ਭੁਲੱਥ, 6 ਜੂਨ,ਬੋਲੇ ਪੰਜਾਬ ਬਿਉਰੋ;
ਪਿੰਡ ਰਾਮਗੜ੍ਹ ਨੇੜੇ ਹੋਏ ਇੱਕ ਸੜਕ ਹਾਦਸੇ ਵਿੱਚ ਇਕ ਨੌਜਵਾਨ ਲੜਕੀ ਦੀ ਜਾਨ ਚਲੀ ਗਈ, ਜਦਕਿ ਇੱਕ ਆਟੋ ਚਾਲਕ ਗੰਭੀਰ ਜ਼ਖਮੀ ਹੋ ਗਿਆ।
ਮਿਲੀ ਜਾਣਕਾਰੀ ਮੁਤਾਬਕ, ਕਰਤਾਰਪੁਰ ਤੋਂ ਭੁਲੱਥ ਵੱਲ ਆ ਰਿਹਾ ਇੱਕ ਆਟੋ ਜਦ ਪਿੰਡ ਰਾਮਗੜ੍ਹ ਨੇੜੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ ਕਾਰ ਨਾਲ ਜ਼ੋਰਦਾਰ ਟੱਕਰ ਹੋ ਗਈ। ਇਸ ਹਾਦਸੇ ’ਚ ਆਟੋ ਡਰਾਈਵਰ ਨੂੰ ਕਾਫੀ ਸੱਟਾਂ ਆਈਆਂ, ਜਿਸ ਨੂੰ ਤੁਰੰਤ ਜਲੰਧਰ ਦੇ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ।
ਇਸ ਟੱਕਰ ਦੌਰਾਨ ਕਾਰ ਵਿੱਚ ਮੌਜੂਦ ਇੱਕ ਲੜਕੀ, ਜੋ ਕਿ ਭੁਲੱਥ ਵਿਚ ਸਥਿਤ ਇੱਕ ਬੈਂਕ ਵਿਚ ਨੌਕਰੀ ਕਰਦੀ ਸੀ, ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਉਸ ਨੂੰ ਵੀ ਜਲੰਧਰ ਦੇ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।












