ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਮੌਤ

ਪੰਜਾਬ


ਸਾਹਨੇਵਾਲ, 11 ਜੂਨ,ਬੋਲੇ ਪੰਜਾਬ ਬਿਊਰੋ;
ਕੈਨੇਡਾ ਤੋਂ ਇਕ ਦੁਖਦਾਈ ਖ਼ਬਰ ਆਈ ਹੈ। ਪੰਜਾਬੀ ਨੌਜਵਾਨ ਬਿਕਰਮ ਸਿੰਘ ਗਿੱਲ, ਜਿਸ ਦੀ ਉਮਰ ਕੇਵਲ 22 ਸਾਲ ਸੀ, ਦੀ ਸਰੀ (ਕੈਨੇਡਾ) ਸ਼ਹਿਰ ਵਿੱਚ ਮੌਤ ਹੋ ਗਈ ਹੈ।
ਬਿਕਰਮ ਸਿੰਘ ਪਿੰਡ ਬੁੱਢੇਵਾਲ ਨਾਲ ਸਬੰਧਿਤ ਸੀ, ਜੋ ਕਿ ਹਲਕਾ ਸਾਹਨੇਵਾਲ ਅਧੀਨ ਆਉਂਦਾ ਹੈ। ਉਹ ਕਾਂਗਰਸੀ ਆਗੂ ਅਤੇ ਖੰਡ ਮਿੱਲ ਦੇ ਸਾਬਕਾ ਚੇਅਰਮੈਨ ਬਲਬੀਰ ਸਿੰਘ ਦਾ ਪੁੱਤਰ ਸੀ।
ਪਰਿਵਾਰਕ ਸੂਤਰਾਂ ਅਨੁਸਾਰ, ਬਿਕਰਮ ਸਿੰਘ ਲਗਭਗ ਚਾਰ ਸਾਲ ਪਹਿਲਾਂ ਕੈਨੇਡਾ ਗਿਆ ਸੀ ਅਤੇ ਉਥੇ ਸਰੀ ਵਿੱਚ ਰਹਿੰਦਾ ਸੀ। ਹਾਲ ਹੀ ਵਿੱਚ ਉਸ ਨੂੰ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਹ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਬਿਕਰਮ ਇਕ ਹੋਣਹਾਰ ਗਾਇਕ ਤੇ ਗੀਤਕਾਰ ਵੀ ਸੀ। ਉਸ ਦੇ 15 ਤੋਂ ਵੱਧ ਗੀਤ ਰਿਲੀਜ਼ ਹੋ ਚੁੱਕੇ ਸਨ, ਜੋ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਵੀ ਕੀਤੇ ਗਏ।ਇਸ ਸਮੇਂ ਪਰਿਵਾਰ ਵੱਲੋਂ ਉਸ ਦੀ ਮ੍ਰਿਤਕ ਦੇਹ ਦੇ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।