ਕੱਪੜੇ ਦੇ ਥੈਲੇ ਵੰਡੇ, ਮੈਡੀਸਨਲ ਪੌਦੇ ਲਗਾਏ, ਮਿਹਨਤੀ ਵਿਦਿਆਰਥੀਆਂ ਦੀ ਕੀਤੀ ਹੌਸਲਾ-ਅਫ਼ਜ਼ਾਈ
ਰਾਜਪੁਰਾ 31 ਮਈ ,ਬੋਲੇ ਪੰਜਾਬ ਬਿਊਰੋ:
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਸਕੂਲ ਸਿੱਖਿਆ ਪੰਜਾਬ ਅਨੰਦਿਤਾ ਮਿੱਤਰਾ ਆਈ ਏ ਐੱਸ ਵੱਲੋਂ ਦਿੱਤੇ ਉਤਸ਼ਾਹ ਸਦਕਾ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਵਿੱਚ ਨਵੇਂ ਸੈਸ਼ਨ 2025-26 ਦੀ ਪਹਿਲੀ ਮਾਪੇ-ਅਧਿਆਪਕ ਮਿਲਣੀ ਵਿਸ਼ੇਸ਼ ਢੰਗ ਨਾਲ ਆਯੋਜਿਤ ਕੀਤੀ ਗਈ।
ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਦੀ ਦੇਖ-ਰੇਖ ਹੇਠ ਸਕੂਲ ਮੁਖੀ ਸੁਧਾ ਕੁਮਾਰੀ ਦੀ ਅਗਵਾਈ ਵਿੱਚ ਹੋਈ ਇਸ ਮਿਲਣੀ ਵਿੱਚ ਮਾਪੇ ਵੱਡੀ ਗਿਣਤੀ ਵਿੱਚ ਪਹੁੰਚੇ ਅਤੇ ਆਪਣੇ ਬੱਚਿਆਂ ਦੀ ਪੜ੍ਹਾਈ, ਵਿਵਹਾਰ ਅਤੇ ਹੋਰ ਗਤੀਵਿਧੀਆਂ ਬਾਰੇ ਅਧਿਆਪਕਾਂ ਨਾਲ ਗੱਲਬਾਤ ਕੀਤੀ।
ਰਾਜਿੰਦਰ ਸਿੰਘ ਚਾਨੀ ਹਾਊਸ ਇੰਚਾਰਜ ਨੇ ਦੱਸਿਆ ਕਿ ਵਣ ਮਹਾਂਉਤਸਵ ਮਨਾਉਂਦੇ ਹੋਏ ਸਕੂਲ ਕੈਂਪਸ ਵਿੱਚ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਵੱਲੋਂ ਮਿਲ ਕੇ ਮੈਡੀਸਨਲ ਪੌਦੇ ਲਗਾਏ ਗਏ। ਵਾਤਾਵਰਨ ਦੀ ਸੰਭਾਲ ਸੰਬੰਧੀ ਜਾਗਰੂਕ ਕੀਤਾ ਗਿਆ ਅਤੇ ਪਲਾਸਟਿਕ ਮੁਕਤ ਭਾਰਤ ਅਭਿਆਨ ਤਹਿਤ ਮਾਪਿਆਂ ਨੂੰ ਕੱਪੜੇ ਦੇ ਥੈਲੇ ਵੰਡੇ ਗਏ।
ਇਸ ਮੌਕੇ ਵਿਦਿਆਰਥੀਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਕਰਨ ਲਈ ਸਿਰਜਣਾਤਮਕ ਕਾਰਜਾਂ, ਪ੍ਰੋਜੈਕਟ ਅਤੇ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ ਗਈ। ਲੂ ਤੋਂ ਬਚਾਅ ਲਈ ਵਰਤੇ ਜਾਣ ਵਾਲੀਆਂ ਤਕਨੀਕਾਂ ਤੇ ਵੀ ਚਰਚਾ ਕੀਤੀ ਗਈ।
ਸਕੂਲ ਵਿੱਚ ਮਿਡ-ਡੇ ਮੀਲ ਇੰਚਾਰਜ ਗੁਲਜ਼ਾਰ ਖਾਂ ਅਤੇ ਅਧਿਆਪਕਾਂ ਦੀ ਦੇਖ-ਰੇਖ ਹੇਠ ਕਿਚਨ ਗਾਰਡਨ ਵੀ ਤਿਆਰ ਕੀਤਾ ਗਿਆ, ਜਿਸ ਨਾਲ ਵਿਦਿਆਰਥੀਆਂ ਵਿੱਚ ਖੇਤੀ ਅਤੇ ਪ੍ਰਾਕ੍ਰਿਤਿਕ ਜੀਵਨ ਪ੍ਰਤੀ ਰੁਚੀ ਵਧੀ ਹੈ।
ਸਕੂਲ ਵੱਲੋਂ ਉਨ੍ਹਾਂ ਵਿਦਿਆਰਥੀਆਂ ਦੀ ਵੀ ਹੌਸਲਾ-ਅਫ਼ਜ਼ਾਈ ਕੀਤੀ ਗਈ, ਜਿਨ੍ਹਾਂ ਨੇ ਅਕਾਦਮਿਕ ਜਾਂ ਹੋਰ ਸਹਿ-ਵਿੱਦਿਅਕ ਖੇਤਰਾਂ ਵਿੱਚ ਵਿਸ਼ੇਸ਼ ਪ੍ਰਦਰਸ਼ਨ ਕੀਤਾ।
ਸਕੂਲ ਮੁਖੀ ਸੁਧਾ ਕੁਮਾਰੀ ਅਤੇ ਸਮੂਹ ਅਧਿਆਪਕਾਂ ਵੱਲੋਂ ਮਾਪਿਆਂ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਇਸ ਪ੍ਰੋਗਰਾਮ ਵਿੱਚ ਆਪਣੀ ਭਾਗੀਦਾਰੀ ਦੇ ਕੇ ਇਸਨੂੰ ਇੱਕ ਯਾਦਗਾਰ ਮੌਕਾ ਬਣਾਇਆ।
ਇਸ ਮੌਕੇ ਰਾਜਿੰਦਰ ਸਿੰਘ ਚਾਨੀ ਸ਼ਹੀਦ ਭਗਤ ਸਿੰਘ ਹਾਊਸ ਇੰਚਾਰਜ, ਮੀਨਾ ਰਾਣੀ, ਹਰਜੀਤ ਕੌਰ, ਰੋਜ਼ੀ ਭਟੇਜਾ, ਸੁਨੀਤਾ ਰਾਣੀ, ਨਰੇਸ਼ ਧਮੀਜਾ, ਜਸਵਿੰਦਰ ਕੌਰ, ਕਿੰਪੀ ਬਤਰਾ, ਅਲਕਾ ਗੌਤਮ, ਮਨਪ੍ਰੀਤ ਸਿੰਘ, ਕਰਮਦੀਪ ਕੌਰ, ਤਲਵਿੰਦਰ ਕੌਰ, ਮੀਨੂੰ ਅਗਰਵਾਲ, ਅਮਨਦੀਪ ਕੌਰ, ਸੋਨੀਆ ਰਾਣੀ, ਮਨਿੰਦਰ ਕੌਰ, ਅਮਿਤਾ ਤਨੇਜਾ, ਪੂਨਮ ਨਾਗਪਾਲ, ਰਵੀ ਕੁਮਾਰ ਵੀ ਮੌਜੂਦ ਸਨ।












