ਵਿਵਾਦਾਂ ਵਿਚਾਲੇ ਸਿੱਧੂ ਮੂਸੇਵਾਲਾ ਦੇ ਕਤਲ ‘ਤੇ ਬਣੀ ਦਸਤਾਵੇਜ਼ੀ Film BBC ਵੱਲੋਂ ਜਾਰੀ

ਪੰਜਾਬ

ਮਾਨਸਾ 11 ਜੂਨ ,ਬੋਲੇ ਪੰਜਾਬ ਬਿਊਰੋ :

29 ਮਈ 2022 ਨੂੰ ਗੋਲੀ ਮਾਰ ਕੇ ਮਾਰੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ’ਤੇ ਬਣੀ ਡਾਕੂਮੈਂਟਰੀ ‘ਦ ਕਿਲਿੰਗ ਕਾਲ’ ਅੱਜ ਰਿਲੀਜ਼ ਕਰ ਦਿੱਤੀ ਗਈ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵਲੋਂ ਇਸ ਸੰਬੰਧੀ ਸਖ਼ਤ ਇਤਰਾਜ਼ ਪ੍ਰਗਟਾਇਆ ਗਿਆ ਸੀ। ਇਸ ਦੇ ਬਾਵਜੂਦ ਅੱਜ ਯੂ.ਟਿਊਬ ’ਤੇ ਇਹ ਡਾਕੂਮੈਂਟਰੀ ਰਿਲੀਜ਼ ਕਰ ਦਿੱਤੀ ਗਈ ਹੈ।

ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਮੈਂ ਲੰਡਨ ਮੀਡੀਆ ਹਾਊਸ ਨੂੰ ਇਸਦੀ ਰਿਲੀਜ਼ ਰੋਕਣ ਲਈ ਕਾਨੂੰਨੀ ਨੋਟਿਸ ਵੀ ਭੇਜਿਆ।ਉਨ੍ਹਾਂ ਮਹਾਰਾਸ਼ਟਰ ਦੇ ਡੀਜੀਪੀ ਅਤੇ ਮੁੰਬਈ ਪੁਲਿਸ ਨੂੰ ਵੀ ਸਕ੍ਰੀਨਿੰਗ ਰੋਕਣ ਲਈ ਪੱਤਰ ਲਿਖਿਆ। ਉਨ੍ਹਾਂ ਨੂੰ ਮੇਲ ਵੀ ਕੀਤੀ ਅਤੇ ਰਿਲੀਜ਼ ਰੋਕਣ ਲਈ ਮਾਨਸਾ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ। ਬਲਕੌਰ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਇਸ ਦਸਤਾਵੇਜ਼ੀ ਬਾਰੇ ਪੁੱਛਿਆ ਵੀ ਨਹੀਂ ਗਿਆ। ਸਾਨੂੰ ਨਹੀਂ ਪਤਾ ਕਿ ਇਸ ਵਿੱਚ ਕੀ ਹੋਵੇਗਾ। ਇਸ ਵੇਲੇ ਸਿੱਧੂ ਦਾ ਮਾਮਲਾ ਅਦਾਲਤ ਵਿੱਚ ਹੈ। ਜੇਕਰ ਦਸਤਾਵੇਜ਼ੀ ਵਿੱਚ ਕੁਝ ਇਤਰਾਜ਼ਯੋਗ ਹੈ, ਤਾਂ ਇਹ ਅਦਾਲਤੀ ਮੁਕੱਦਮੇ ਨੂੰ ਪ੍ਰਭਾਵਿਤ ਕਰ ਸਕਦਾ ਹੈ। ਹੁਣ ਤੱਕ ਦੋ ਗਵਾਹੀਆਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਮੇਰੀ ਗਵਾਹੀ ਲੰਬਿਤ ਹੈ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।