ਲੁਧਿਆਣਾ, 11 ਜੂਨ,ਬੋਲੇ ਪੰਜਾਬ ਬਿਊਰੋ;
ਸ਼ਹਿਰ ਦੇ ਸੈਕਟਰ 32 ਇਲਾਕੇ ਵਿੱਚ ਇੱਕ ਥਾਰ ਡਰਾਈਵਰ ਨੇ ਗੱਡੀ ਖਤਰਨਾਕ ਢੰਗ ਨਾਲ ਚਲਾਈ, ਜਿਸ ਨਾਲ ਦੂਜਿਆਂ ਦੀ ਸੁਰੱਖਿਆ ਖਤਰੇ ਵਿੱਚ ਪੈ ਗਈ। ਵੀਡੀਓ ਵਾਇਰਲ ਹੋਣ ‘ਤੇ ਟ੍ਰੈਫਿਕ ਪੁਲਿਸ ਨੇ ਗੱਡੀ ਜ਼ਬਤ ਕਰ ਲਈ। ਗੱਡੀ ਜ਼ਬਤ ਕਰਨ ਦੀ ਕਾਰਵਾਈ ਜ਼ੋਨ ਇੰਚਾਰਜ ਸੁਨੀਤਾ ਕੌਰ ਅਤੇ ਏਐਸਆਈ ਅਵਤਾਰ ਸਿੰਘ ਸੰਧੂ ਨੇ ਕੀਤੀ।
ਜਾਣਕਾਰੀ ਅਨੁਸਾਰ ਸੈਕਟਰ 32 ਵਿੱਚ ਇੱਕ ਥਾਰ ਡਰਾਈਵਰ ਨੇ ਗੱਡੀ ਖ਼ਤਰਨਾਕ ਢੰਗ ਨਾਲ ਚਲਾਦੀ, ਕਿਸੇ ਨੇ ਇਸਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਜਦੋਂ ਵੀਡੀਓ ਟ੍ਰੈਫਿਕ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਤੱਕ ਪਹੁੰਚੀ ਤਾਂ ਥਾਰ ਡਰਾਈਵਰ ਨੂੰ ਲੱਭਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਕਈ ਦਿਨਾਂ ਦੀ ਸਖ਼ਤ ਮਿਹਨਤ ਤੋਂ ਬਾਅਦ, ਥਾਰ ਡਰਾਈਵਰ ਨੂੰ ਟ੍ਰੈਫਿਕ ਪੁਲਿਸ ਨੇ ਫੜ ਲਿਆ। ਉਹ ਮੌਕੇ ‘ਤੇ ਕੋਈ ਦਸਤਾਵੇਜ਼ ਨਹੀਂ ਦਿਖਾ ਸਕਿਆ। ਇਸ ਦੇ ਨਾਲ ਹੀ ਉਸਨੇ ਥਾਰ ਵਿੱਚ ਹੂਟਰ ਅਤੇ ਸ਼ੀਸ਼ੇ ‘ਤੇ ਕਾਲੀ ਫਿਲਮ ਵੀ ਲਗਾਈ ਸੀ। ਥਾਰ ਡਰਾਈਵਰ ਦਾ ਗਲਤ ਨੰਬਰ ਪਲੇਟ ਲਗਾਉਣ, ਖਤਰਨਾਕ ਡਰਾਈਵਿੰਗ, ਹੂਟਰ ਦੀ ਵਰਤੋਂ, ਕਾਲੀ ਫਿਲਮ ਆਦਿ ਕਾਰਨ ਚਲਾਨ ਕਰਕੇ ਗੱਡੀ ਜ਼ਬਤ ਕਰ ਲਈ ਗਈ ਹੈ।












