ਦੋਰਾਹਾ, 2 ਜੂਨ,ਬੋਲੇ ਪੰਜਾਬ ਬਿਊਰੋ;
ਬੀਤੀ ਸ਼ਾਮ ਅੰਬਾਲਾ-ਲੁਧਿਆਣਾ ਰੇਲਵੇ ਲਾਈਨ ‘ਤੇ ਇੱਕ ਦਰਦਨਾਕ ਹਾਦਸਾ ਵਾਪਰਿਆ। ਹਰਿਦੁਆਰ ਜਨ ਸ਼ਤਾਬਦੀ ਐਕਸਪ੍ਰੈਸ ਟ੍ਰੇਨ (ਨੰਬਰ 12053) ਦੀ ਟੱਕਰ ਲੱਗਣ ਨਾਲ ਇੱਕ ਅਣਪਛਾਤੇ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਹ ਹਾਦਸਾ ਦੋਰਾਹਾ ਰੇਲਵੇ ਸਟੇਸ਼ਨ ਯਾਰਡ ਨੇੜੇ ਕਿਲੋਮੀਟਰ ਨੰਬਰ 352-31/33 ‘ਤੇ ਵਾਪਰਿਆ। ਮੌਕੇ ‘ਤੇ ਪਹੁੰਚੀ ਜੀਆਰਪੀ (ਰੇਲਵੇ ਪੁਲਿਸ) ਨੇ ਦੱਸਿਆ ਕਿ ਨੌਜਵਾਨ ਦੀ ਉਮਰ 30 ਤੋਂ 35 ਸਾਲ ਦੇ ਵਿਚਕਾਰ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਖੰਨਾ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ 72 ਘੰਟਿਆਂ ਲਈ ਰੱਖ ਦਿੱਤਾ ਹੈ ਤਾਂ ਜੋ ਪਛਾਣ ਹੋ ਸਕੇ।












