ਆਈਏਐਸ ਅਫਸਰ 10 ਲੱਖ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ, ਸਰਕਾਰੀ ਰਿਹਾਇਸ਼ ਤੋਂ 47 ਲੱਖ ਰੁਪਏ ਮਿਲੇ

ਨੈਸ਼ਨਲ


ਭੁਵਨੇਸ਼ਵਰ, 9 ਜੂਨ,ਬੋਲੇ ਪੰਜਾਬ ਬਿਊਰੋ;
ਓਡੀਸ਼ਾ ਦੇ ਵਿਜੀਲੈਂਸ ਵਿਭਾਗ ਨੇ 2021 ਬੈਚ ਦੇ ਆਈਏਐਸ ਅਫਸਰ ਧੀਮਾਨ ਚਕਮਾ ਨੂੰ ਇੱਕ ਵਪਾਰੀ ਕੋਲੋਂ 10 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਨਕਦੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰੀ ਮਗਰੋਂ ਵਿਭਾਗ ਨੇ ਉਨ੍ਹਾਂ ਦੀ ਧਰਮਗੜ੍ਹ ਸਥਿਤ ਸਰਕਾਰੀ ਰਿਹਾਇਸ਼ ਦੀ ਤਲਾਸ਼ੀ ਲੈ ਕੇ 47 ਲੱਖ ਰੁਪਏ ਦੀ ਨਕਦ ਰਕਮ ਵੀ ਬਰਾਮਦ ਕੀਤੀ।
ਚਕਮਾ ਕਾਲਾਹਾਂਡੀ ਜ਼ਿਲ੍ਹੇ ਦੇ ਧਰਮਗੜ੍ਹ ਵਿੱਚ ਸਬ-ਕਲੈਕਟਰ ਵਜੋਂ ਕੰਮ ਕਰ ਰਹੇ ਸਨ। ਵਿਜੀਲੈਂਸ ਅਧਿਕਾਰੀਆਂ ਅਨੁਸਾਰ, ਉਨ੍ਹਾਂ ਨੇ ਰਿਸ਼ਵਤ ਲੈਣ ਦੀ ਗੱਲ ਮੰਨ ਲਈ ਹੈ। ਸ਼ਿਕਾਇਤਕਰਤਾ ਨੂੰ ਉਨ੍ਹਾਂ ਨੇ ਆਪਣੇ ਘਰ ਬੁਲਾਇਆ ਸੀ ਅਤੇ ਲਈ ਗਈ ਰਕਮ ਨੂੰ ਟੇਬਲ ਦੀ ਦਰਾਜ਼ ਵਿੱਚ ਰੱਖ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਰਕਮ 20 ਲੱਖ ਰੁਪਏ ਦੀ ਮੰਗੀ ਗਈ ਰਿਸ਼ਵਤ ਦੀ ਪਹਿਲੀ ਕ਼ਿਸ਼ਤ ਸੀ।
ਧੀਮਾਨ ਚਕਮਾ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕਥਾਮ ਐਕਟ, 1988 ਅਤੇ 2018 ਦੇ ਸੋਧਾਂ ਹੇਠ ਵਿਜੀਲੈਂਸ ਸੈੱਲ ਪੁਲਿਸ ਸਟੇਸ਼ਨ ਵਿੱਚ ਕੇਸ ਨੰਬਰ 6/2025 ਦਰਜ ਕਰ ਲਿਆ ਗਿਆ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।