ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ 1958 ਦਾ ਕਿਰਤ ਕਨੂੰਨ ਸੋਧ ਬਿਲ ਵਾਪਸ ਲੈਣ ਦੀ ਕੀਤੀ ਮੰਗ
ਰੋਪੜ,14, ਜੂਨ ( ਮਲਾਗਰ ਖਮਾਣੋਂ) ;
ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ (ਇਫਟੂ) ਰੂਪਨਗਰ ਵੱਲੋਂ ਸੂਬਾ ਪੱਧਰੀ ਸੱਦੇ ਤਹਿਤ ਦੁਕਾਨ ਤੇ ਵਪਾਰਕ ਅਦਾਰੇ, ਕਾਨੂੰਨ 1958 ਵਿਚ ਕੀਤੀ ਗਈ ਸੋਧ ਨੂੰ ਕਿਰਤੀਆਂ ਦੇ ਹਿੱਤਾਂ ਦੇ ਵਿਰੋਧੀ ਦੱਸਦੇ ਹੋਏ ਇਹ ਸੋਧ ਵਾਪਸ ਲੈਣ ਲਈ ਅੱਜ (13 ਜੂਨ) ਨੂੰ ਵਿਧਾਇਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਮੰਗ ਪੱਤਰ ਸੌਂਪਣ ਦਾ ਫੈਸਲਾ ਕੀਤਾ ਹੈ। ਇਫਟੂ ਦੇ ਜ਼ਿਲ੍ਹਾ ਪ੍ਰਧਾਨ ਤਰਸੇਮ ਲਾਲ ਨੇ ਵਿਧਾਇਕ ਦਿਨੇਸ਼ ਚੱਡਾ ਦੀ ਗੈਰ ਹਾਜਰੀ ਵਿੱਚ ਪੀ ਏ ਨੂੰ ਮੰਗ ਪੱਤਰ ਸੌਪਦਿਆ ਮੀਡੀਆ ਨੂੰ ਦੱਸਿਆ ਕਿ ਪੰਜਾਬ ਸਰਕਾਰ ਨੇ ਮਾਲਕਾਂ ਨੂੰ ਕਾਮਿਆਂ ਕੋਲੋਂ 12 ਘੰਟੇ ਕਾਨੂੰਨੀ ਤੌਰ ਤੇ ਕੰਮ ਕਰਨ ਦਾ ਹੱਕ ਦੇ ਦਿੱਤਾ ਹੈ। ਇਹ ਕਾਮਿਆਂ ਦੇ ਉਸ ਹੱਕ ਉੱਤੇ ਹਮਲਾ ਹੈ ਜੋਂ ਅਮਰੀਕਾ ਦੇ ਸ਼ਿਕਾਗੋ ਵਿੱਚ 1806 ਤੋਂ 1886 ਤੱਕ ਦਾ ਸਮਾਂ ਲੱਗਿਆ ਸੀ ਅਤੇ ਲੱਖਾਂ ਲੋਕਾਂ ਨੇ ਕੁਰਬਾਨੀਆਂ ਦੇ ਕੇ 139 ਸਾਲ ਪਹਿਲਾਂ ਲੜ ਕੇ 8 ਘੰਟੇ ਕੰਮ ਦਿਹਾੜੀ ਕਰਨ ਦਾ ਕਾਨੂੰਨ ਲਾਗੂ ਕਰਵਾਇਆ ਸੀ । ਮਜ਼ਦੂਰਾਂ ਤੋਂ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਕੰਮ ਲੈਣ ਦਾ ਮਤਲਬ ਹੈ ਕਿ ਸਰਕਾਰਾਂ ਕਾਰਪੋਰੇਟਾ ਦੇ ਇਸ਼ਾਰੇ ਤੇ ਕਿਰਤ ਕਾਨੂੰਨ ਨੂੰ ਸੋਧਕੇ ਕਾਰਪੋਰੇਟ ਦੇ ਫਾਇਦੇ ਅਨੁਸਾਰ ਬਣਾ ਰਹੇ ਹਨ। ਮਾਨ ਸਰਕਾਰ ਨੇ ਕੇਂਦਰ ਸਰਕਾਰ ਦੀ ਤਰਜ਼ ਤੇ 20 ਕਿਰਤੀਆਂ ਵਾਲੀਆਂ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਨੂੰ ਰਜਿਸਟਰੇਸ਼ਨ ਤੋਂ ਮੁਕਤ ਕਰਕੇ ਇਹਨਾਂ ਵਿਚ ਕੰਮ ਕਰਦੇ ਕਾਮਿਆਂ ਕੋਲੋਂ ਆਪਣੀ ਰਜਿਸਟਰ ਯੂਨੀਅਨ ਬਨਾਉਣ ਦਾ ਹੱਕ ਵੀ ਖੋਹ ਲਿਆ ਹੈ। ਜੱਥੇਬੰਦੀਆਂ ਦੇ ਆਗੂਆਂ ਨੇ ਇਸ ਸੋਧ ਕਨੂੰਨ ਨੂੰ ਵਾਪਸ ਲੈਣ ਦੀ ਜੋਰਦਾਰ ਮੰਗ ਕੀਤੀ ਹੈ। ਮਜਦੂਰ ਮਾਰੂ ਕਾਲੇ ਕਾਨੂੰਨ ਵਾਪਸ ਨਾ ਲੈਣ ਦੀ ਸੂਰਤ ਵਿੱਚ ਸੂਬਾਈ ਸੰਘਰਸ਼ ਵਿੱਢੇ ਜਾਣਗੇ।ਡੈਮੋਕੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂ ਮਲਾਗਰ ਸਿੰਘ ਖਮਾਣੋ ਅਤੇ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਰੂਪਨਗਰ ਦੇ ਜਿਲ੍ਹਾ ਪ੍ਰਧਾਨ ਗਿਆਨ ਚੰਦ ਨੇ ਹਰੇਕ ਪੱਧਰ ਦੇ ਐਕਸ਼ਨਾਂ ਵਿੱਚ ਭਰਾਤਰੀ ਹਮਾਇਤ ਦਾ ਐਲਾਨ ਕੀਤਾ। ਇਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਫੇਸਲੈ ਮੁਤਾਬਕ ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਰਜਿ,ਸਬੰਧਿਤ (ਇਫਟੂ), ਡੀਐਮਐਫ ਅਤੇ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਵੱਲੋਂ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾ ਚਰਨਜੀਤ ਸਿੰਘ ਚੰਨੀ ਨੂੰ ਉਹਨਾਂ ਦੇ ਦਫਤਰ ਮੋਰਿੰਡਾ ਵਿਖੇ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਬਲਵਿੰਦਰ ਸਿੰਘ ਭੈਰੋ ਮਾਜਰਾ, ਸੁਰਿੰਦਰ ਸਿੰਘ ਸੁਖਰਾਮ ਕਾਲੇਵਾਲ, ਬਲਜੀਤ ਸਿੰਘ ਹਿੰਦੂਪੁਰ, ਬਲਜਿੰਦਰ ਸਿੰਘ ਕਜੌਲੀ, ਜਸਵੀਰ ਸਿੰਘ , ਹਰਮਿੰਦਰ ਸਿੰਘ ਦੁਮੇਵਾਲ, ਰਾਮੇਸ਼ ਕੁਮਾਰ ਨੂਰਪੁਰ ਖ਼ੁਰਦ, ਰਾਮ ਸਿੰਘ ਰੋਲੀ, ਬਿੰਦਰ ਬਾਗੋਵਾਲ, ਧਰਮਪਾਲ ਸਰਥਲੀ , ਗੁਰਨੈਬ ਸਿੰਘ ਗੋਸੇਵਾਲ ਆਦਿ ਸ਼ਾਮਿਲ ਸਨ।












