ਪਿੰਡ ਰੁੜਕੀ ਦੇ ਭੂ ਮਾਫੀਆ ਗਰੁੱਪ ਦੀ ਸ਼ਿਕਾਰ ਇੱਕ ਪੀੜਤ ਮਹਿਲਾ ਨੇ ਮੋਰਚਾ ਸਥਾਨ ਤੇ ਪਹੁੰਚਕੇ ਆਪਣੇ ਤੇ ਹੋਏ ਅੱਤਿਆਚਾਰ ਦੀ ਸੁਣਾਈ ਦਰਦਨਾਕ ਦਾਸਤਾਨ

ਪੰਜਾਬ

ਮਹਿਲਾ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਤੇ ਹਵਸ਼ ਦੇ ਸ਼ਿਕਾਰੀਆਂ ਵੱਲੋਂ ਜਬਰ ਜਨਾਹ ਕਰਨ ਦੀ ਕੀਤੀ ਗਈ ਕੋਸ਼ਿਸ਼


ਪੁਲਿਸ ਪ੍ਰਸ਼ਾਸਨ ਤੇ ਪਿੰਡ ਦੀ ਪੰਚਾਇਤ ਨਹੀਂ ਕਰ ਰਹੀ ਸੁਣਵਾਈ, ਪੀੜਤ ਮਹਿਲਾ ਅਖੀਰ ਪਹੁੰਚੀ ਐਸੀ ਬੀਸੀ ਮੋਰਚੇ ਤੇ


ਮੋਹਾਲੀ, 10 ਜੂਨ,ਬੋਲੇ ਪੰਜਾਬ ਬਿਉਰੋ:

ਐਸਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ “ਰਿਜਰਵੇਸ਼ਨ ਚੋਰ ਫੜੋ ਮੋਰਚਾ” ਤੇ ਆਏ ਦਿਨ ਅੱਤਿਆਚਾਰ ਦੇ ਸ਼ਿਕਾਰ ਤੇ ਪ੍ਰਸ਼ਾਸਨ ਵੱਲੋਂ ਸੁਣਵਾਈ ਨਾ ਕਰਨ ਤੇ ਪੀੜਿਤ ਪਰਿਵਾਰ ਪਹੁੰਚਦੇ ਹਨ ਅਤੇ ਮੋਰਚਾ ਆਗੂ ਉਨਾਂ ਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਅੱਜ ਪਿੰਡ ਰੁੜਕੀ ਪੁਖਤਾ ਤੋਂ ਪਿੰਡ ਦੇ ਭੂ ਮਾਫੀਆ ਗਰੁੱਪ ਦੀ ਸ਼ਿਕਾਰ ਮਹਿਲਾ ਬਲਵਿੰਦਰ ਕੌਰ ਪੁਤਰੀ ਕਾਕਾ ਸਿੰਘ ਤਹਿਸੀਲ ਖਰੜ, ਜਿਲ੍ਹਾ ਐਸ ਏ ਐਸ ਨਗਰ ਮੋਹਾਲੀ ਆਪਣੇ ਭਰਾ ਦਵਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਸਮੇਤ ਮੋਰਚਾ ਸਥਾਨ ਤੇ ਪਹੁੰਚੇ ਤੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਅਤੇ ਬਾਕੀ ਆਗੂਆਂ ਦੇ ਸਾਹਮਣੇ ਪ੍ਰੈਸ ਨੂੰ ਆਪਣੇ ਨਾਲ ਹੋਈ ਧੱਕੇਸ਼ਾਹੀ, ਅੱਤਿਆਚਾਰ ਅਤੇ ਕੀਤੀ ਗਈ ਜਬਰ ਜਨਾਹ ਦੀ ਕੋਸ਼ਿਸ਼ ਦਾ ਹਾਲ ਦੱਸਦੇ ਹੋਏ ਕਿਹਾ ਕਿ ਮੈਂ ਜਦੋਂ ਆਪਣੇ ਖੇਤ ਵਿੱਚ ਗਈ ਤਾਂ ਉੱਥੇ ਪਹਿਲਾਂ ਤੋਂ ਹੀ ਲੁਕੇ ਹੋਏ ਪਿੰਡ ਦੇ ਜਸਵਿੰਦਰ ਸਿੰਘ, ਬਲਵੀਰ ਸਿੰਘ ਅਤੇ ਚੀਨੂ ਨੇ ਮੈਨੂੰ ਖਿੱਚਕੇ ਮੋਟਰ ਵੱਲ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਤੇ ਮੇਰੇ ਨਾਲ ਕੁੱਟਮਾਰ ਕੀਤੀ ਮੇਰੇ ਕੱਪੜੇ ਫਾੜ ਦਿੱਤੇ ਅਤੇ ਮੇਰੇ ਨਾਲ ਜਬਰ ਜਨਾਬ ਕਰਨ ਦੀ ਮਨਸ਼ਾ ਨਾਲ ਮੈਨੂੰ ਚੁੱਕ ਕੇ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ। ਮੈਂ ਬੜੀ ਮੁਸ਼ਕਿਲ ਨਾਲ ਉਹਨਾਂ ਦੇ ਚੁੰਗਲ ਚੋਂ ਨਿਕਲ ਕੇ ਭੱਜੀ। ਮੇਰਾ ਮੋਬਾਇਲ ਵੀ ਉਹਨਾਂ ਨੇ ਮੈਥੋਂ ਖੋਹ ਲਿਆ। ਜਦੋਂ ਮੈਂ ਆਪਣੇ ਬਚਾਅ ਲਈ ਉਥੋਂ ਭੱਜੀ ਤਾਂ ਜਸਵਿੰਦਰ ਸਿੰਘ ਤੇ ਬਲਵੀਰ ਸਿੰਘ ਅਤੇ ਗੁਰਦੀਪ ਸਿੰਘ ਭੰਗੂ ਅਪਣੇ ਮੋਟਰ ਸਾਈਕਲ ਤੇ ਦੋ-ਦੋ ਮਹਿਲਾਵਾਂ ਆਪਣੇ ਨਾਲ ਬਿਠਾਈਆਂ ਹੋਈਆਂ ਸਨ ਤੇ ਮੇਰੇ ਪਿੱਛੇ ਆਕੇ ਮੈਨੂੰ ਫੜ ਲਿਆ ਤੇ ਮੇਰੇ ਕੱਪੜੇ ਉਤਾਰਨ ਦੀ ਵੀ ਕੋਸ਼ਿਸ਼ ਕੀਤੀ, ਉਹਨਾਂ ਨੇ ਮੇਰੀ ਇਨੀ ਜਿਆਦਾ ਕੁੱਟਮਾਰ ਕੀਤੀ ਕਿ ਮੈਂ ਬੇਹੋਸ਼ ਹੋ ਗਈ। ਉਸ ਤੋਂ ਬਾਅਦ ਮੈਨੂੰ ਬੰਧਕ ਬਣਾ ਕੇ ਇਸ ਪਿੰਡ ਦੇ ਮੌਜੂਦਾ ਸਰਪੰਚ ਦੇ ਘਰ ਵੀ ਲਿਜਾਇਆ ਗਿਆ। ਪਿੰਡ ਦਾ ਸਰਪੰਚ ਵੀ ਇਹਨਾਂ ਦੋਸ਼ੀਆਂ ਦੇ ਨਾਲ ਰਲਿਆ ਹੋਇਆ ਹੈ। ਇਸ ਬਾਰੇ ਜਦੋਂ ਬਾਕੀ ਪਿੰਡ ਦੀ ਪੰਚਾਇਤ ਨੂੰ ਦੱਸਿਆ ਤਾਂ ਉਹਨਾਂ ਨੇ ਵੀ ਦੋਸ਼ੀਆਂ ਤੇ ਕੋਈ ਕਾਰਵਾਈ ਨਹੀਂ ਕੀਤੀ, ਨਾਹੀ ਪੁਲਿਸ ਚੌਂਕੀ ਘੜੂਆਂ ਨੇ ਮੇਰੀ ਸੁਣਵਾਈ ਕੀਤੀ, 112 ਨੰਬਰ ਤੇ ਕਾਲ ਵੀ ਕੀਤੀ ਪਰ ਕੋਈ ਸਹਾਇਤਾ ਨਾ ਮਿਲੀ। ਉਸ ਤੋਂ ਬਾਅਦ ਕਰੀਬ ਦੋ ਮਹੀਨੇ ਪਹਿਲੇ ਮੈਂ ਮਾਨਯੋਗ ਰਾਜਪਾਲ ਪੰਜਾਬ, ਮੁੱਖ ਮੰਤਰੀ ਪੰਜਾਬ, ਮਹਿਲਾ ਕਮਿਸ਼ਨ ਪੰਜਾਬ ਤੇ ਐਸਐਸਪੀ ਮੋਹਾਲੀ ਨੂੰ ਲਿਖਤੀ ਦਰਖਾਸਤਾਂ ਭੇਜੀਆਂ, ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਤੇ ਨਾ ਦੋਸ਼ੀਆਂ ਨੂੰ ਬੁਲਾਇਆ ਗਿਆ। ਮੈਂ ਬੇਨਤੀ ਕਰਦੀ ਹਾਂ ਕਿ ਮੇਰੇ ਤੇ ਅੱਤਿਆਚਾਰ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾਵਾਂ ਦਿੱਤੀਆਂ ਜਾਣ ਅਤੇ ਮੇਰੇ ਨਾਲ ਇਨਸਾਫ ਕੀਤਾ ਜਾਵੇ।
ਇਸ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਪੰਜਾਬ ਵਿੱਚ ਮਹਿਲਾਵਾਂ ਤੇ ਹੋ ਰਹੇ ਅੱਤਿਆਚਾਰ ਅਤੇ ਜਬਰ ਜਨਾਹ ਦੇ ਮਾਮਲਿਆਂ ਬਾਰੇ ਕੋਈ ਸੁਣਵਾਈ ਨਾ ਹੋਣ ਕਰਕੇ ਇਹ ਘਟਨਾਵਾਂ ਦੀ ਗਿਣਤੀ ਦਿਨ ਬ ਦਿਨ ਵੱਧ ਰਹੀ ਹੈ। ਮਹਿਲਾ ਕਮਿਸ਼ਨ ਵੀ ਮਹਿਲਾਵਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ। ਆਪ ਪਾਰਟੀ ਦੇ ਚੌਧਰੀ ਦੋਸ਼ੀਆਂ ਦੇ ਨਾਲ ਖੜਕੇ ਮਹਿਲਾਵਾਂ ਤੇ ਅੱਤਿਆਚਾਰ ਕਰਵਾ ਰਹੇ ਹਨ। ਸਾਡਾ ਮੋਰਚਾ ਹਮੇਸ਼ਾ ਇਹਨਾਂ ਪੀੜਤਾਂ ਦੇ ਨਾਲ ਖੜਿਆ ਹੈ ਤੇ ਹਮੇਸ਼ਾ ਖੜਾ ਰਹੇਗਾ।
ਪ੍ਰੈੱਸ ਨੂੰ ਸੰਬੋਧਨ ਕਰਦਿਆਂ ਮਾਸਟਰ ਬਨਵਾਰੀ ਲਾਲ ਜੀ ਨੇ ਪੀੜਤ ਮਹਿਲਾ ਨੂੰ ਦਿਲਾਸਾ ਦਿੰਦੇ ਹੋਏ ਕਿਹਾ ਕਿ, ਮੋਰਚਾ ਤੁਹਾਡੇ ਨਾਲ ਖੜਾ ਹੈ, ਇਨਸਾਫ ਮਿਲਣ ਤੱਕ ਤੁਹਾਡਾ ਸਾਥ ਦਵੇਗਾ। ਇਸ ਮੌਕੇ ਹਰਨੇਕ ਸਿੰਘ ਮਲੋਆ, ਸੁਰਿੰਦਰ ਸਿੰਘ ਕੰਡਾਲਾ, ਕਰਮ ਸਿੰਘ ਕੁਰੜੀ, ਮੈਡਮ ਸ਼ਿਕਸ਼ਾ ਸ਼ਰਮਾ, ਸੋਨੀਆ ਰਾਣੀ, ਬਾਬੂ ਬੇਦ ਪ੍ਰਕਾਸ਼, ਸੁਖਵਿੰਦਰ ਸਿੰਘ ਆਦਿ ਹਾਜ਼ਰ ਹੋਏ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।