ਬੰਗਲਾਦੇਸ਼ ਵਿਚ ਅਗਲੇ ਸਾਲ ਹੋਣਗੀਆਂ ਚੋਣਾਂ

ਨੈਸ਼ਨਲ


ਢਾਕਾ, 7 ਜੂਨ,ਬੋਲੇ ਪੰਜਾਬ ਬਿਊਰੋ;
ਬੰਗਲਾਦੇਸ਼ ਵਿਚ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਨੇ ਐਲਾਨ ਕੀਤਾ ਹੈ ਕਿ 2026 ਦੇ ਅਪ੍ਰੈਲ ਮਹੀਨੇ ਦੇ ਪਹਿਲੇ ਪੰਦਰਵਾੜੇ ਵਿਚ ਰਾਸ਼ਟਰੀ ਚੋਣਾਂ ਹੋਣਗੀਆਂ।
ਯੂਨਸ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੋਣਾਂ ਬਾਰੇ ਚੱਲ ਰਹੀਆਂ ਅਟਕਲਾਂ ਨੂੰ ਖਤਮ ਕਰਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ, “ਚੋਣ ਕਮਿਸ਼ਨ ਜਲਦ ਹੀ ਵਿਸਤ੍ਰਿਤ ਰੋਡਮੈਪ ਜਾਰੀ ਕਰੇਗਾ ਜਿਸ ਵਿੱਚ ਚੋਣ ਪ੍ਰਕਿਰਿਆ ਦੀ ਹਰ ਪੜਾਅ ਦੀ ਜਾਣਕਾਰੀ ਹੋਵੇਗੀ।”
ਯਾਦ ਰਹੇ ਕਿ ਬੰਗਲਾਦੇਸ਼ ਦੀ ਸਿਆਸੀ ਹਾਲਤ ਪਿਛਲੇ ਕੁਝ ਮਹੀਨਿਆਂ ਤੋਂ ਗੰਭੀਰ ਬਣੀ ਹੋਈ ਸੀ। ਅਗਸਤ 2024 ਵਿੱਚ, ਵਿਦਿਆਰਥੀਆਂ ਦੇ ਆੰਦੋਲਨ ਨੇ ਤਤਕਾਲੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਸੀ। ਹਲਾਤ ਇਨ੍ਹਾਂ ਹੱਦਾਂ ਤੱਕ ਪਹੁੰਚ ਗਏ ਕਿ ਹਸੀਨਾ ਨੂੰ ਦੇਸ਼ ਛੱਡ ਕੇ ਭਾਰਤ ਆਉਣਾ ਪਿਆ ਸੀ।
ਇਸ ਬਾਅਦ ਅੰਤਰਿਮ ਸਰਕਾਰ ਬਣੀ ਜਿਸਦੇ ਮੁਖੀ ਵਜੋਂ ਮੁਹੰਮਦ ਯੂਨਸ ਨੇ ਜ਼ਿੰਮੇਵਾਰੀ ਸੰਭਾਲੀ। ਲੋਕਤੰਤਰ ਦੀ ਮੁੜ ਸਥਾਪਨਾ ਲਈ ਚੋਣਾਂ ਕਰਵਾਉਣ ਦਾ ਦਬਾਅ ਲਗਾਤਾਰ ਵਧ ਰਿਹਾ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।