ਉਮੀਦਵਾਰ ਬਣਾਉਣ ਲਈ ਸਮੁੱਚੀ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ:-ਹਰਦੇਵ ਸਿੰਘ ਉੱਭਾ
ਚੰਡੀਗੜ੍ਹ 31 ਮਈ ,ਬੋਲੇ ਪੰਜਾਬ ਬਿਊਰੋ;
ਭਾਜਪਾ ਦੇ ਸੂਬਾਈ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਲੁਧਿਆਣਾ ਪੱਛਮੀ ਜਿਮਨੀ ਚੋਣ ਲਈ ਸ਼੍ਰੀ ਜੀਵਨ ਗੁਪਤਾ ਜੀ ਨੂੰ ਭਾਜਪਾ ਵੱਲੋਂ ਉਮੀਦਵਾਰ ਚੁਣਨ ‘ਤੇ ਹਾਰਦਿਕ ਵਧਾਈਆਂ ਦਿੰਦਿਆ,ਖੁਸ਼ੀ ਦਾ ਪ੍ਰਗਟਾਵਾ ਤੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦਾ ਧੰਨਵਾਦ ਕਰਦਿਆ ਕਿਹਾ ਕਿ ਜਿਮਨੀ ਚੋਣ ਵਿੱਚ ਭਾਜਪਾ ਨੂੰ ਭਾਰੀ ਭਰਕਮ ਜਿੱਤ ਮਿਲੇਗੀ ਤੇ ਲੁਧਿਆਣ ਵਿੱਚ ਕਮਲ ਖਿਲੇਗਾ।ਉਹਨਾ ਕਿਹਾ ਕਿ ਜੀਵਨ ਗੁਪਤਾ ਨੂੰ ਟਿਕਟ ਮਿਲਣ ਤੇ ਭਾਜਪਾ ਵਰਕਰ ਬਾਗੋਬਾਗ ਹਨ।
ਇਹ ਜਿੱਤ ਯਕੀਨੀ ਬਣਾਉਣ ਲਈ ਭਾਜਪਾ ਦਾ ਹਰ ਵਰਕਰ ਦਿਨ-ਰਾਤ ਇਕ ਕਰੇਗਾ।












