ਚੰਡੀਗੜ੍ਹ, 5 ਜੂਨ,ਬੋਲੇ ਪੰਜਾਬ ਬਿਊਰੋ;
ਪੰਜਾਬ ਦੇ ਵ੍ਹੀਲਚੇਅਰ ਕ੍ਰਿਕਟਰ ਵਿਕਰਮ ਦੀ ਟੂਰਨਾਮੈਂਟ ਲਈ ਜਾਂਦੇ ਹੋਏ ਰਸਤੇ ’ਚ ਮੌਤ ਹੋ ਗਈ।ਉਹ ਲੁਧਿਆਣਾ ਤੋਂ ਗਵਾਲੀਅਰ ਵੱਲ ਛੱਤੀਸਗੜ੍ਹ ਐਕਸਪ੍ਰੈਸ ਰਾਹੀਂ ਟੂਰਨਾਮੈਂਟ ਲਈ ਜਾ ਰਿਹਾ ਸੀ।ਵਿਕਰਮ ਦੀ ਸਿਹਤ ਸਵੇਰੇ 4:41 ਵਜੇ ਕੋਸੀਕਲਾ ਨੇੜੇ ਅਚਾਨਕ ਵਿਗੜ ਗਈ। ਰੇਲ ’ਚ ਹੜਕੰਪ ਮਚ ਗਿਆ। ਟੀਮ ਸਹਾਇਤਾ ਲਈ ਬੁਲਾਈ ਗਈ, ਪਰ ਜਦ ਤੱਕ ਮਦਦ ਪਹੁੰਚੀ, ਵਿਕਰਮ ਦੀ ਮੌਤ ਹੋ ਚੁੱਕੀ ਸੀ।
ਸੂਤਰਾਂ ਅਨੁਸਾਰ, ਦਿਲ ਦਾ ਦੌਰਾ ਮੌਤ ਦਾ ਮੁੱਖ ਕਾਰਣ ਦੱਸਿਆ ਜਾ ਰਿਹਾ ਹੈ। ਉਹ ਆਪਣੀ ਟੀਮ ਦੇ 14 ਖਿਡਾਰੀਆਂ ਨਾਲ ਗਵਾਲੀਅਰ ਜਾ ਰਿਹਾ ਸੀ। ਸਾਥੀਆਂ ਨੇ ਰੇਲਵੇ ਸਟਾਫ਼ ਨੂੰ ਤੁਰੰਤ ਸੂਚਿਤ ਕੀਤਾ, ਪਰ ਰੇਲਗੱਡੀ ਲਗਭਗ 1.5 ਘੰਟੇ ਲਈ ਰੁਕ ਗਈ, ਜਿਸ ਕਰਕੇ ਵਿਕਰਮ ਨੂੰ ਸਮੇਂ ਸਿਰ ਇਲਾਜ ਨਹੀਂ ਮਿਲ ਸਕਿਆ।
ਜਦ ਟ੍ਰੇਨ ਮਥੁਰਾ ਜੰਕਸ਼ਨ ਪਹੁੰਚੀ, ਉਦੋਂ ਤੱਕ ਸਭ ਕੁਝ ਖਤਮ ਹੋ ਚੁੱਕਾ ਸੀ। ਜੀਆਰਪੀ ਨੇ ਲਾਸ਼ ਉਤਾਰ ਕੇ ਪੋਸਟਮਾਰਟਮ ਲਈ ਭੇਜੀ, ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਨੂੰ ਸੂਚਨਾ ਦਿੱਤੀ ਗਈ ਹੈ, ਜਦਕਿ ਟੀਮ ਦੇ ਬਾਕੀ ਮੈਂਬਰ ਗਵਾਲੀਅਰ ਵੱਲ ਰਵਾਨਾ ਹੋ ਗਏ ਹਨ।












