ਰਾਇਲ ਚੈਲੇਂਜਰਜ਼ ਬੈਂਗਲੁਰੂ ਦੀ ਜਿੱਤ ਦਾ ਜਸ਼ਨ ਗਮ ‘ਚ ਬਦਲਿਆ, ਭਗਦੜ ਮੱਚਣ ਕਾਰਨ 10 ਲੋਕਾਂ ਦੀ ਮੌਤ ਦਰਜਨਾਂ ਜ਼ਖ਼ਮੀ

ਨੈਸ਼ਨਲ


ਬੈਂਗਲੁਰੂ, 4 ਜੂਨ,ਬੋਲੇ ਪੰਜਾਬ ਬਿਊਰੋ;
ਆਈਪੀਐਲ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਦੀ ਸ਼ਾਨਦਾਰ ਜਿੱਤ ਦਾ ਜਸ਼ਨ ਅੱਜ ਬੁੱਧਵਾਰ ਨੂੰ ਇੱਕ ਦੁਖਦਾਈ ਹਾਦਸੇ ਵਿੱਚ ਬਦਲ ਗਿਆ। ਇਸਦਾ ਕਾਰਨ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਵਿੱਚ ਆਰਸੀਬੀ ਦੀ ਜਿੱਤ ਪਰੇਡ ਤੋਂ ਪਹਿਲਾਂ ਭਗਦੜ ਮੱਚ ਗਈ। ਜਾਣਕਾਰੀ ਅਨੁਸਾਰ, ਸਟੇਡੀਅਮ ਦੇ ਬਾਹਰ ਭਾਰੀ ਭੀੜ ਵਿਚਕਾਰ ਹੋਈ ਭਗਦੜ ਵਿੱਚ 10 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਜਿੱਤ ਦੇ ਜਸ਼ਨ ਦੌਰਾਨ, ਸਟੇਡੀਅਮ ਦੇ ਅੰਦਰ ਅਤੇ ਬਾਹਰ ਭੀੜ ਅਚਾਨਕ ਬੇਕਾਬੂ ਹੋ ਗਈ, ਜਿਸ ਕਾਰਨ ਹਫੜਾ-ਦਫੜੀ ਮਚ ਗਈ। ਕਈ ਲੋਕ ਕੁਚਲੇ ਗਏ ਅਤੇ ਦਰਜਨਾਂ ਜ਼ਖਮੀ ਹੋ ਗਏ। ਕਈ ਜ਼ਖਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।