ਵੱਖ ਵੱਖ ਬੁਲਾਰਿਆਂ ਵੱਲੋਂ ਜਥੇਬੰਦ ਸੰਘਰਸ਼ਾਂ ਦੀ ਕੀਤੀ ਚਰਚਾ,
ਫਤਿਹਗੜ੍ਹ ਸਾਹਿਬ ,3, ਜੂਨ (ਮਲਾਗਰ ਖਮਾਣੋਂ)
ਜਲ ਸਪਲਾਈ ਅਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਡਵੀਜ਼ਨ ਸ੍ਰੀ ਫਤਿਹਗੜ੍ਹ ਸਾਹਿਬ ਦੇ ਕਨਵੀਨਰ ਹਰਜੀਤ ਸਿੰਘ, ਕੋ ਕਨਵੀਨਰ ਰਜਿੰਦਰ ਪਾਲ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਡਵੀਜ਼ਨ ਸ਼੍ਰੀ ਫਤਿਹਗੜ੍ਹ ਸਾਹਿਬ ਅਧੀਨ ਬਤੌਰ ਜੂਨੀਅਰ ਟੈਕਨੀਸ਼ੀਅਨ ਦੀ ਪੋਸਟ ਤੇ 31 ਸਾਲ ਨੌਕਰੀ ਕਰਨ ਉਪਰੰਤ ਸੇਵਾ ਮੁਕਤ ਹੋਏ ਜਸਵੀਰ ਸਿੰਘ ਦੁਲਵਾਂ ਵਾਟਰ ਵਰਕਸ ਖੇੜੀ ਨੌਧ ਸਿੰਘ ਵਿਖੇ ਸਨਮਾਨ ਸਮਰੋਹ ਕੀਤਾ ਗਿਆ। ਇਸ ਸਮਾਗਮ ਵਿੱਚ ਡਵੀਜ਼ਨ, ਸਬ ਡਵੀਜ਼ਨ ਦੇ ਦਫਤਰੀ ਮੁਲਾਜ਼ਮਾਂ, ਜੂਨੀਅਰ ਇੰਜੀਨੀਅਰਾਂ, ਫੀਲਡ ਦੇ ਰੈਗੂਲਰ ਮੁਲਾਜ਼ਮਾਂ , ਇਨਲਿਸਟਮੈਂਟ ਵਰਕਰਾਂ ਤੇ ਬੀਆਰਸੀ ਮੁਲਾਜ਼ਮਾਂ ਤੋਂ ਇਲਾਵਾ ਜਸਵੀਰ ਸਿੰਘ ਦਾ ਪਰਿਵਾਰ, ਰਿਸ਼ਤੇਦਾਰ ਪਿੰਡ ਦੁਲਵਾਂ ਦੇ ਪੰਚ, ਸਰਪੰਚ ਆਦਿ ਨੇ ਸ਼ਮੂਲੀਅਤ ਕੀਤੀ ।ਇਸ ਮੌਕੇ ਟੈਕਨੀਕਲ ਐਡ ਮਕੈਨੀਕਲ ਇੰਪਲਾਈਜ਼ ਯੂਨੀਅਨ ਦੇ ਜੋਨ ਪ੍ਰਧਾਨ ਮਲਾਗਰ ਸਿੰਘ ਖਮਾਣੋਂ, ਸੁਖਰਾਮ ਕਾਲੇਵਾਲ, ਜੇਈ ਪ੍ਰਵੀਨ ਸਿੰਘ, ਰੋਹੀ ਰਾਮ ਗੁਰਮੀਤ ਸਿੰਘ ਬੱਸੀ, ਲਖਵਿੰਦਰ ਸਿੰਘ, ਕਰਮਚਾਰੀ ਦਲ (ਟੌਹੜਾ) ਸੁਖਜਿੰਦਰ ਸਿੰਘ ਚਨਾਰਥਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮੁੱਚੇ ਫੀਲਡ ਮੁਲਾਜ਼ਮਾਂ ਨੇ ਲੰਮੇ, ਦ੍ਰਿੜ ਤੇ ਖਾੜਕੂ ਸੰਘਰਸ਼ਾਂ ਰਾਹੀਂ ਦਿਹਾੜੀਦਾਰ ਤੋਂ ਰੈਗੂਲਰ ਹੋਏ, ਫਿਰ ਪੁਰਾਣੀ ਪੈਨਸ਼ਨ ਦੇ ਕੇਸ ਜਿੱਤੇ,ਜੇਕਰ ਸਾਡੇ ਮੁਲਾਜ਼ਮ ਸਵਿਧਾਨ ਮੁਤਾਬਕ 240 ਦਿਨਾਂ ਤੋਂ ਬਾਅਦ ਰੈਗੂਲਰ ਹੁੰਦੇ ਤਾਂ ਸਾਡੀਆਂ ਪੈਨਸ਼ਨਾਂ ਦੁਗਣੀਆਂ ਹੋਣੀਆਂ ਸਨ, ਸਰਕਾਰਾਂ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਆਪਣੇ ਹੀ ਸੂਬੇ ਦੀਆਂ ਸਰਕਾਰਾਂ ਹੱਥੋਂ ਸਮੁੱਚੇ ਫੀਲਡ ਮੁਲਾਜ਼ਮ ਲੁੱਟੇ ਤੇ ਪੁੱਟੇ ਗਏ ਹਨ ਉਥੇ ਹੀ ਵਿਭਾਗ ਵਿੱਚ ਨਵੀਂ ਭਰਤੀ ਨਾ ਹੋਣ ਕਾਰਨ ਵਿਭਾਗ ਡੁੱਬਣ ਦੇ ਕਿਨਾਰੇ ਤੇ ਹੈ। ਸਮਾਗਮ ਨੂੰ ਮੰਡਲ ਸੁਬਡੈਂਟ ਮੈਡਮ ਦਵਿੰਦਰ ਕੌਰ, ਐਸਡੀਸੀ ਦਿਲਵਰ ਸਿੰਘ, ਕਰਮਚਾਰੀ ਦਲ ( ਭੱਗੜਾਨਾ) ਦੇ ਰਣਧੀਰ ਸਿੰਘ ਰਾਣਾ ,ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਯੂਨੀਅਨ ਦੇ ਸੂਬਾਈ ਆਗੂ ਰਾਜਪਾਲ ਸਿੰਘ ਰਸੋਈ ,ਬੀਆਰਸੀ ਨਵਜੋਤ ਸਿੰਘ, ਪ੍ਰਦੀਪ ਕੁਮਾਰ ,ਠੇਕਾ ਮੁਲਾਜ਼ਮ ਆਗੂ ਜਗਤਾਰ ਸਿੰਘ ਰੱਤੋਂ, ਗੁਰਪਾਲ ਸਿੰਘ ਲੋਹਾਰੀ ਨੇ ਜਿੱਥੇ ਜਸਵੀਰ ਸਿੰਘ ਨੂੰ ਸੇਵਾ ਮੁਕਤੀ ਹੋਣ ਤੇ ਮੁਬਾਰਕਬਾਦ ਪੇਸ਼ ਕੀਤੀ ਉਥੇ ਹੀ ਸਮੁੱਚੇ ਮੁਲਾਜ਼ਮਾਂ ਦੀ ਏਕਤਾ ਦੀ ਪ੍ਰਸੰਸਾ ਕੀਤੀ, ਇਸ ਮੌਕੇ ਪ੍ਰਮੋਟ ਹੋਏ ਜੂਨੀਅਰ ਇੰਜੀਨੀਅਰਾਂ ਨੂੰ ਸਨਮਾਨਿਤ ਕੀਤਾ ਗਿਆ। ਉੱਥੇ ਹੀ ਵੱਖ-ਵੱਖ ਜਥੇਬੰਦੀਆਂ, ਦਫ਼ਤਰੀ ਮੁਲਾਜ਼ਮਾਂ, ਡਵੀਜ਼ਨ ਤੇ ਸਬ ਡਵੀਜ਼ਨ ਵੱਲੋਂ ਜਸਬੀਰ ਸਿੰਘ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤਰਲੋਚਨ ਸਿੰਘ, ਦੀਦਾਰ ਸਿੰਘ ਢਿਲੋ, ਬਲਜੀਤ ਸਿੰਘ ਹਿੰਦੂਪੁਰ, ਅਸ਼ੋਕ ਕੁਮਾਰ ,ਸੀਨੀਅਰ ਸਹਾਇਕ ਗਗਨਦੀਪ ਸਿੰਘ ,ਬਲਜੀਤ ਸਿੰਘ, ਰੀਟਾ ਰਾਣੀ, ਰਾਜਵੀਰ ਸਿੰਘ, ਦਿਲਬਰ ਸਿੰਘ ਢਿੱਲੋਂ ,ਲਖਵਿੰਦਰ ਸਿੰਘ, ਤਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਮਨਪ੍ਰੀਤ ਸਿੰਘ ,ਸੁਖਵਿੰਦਰ ਸਿੰਘ ਬਦੇਸ਼ਾਂ ,ਹਰਚੰਦ ਸਿੰਘ ਲਖਵਿੰਦਰ ਸਿੰਘ ,ਕਰਮ ਸਿੰਘ, ਚਰਨ ਸਿੰਘ ਰਣਜੀਤ ਸਿੰਘ ਪੋਲਾ, ਲਖਵੀਰ ਸਿੰਘ ,ਜਸਵੀਰ ਸਿੰਘ ਧਿਆਨੂੰ, ਹਾਜਰ ਸਨ।












