ਮੱਥੇ ‘ਚ ਗੋਲੀ ਮਾਰ ਕੇ ਨੌਜਵਾਨ ਦੀ ਹੱਤਿਆ

ਪੰਜਾਬ

ਫਿਰੋਜ਼ਪੁਰ, 5 ਜੂਨ,ਬੋਲੇ ਪੰਜਾਬ ਬਿਊਰੋ;
ਫਿਰੋਜ਼ਪੁਰ ਸ਼ਹਿਰ ਦੇ ਮੱਖੂ ਗੇਟ ਨੇੜੇ ਗੋਲੀ ਮਾਰ ਕੇ 29 ਸਾਲਾ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ। ਗੋਲੀ ਨੌਜਵਾਨ ਦੇ ਮੱਥੇ ‘ਤੇ ਲੱਗੀ। ਮ੍ਰਿਤਕ ਦੀ ਪਛਾਣ ਆਸ਼ੂ ਵਾਸੀ ਬਲੂਚੀਆਂ ਵਾਲਾ ਬਸਤੀ ਵਜੋਂ ਹੋਈ ਹੈ।
ਮ੍ਰਿਤਕ ਦੇ ਪਿਤਾ ਕੁਸ਼ਲ ਮੋਂਗਾ ਦਾ ਕਹਿਣਾ ਹੈ ਕਿ ਉਸਦਾ ਪੁੱਤਰ ਉਸ ਨਾਲ ਗੱਡੀਆਂ ਦਾ ਕੰਮ ਕਰਦਾ ਸੀ। ਕੁਝ ਬਦਮਾਸ਼ਾਂ ਨੇ ਮੱਖੂ ਗੇਟ ‘ਤੇ ਉਸਦੇ ਪੁੱਤਰ ‘ਤੇ ਗੋਲੀ ਚਲਾਈ। ਗੋਲੀ ਉਸਦੇ ਪੁੱਤਰ ਦੇ ਮੱਥੇ ‘ਤੇ ਲੱਗੀ ਅਤੇ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਦਮਾਸ਼ਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।