ਜਲਾਲਾਬਾਦ, 1 ਜੂਨ,ਬੋਲੇ ਪੰਜਾਬ ਬਿਊਰੋ;
ਜਲਾਲਾਬਾਦ ਦੇ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਐਨਐੱਸ ਵਾਲਾ ਇਲਾਕੇ ਦੇ ਖੇਤਾਂ ’ਚੋਂ ਇੱਕ ਗਲੌਕ ਬਰਾਂਡ ਦਾ ਪਿਸਤੌਲ ਅਤੇ ਖਾਲੀ ਮੈਗਜ਼ੀਨ ਬਰਾਮਦ ਹੋਇਆ ਹੈ। ਇਸ ਹਥਿਆਰ ਨੂੰ ਬੀਐੱਸਐੱਫ ਨੇ ਜਬਤ ਕਰ ਲਿਆ ਹੈ। ਮੌਕੇ ‘ਤੇ ਪੁਲਿਸ ਨੂੰ ਵੀ ਤੁਰੰਤ ਸੂਚਿਤ ਕੀਤਾ ਗਿਆ।
ਮਿਲੀ ਜਾਣਕਾਰੀ ਅਨੁਸਾਰ, ਇਹ ਪਿਸਤੌਲ ਸਰਹੱਦ ਦੇ ਨੇੜਲੇ ਖੇਤਰ ’ਚ ਪਈ ਹੋਈ ਮਿਲੀ। ਬੀਐੱਸਐੱਫ ਨੇ ਇਸ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦਿੰਦਿਆਂ, ਮੌਕੇ ’ਤੇ ਪਹੁੰਚ ਕੇ ਹਥਿਆਰ ਆਪਣੇ ਕਬਜ਼ੇ ’ਚ ਲੈ ਲਿਆ।
ਪੁਲਿਸ ਨੇ ਇਲਾਕੇ ਨੂੰ ਘੇਰ ਲਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐੱਸਪੀ ਜਲਾਲਾਬਾਦ ਜਤਿੰਦਰ ਸਿੰਘ ਗਿੱਲ ਮੁਤਾਬਕ, ਬੀਐੱਸਐੱਫ ਵੱਲੋਂ ਮਾਮਲਾ ਹਵਾਲੇ ਕੀਤੇ ਜਾਣ ਤੋਂ ਬਾਅਦ ਪੁਲਿਸ ਪੂਰੀ ਜਾਂਚ ਕਰੇਗੀ।












