ਨਵੀਂ ਦਿੱਲੀ, 4 ਜੂਨ,ਬੋਲੇ ਪੰਜਾਬ ਬਿਊਰੋ;
6 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੰਮੂ ਕਸ਼ਮੀਰ ਦੇ ਦੌਰੇ ’ਤੇ ਹੋਣਗੇ, ਜਿੱਥੇ ਉਹ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਪੁਲ ‘ਚਨਾਬ ਪੁਲ’ ਦਾ ਉਦਘਾਟਨ ਕਰਨਗੇ। ਇਹ ਦੌਰਾ ਪਹਿਲਗਾਮ ਵਿੱਚ ਹੋਏ ਆਤੰਕਵਾਦੀ ਹਮਲੇ ਅਤੇ ਉਸ ਮਗਰੋਂ ਚਲਾਏ ਗਏ ਅਪਰੇਸ਼ਨ ‘ਸਿੰਧੂਰ’ ਤੋਂ ਬਾਅਦ ਉਨ੍ਹਾਂ ਦੀ ਇਲਾਕੇ ਵਿੱਚ ਪਹਿਲੀ ਆਮਦ ਹੋਵੇਗੀ।
ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ ਡਾ. ਜਿਤਿੰਦਰ ਸਿੰਘ ਨੇ ਦੱਸਿਆ ਕਿ ਇਤਿਹਾਸਕ ਪਲ ਆਉਣ ਵਿੱਚ ਹੁਣ ਸਿਰਫ ਕੁਝ ਦਿਨ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ‘‘ਚਨਾਬ ਨਦੀ ਉੱਤੇ ਬਣਿਆ ਇਹ ਵਿਸ਼ਵ ਦਾ ਸਭ ਤੋਂ ਉੱਚਾ ਰੇਲਵੇ ਪੁਲ, ਜੋ ਊਧਮਪੁਰ-ਸ੍ਰੀਨਗਰ-ਬਾਰਾਮੂਲਾ ਰੇਲ ਲਾਈਨ ਦਾ ਹਿੱਸਾ ਹੈ, ਹੁਣ ਜੰਮੂ ਕਸ਼ਮੀਰ ਦੀ ਖੂਬਸੂਰਤ ਪਰੰਪਰਾਵਾਂ ਅਤੇ ਮੁਸ਼ਕਿਲ ਭੂਗੋਲਕ ਹਾਲਾਤ ਦੇ ਵਿਚਕਾਰ ਖੜ੍ਹਾ ਹੋਇਆ ਹੈ।’’
ਉਨ੍ਹਾਂ ਅੱਗੇ ਕਿਹਾ ਕਿ ਇਹ ਪੁਲ ਨਾ ਸਿਰਫ਼ ਭਾਰਤ ਦੀ ਇੰਜੀਨੀਅਰਿੰਗ ਦੀ ਕਮਾਲ ਹੈ, ਸਗੋਂ ਨਵੇਂ ਭਾਰਤ ਦੀ ਦੂਰਦਰਸ਼ੀਤਾ ਅਤੇ ਹਿੰਮਤ ਦਾ ਵੀ ਪ੍ਰਤੀਕ ਹੈ।














