ਸਮਾਣਾ : ਰਸੋਈ ’ਚ ਚਾਹ ਬਣਾਉਦਿਆਂ ਗੈਸ ਲੀਕ ਹੋਣ ਕਾਰਨ ਵਿਅਕਤੀ ਬਰੀ ਤਰ੍ਹਾਂ ਝੁਲ਼ਸਿਆ

ਪੰਜਾਬ


ਸਮਾਣਾ, 13 ਜੂਨ,ਬੋਲੇ ਪੰਜਾਬ ਬਿਊਰੋ;
ਸਮਾਣਾ ਨਜ਼ਦੀਕ ਪਿੰਡ ਟੋਡਰਪੁਰ ਵਿੱਚ ਇੱਕ ਘਰ ਦੀ ਰਸੋਈ ’ਚ ਚਾਹ ਬਣਾਉਣ ਦੌਰਾਨ ਗੈਸ ਪਾਈਪ ਲੀਕ ਹੋਣ ਕਾਰਨ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਇਕ ਵਿਅਕਤੀ ਬਰੀ ਤਰ੍ਹਾਂ ਝੁਲਸ ਗਿਆ। ਹਾਦਸੇ ਤੋਂ ਬਾਅਦ ਜ਼ਖ਼ਮੀ ਵਿਅਕਤੀ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਪਹੁੰਚਾਇਆ ਗਿਆ।
ਸਿਵਲ ਹਸਪਤਾਲ ਸਮਾਣਾ ਦੀ ਡਾਕਟਰ ਸਰਬਜੀਤ ਕੌਰ ਮੁਤਾਬਕ ਝੁਲਸਿਆ ਵਿਅਕਤੀ ਬਰਿੰਦਰ ਸਿੰਘ ਪਿੰਡ ਟੋਡਰਪੁਰ ਦਾ ਰਹਿਣ ਵਾਲਾ ਹੈ। ਜਦੋਂ ਉਹ ਰਸੋਈ ’ਚ ਗੈਸ ਚੁੱਲੇ ਉਤੇ ਚਾਹ ਤਿਆਰ ਕਰ ਰਿਹਾ ਸੀ, ਉਸ ਵੇਲੇ ਗੈਸ ਪਾਈਪ ਲੀਕ ਹੋਣ ਨਾਲ ਅੱਗ ਲੱਗ ਗਈ। ਇਸ ਹਾਦਸੇ ’ਚ ਉਹ ਲਗਭਗ 30 ਤੋਂ 35 ਫੀਸਦੀ ਤੱਕ ਝੁਲਸ ਗਿਆ। ਹਾਲੇ ਉਸ ਦੀ ਸਿਹਤ ਸਥਿਰ ਦੱਸੀ ਜਾ ਰਹੀ ਹੈ ਅਤੇ ਇਲਾਜ ਜਾਰੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।