ਅਤਿ ਦੀ ਗਰਮੀ ਵਿੱਚ ਸਖ਼ਤ ਮਿਹਨਤ ਕਰ ਰਹੇ ਹਨ ਜੂਡੋ ਖਿਡਾਰੀ।
ਗੁਰਦਾਸਪੁਰ, 14, ਜੂਨ (ਮਲਾਗਰ ਖਮਾਣੋਂ) ;
ਅਤਿ ਦੀ ਗਰਮੀ ਵਿੱਚ ਜਿੱਥੇ ਲੋਕ ਆਪਣੇ ਘਰਾਂ ਵਿੱਚ ਦੁਬਕੇ ਬੈਠੇ ਹਨ ਉਥੇ ਗੁਰਦਾਸਪੁਰ ਦੇ ਜੂਡੋ ਖਿਡਾਰੀ ਆਪਣੀ ਭਵਿੱਖ ਵਿੱਚ ਹੋਣ ਵਾਲੀਆਂ ਨੈਸ਼ਨਲ ਜੂਡੋ ਚੈਂਪੀਅਨਸ਼ਿਪ ਲਈ ਹੁਣ ਤੋਂ ਹੀ ਸਖ਼ਤ ਮਿਹਨਤ ਕਰ ਰਹੇ ਹਨ। ਜ਼ਿਲ੍ਹਾ ਜੂਡੋਕਾ ਵੈਲਫੇਅਰ ਸੁਸਾਇਟੀ ਗੁਰਦਾਸਪੁਰ ਵਲੋਂ ਇਹਨਾਂ ਖਿਡਾਰੀਆਂ ਲਈ 15 ਦਿਨ ਦਾ ਵਿਸ਼ੇਸ਼ ਕੈਂਪ ਲਗਾਇਆ ਹੋਇਆ ਹੈ। ਗੁਰਦਾਸਪੁਰ ਦੇ ਵੱਖ ਵੱਖ ਸਕੂਲਾਂ ਦੇ 200 ਤੋਂ ਵਧੇਰੇ ਲੜਕੇ ਲੜਕੀਆਂ ਸੁਬਹ ਸ਼ਾਮ ਜੂਡੋ ਦੀ ਟ੍ਰੇਨਿੰਗ ਲੈ ਰਹੇ ਹਨ। ਜੂਡੋਕਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਮਰਜੀਤ ਸ਼ਾਸਤਰੀ ਅਤੇ ਜਰਨਲ ਸਕੱਤਰ ਸਤੀਸ਼ ਕੁਮਾਰ ਟੈਕਨੀਕਲ ਚੇਅਰਮੈਨ ਪੰਜਾਬ ਜੂਡੋ ਐਸੋਸੀਏਸ਼ਨ ਵੱਲੋਂ ਸਾਬਕਾ ਜੂਡੋ ਖਿਡਾਰੀਆਂ ਦੀ ਮਦਦ ਨਾਲ ਖੁਰਾਕ ਦਾ ਵਿਸ਼ੇਸ਼ ਪ੍ਰਬੰਧ ਕੀਤਾ ਹੈ। ਪੰਜਾਬ ਜੂਡੋ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਵਰਿੰਦਰ ਸਿੰਘ ਸੰਧੂ ਸਾਬਕਾ ਐਸ ਐਸ ਪੀ ਵਿਜੀਲੈਂਸ ਵਿਭਾਗ, ਅੰਤਰਰਾਸ਼ਟਰੀ ਜੂਡੋ ਖਿਡਾਰੀ ਜਤਿੰਦਰ ਪਾਲ ਸਿੰਘ ਇੰਸਪੈਕਟਰ ਐਸ ਐਚ ਓ ਬਹਿਰਾਮਪੁਰ, ਮਹਾਰਾਜਾ ਰਣਜੀਤ ਸਿੰਘ ਐਵਾਰਡ ਜੇਤੂ ਅੰਤਰਰਾਸ਼ਟਰੀ ਜੂਡੋ ਖਿਡਾਰੀ ਸਾਹਿਲ ਪਠਾਣੀਆਂ ਐਸ ਐਚ ਓ ਕਲਾਨੌਰ, ਅਤੇ ਅੰਤਰਰਾਸ਼ਟਰੀ ਜੂਡੋ ਖਿਡਾਰੀ ਕੁਲਦੀਪ ਰਾਜ , ਸਾਬਕਾ ਰਾਸ਼ਟਰੀ ਜੂਡੋ ਖਿਡਾਰੀ ਵਿਜੇ ਕੁਮਾਰ ਗੋਰਾ ਵਲੋਂ ਖਿਡਾਰੀਆਂ ਲਈ ਨਿੰਬੂ ਪਾਣੀ, ਦੁੱਧ ਸੋਡਾ ਲਈ ਬਣਦਾ ਸਮਾਂਨ ਭੇਜਿਆ ਹੈ। ਇਹਨਾਂ ਸਾਬਕਾ ਖਿਡਾਰੀਆਂ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਖਿਡਾਰੀਆਂ ਲਈ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਸਹੂਲਤਾਂ ਦੇਣ ਦਾ ਪ੍ਰਬੰਧ ਕਰਨਗੇ। ਜੂਡੋ ਕੋਚ ਰਵੀ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੂਡੋ ਫੈਡਰੇਸ਼ਨ ਇੰਡੀਆ ਵਲੋਂ ਸਤੰਬਰ ਮਹੀਨੇ ਸਬ ਜੂਨੀਅਰ ਨੈਸ਼ਨਲ ਜੂਡੋ ਚੈਂਪੀਅਨਸ਼ਿਪ ਪਟਨਾ ਸਾਹਿਬ ਬਿਹਾਰ, ਅਕਤੂਬਰ ਮਹੀਨੇ ਨੈਸ਼ਨਲ ਕੈਡਿਟਸ ਜੂਡੋ ਚੈਂਪੀਅਨਸ਼ਿਪ ਲਖਨਊ ਉੱਤਰ ਪ੍ਰਦੇਸ਼, ਜੂਨੀਅਰ ਨੈਸ਼ਨਲ ਜੂਡੋ ਚੈਂਪੀਅਨਸ਼ਿਪ ਕੋਲਕਤਾ ਬੰਗਾਲ, ਅਤੇ ਦਿਸੰਬਰ ਵਿਚ ਸੀਨੀਅਰ ਨੈਸ਼ਨਲ ਜੂਡੋ ਚੈਂਪੀਅਨਸ਼ਿਪ ਇੰਫਾਲ ਮਨੀਪੁਰ ਵਿਖੇ ਕਰਵਾਉਣ ਦਾ ਕਲੈਂਡਰ ਜਾਰੀ ਕਰ ਦਿੱਤਾ ਹੈ ਇਸ ਲਈ ਖਿਡਾਰੀਆਂ ਦੀ ਮੁਢਲੀ ਪੜਤਾਲ ਅਤੇ ਛਾਣਬੀਣ ਕਰਨ ਲਈ 18 ਜੂਨ ਅਤੇ 30 ਜੂਨ ਨੂੰ ਪ੍ਰਦਰਸ਼ਨੀ ਮੈਚ ਕਰਵਾਏ ਜਾ ਰਹੇ ਹਨ। ਜੂਡੋਕਾ ਵੈਲਫੇਅਰ ਸੁਸਾਇਟੀ ਗੁਰਦਾਸਪੁਰ ਵਲੋਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਹੈ ਬੇਲੋੜੀਆਂ ਸ਼ਬੀਲਾਂ ਲਾਉਣ ਦੀ ਬਜਾਏ ਉਹ ਗੁਰਦਾਸਪੁਰ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਲਈ ਖੁਰਾਕ ਦਾ ਪ੍ਰਬੰਧ ਕਰਨ ਲਈ ਬਣਦੀ ਸਮੱਗਰੀ ਦੁੱਧ, ਖੰਡ, ਨਿੰਬੂ, ਸੁਕੈਸ ਲਈ ਖੁੱਲ ਕੇ ਦਾਨ ਕਰਨ















