ਮਾਨਸਾ, 13 ਜੂਨ,ਬੋਲੇ ਪੰਜਾਬ ਬਿਊਰੋ;
ਸੀਪੀਆਈ (ਐਮ ਐਲ) ਲਿਬਰੇਸ਼ਨ ਦੀ ਪੰਜਾਬ ਇਕਾਈ ਨੇ ਅਮਰੀਕਾ ਦੇ ਇਸ਼ਾਰੇ ‘ਤੇ ਇਜ਼ਰਾਈਲ ਵਲੋਂ ਇਰਾਨ ਉਤੇ ਕੀਤੇ ਵੱਡੇ ਹਵਾਈ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ, ਪਾਰਟੀ ਦਾ ਕਹਿਣਾ ਹੈ ਕਿ ਅਜਿਹਾ ਕਰਕੇ ਇਜ਼ਰਾਈਲ – ਅਮਰੀਕੀ ਗੁੱਟ ਨੇ ਗਾਜ਼ਾ ਪੱਟੀ ਵਿੱਚ ਜਾਰੀ ਫ਼ਲਸਤੀਨੀਆਂ ਦੇ ਨਸਲਘਾਤ ਦੀ ਘਿਨਾਉਣੀ ਮੁਹਿੰਮ ਦੇ ਨਾਲ ਨਾਲ ਮਿਡਲ ਈਸਟ ਵਿੱਚ ਇਕ ਵੱਡੇ ਫੌਜੀ ਟਕਰਾਅ ਦੀ ਸ਼ੁਰੂਆਤ ਕਰ ਦਿੱਤੀ ਹੈ, ਜਿਸ ਦੇ ਨਤੀਜੇ ਸੰਸਾਰ ਲਈ ਬੜੇ ਖਤਰਨਾਕ ਹੋ ਸਕਦੇ ਹਨ।
ਸੀਪੀਆਈ (ਐਮ ਐਲ) ਲਿਬਰੇਸ਼ਨ ਵਲੋਂ ਇਸ ਹਮਲੇ ਬਾਰੇ ਟਿੱਪਣੀ ਕਰਦੇ ਹੋਏ ਦੁਨੀਆਂ ਦੀ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਇੰਨਾਂ ਬੇਲਗਾਮ ਜੰਗਬਾਜ਼ ਤਾਕਤਾਂ ਖਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕਰਨ। ਇਰਾਨ ਗਾਜ਼ਾ ਨਹੀਂ , ਬਲਕਿ ਇਕ ਵੱਡਾ ਤੇ ਤਾਕਤਵਰ ਦੇਸ਼ ਹੈ , ਜਿਸ ਕਰਕੇ ਇਹ ਟਕਰਾਅ ਸਮੁੱਚੀ ਦੁਨੀਆਂ ਦੀ ਆਰਥਿਕਤਾ ਤੇ ਰਾਜਨੀਤੀ ਨੂੰ ਮਾੜੇ ਰੁਖ ਪ੍ਰਭਾਵਿਤ ਕਰੇਗਾ।












