧਾਰਤ ਸਮੇਂ ਵਿੱਚ ਅੱਗੇ ਵਧਾਇਆ ਜਾਣਾ ਚਾਹੀਦਾ ਹੈ, ਪਰ ਇਸ ਤੋਂ ਇਲਾਵਾ, ਹਾਲਾਤ ਤੁਰੰਤ ਸੁਧਾਰੇ ਜਾਣੇ ਲਾਜ਼ਮੀ ਹਨ।
ਅਦਾਲਤ ਨੇ ਹੁਕਮ ਦਿੱਤਾ ਕਿ ਇਲਾਕੇ ਤੋਂ ਮਲਬਾ ਅਤੇ ਗੰਦਗੀ ਤੁਰੰਤ ਹਟਾਈ ਜਾਵੇ, ਕੰਧਾਂ ਦੀ ਸਫਾਈ ਹੋਵੇ ਅਤੇ ਰਸਤੇ ’ਚ ਨਵੀਆਂ ਟਾਈਲਾਂ ਲਗਾਈਆਂ ਜਾਣ ਤਾਂ ਜੋ ਫੌਜੀਆਂ ਨੂੰ ਆਵਾਜਾਈ ਵਿੱਚ ਕੋਈ ਦਿੱਕਤ ਨਾ ਆਏ।
ਅਦਾਲਤ ਨੇ ਇਲਾਕੇ ਦੀਆਂ ਮੌਜੂਦਾ ਤਸਵੀਰਾਂ ਵੀ ਵੇਖੀਆਂ ਅਤੇ ਅਧਿਕਾਰੀਆਂ ਨੂੰ ਕਿਹਾ ਕਿ 18 ਜੂਨ ਨੂੰ ਸਥਿਤੀ ਰੀਪੋਰਟ ਨਾਲ ਨਵੀਆਂ ਤਸਵੀਰਾਂ ਪੇਸ਼ ਕੀਤੀਆਂ ਜਾਣ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।