ਮੰਡੀ (ਹਿਮਾਚਲ ਪ੍ਰਦੇਸ਼),17 ਜੂਨ,ਬੋਲੇ ਪੰਜਾਬ ਬਿਊਰੋ;
ਅੱਜ ਸਵੇਰੇ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿਚ ਇਕ ਭਿਆਨਕ ਹਾਦਸਾ ਹੋਇਆ ਜਿੱਥੇ ਸਰਕਾਘਾਟ ਦੇ ਪਟੜੀਘਾਟ ਇਲਾਕੇ ’ਚ ਭਾਰੀ ਮੀਂਹ ਕਾਰਨ ਇਕ ਨਿੱਜੀ ਕੰਪਨੀ ਦੀ ਬੱਸ ਅਚਾਨਕ ਸੜਕ ਤੋਂ ਫਿਸਲ ਕੇ ਖੱਡ ਵਿੱਚ ਡਿੱਗ ਗਈ।
ਸਥਾਨਕ ਸਰੋਤਾਂ ਅਨੁਸਾਰ ਬੱਸ ਵਿੱਚ 15 ਤੋਂ 20 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚੋਂ ਕਈਆਂ ਦੇ ਗੰਭੀਰ ਜ਼ਖਮੀ ਹੋਣ ਦੀ ਪੁਸ਼ਟੀ ਹੋਈ ਹੈ। ਕੁਝ ਖ਼ਬਰਾਂ ਮੁਤਾਬਕ 3 ਲੋਕਾਂ ਦੇ ਬੱਸ ਹੇਠਾਂ ਦੱਬੇ ਹੋਣ ਦੀ ਵੀ ਸ਼ੰਕਾ ਜਤਾਈ ਜਾ ਰਹੀ ਹੈ।
ਹਾਦਸੇ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਤੇ ਰੈਸਕਿਊ ਟੀਮ ਮੌਕੇ ’ਤੇ ਪਹੁੰਚ ਗਈ ਹੈ। ਜ਼ਖਮੀ ਲੋਕਾਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।














