ਦਰਜਾ ਚਾਰ ਮੁਲਾਜ਼ਮਾਂ ਦੀਆਂ ਪ੍ਰਮੋਸ਼ਨਾਂ ਸਮੇਤ ਮ੍ਰਿਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਨੌਕਰੀਆਂ ਸਬੰਧੀ ਤੁਰੰਤ ਹੋਵੇਗੀ ਕਾਰਵਾਈ
ਮੋਹਾਲੀ,18, ਜੂਨ ,ਬੋਲੇ ਪੰਜਾਬ ਬਿਊਰੋ;
ਪੀ ਡਬਲਿਊ ਡੀ ਜਲ ਸਪਲਾਈ ਅਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਜੋ ਫੀਲਡ ਦੇ ਰੈਗੂਲਰ ਦਰਜਾ ਤਿੰਨ ਤੇ ਚਾਰ ਮੁਲਾਜ਼ਮਾਂ ਸਮੇਤ ਇਨਲਿਸਟਮੈਂ, ਆਊਟਸੋਰਸਿੰਗ ਕਾਮਿਆਂ ਦੀਆਂ ਪੰਜ ਜਥੇਬੰਦੀਆਂ ਅਧਾਰਤ ਹੈ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀਆਂ ਪੇਂਡੂ ਜਲ ਸਕੀਮਾਂ ਦੇ ਪੰਚਾਇਤੀਕਰਨ, ਕੱਚੇ ਕਾਮਿਆਂ ਨੂੰ ਵਿਭਾਗ ਸ਼ਾਮਿਲ ਕਰਨ, ਉਜ਼ਰਤੀ ਪਾੜਾ ਦੂਰ ਕਰਨ , ਮ੍ਰਿਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਨੌਕਰੀਆਂ, ਵਿਭਾਗੀ ਪ੍ਰਮੋਸ਼ਨਲ ,ਵੱਖ-ਵੱਖ ਕਮੇਟੀਆਂ , ਡੀਡੀਓ ਪਾਵਰਾਂ, ਬਰਾਬਰ ਕੰਮ ਬਰਾਬਰ ਤਨਖਾਹਾਂ ਦੇ ਅਦਾਲਤੀ ਫੈਸਲਿਆਂ, ਸਕੇਲਾਂ ਦੀਆਂ ਤਰੁਟੀਆਂ ਸਰਕਾਰ ਨੂੰ ਭੇਜੀਆਂ ਗਈਆਂ ਸਿਫ਼ਾਰਸ਼ਾਂ, ਵਿਭਾਗ ਵਿੱਚ ਫੈਲੇ ਭਰਿਸ਼ਟਾਚਾਰ ਆਦਿ ਬਾਰੇ ਵਿਭਾਗੀ ਮੁਖੀ ਆਈਏਐਸ ਡਾਕਟਰ ਪਲਵੀ ਨਾਲ ਮੋਹਾਲੀ ਕਮ ਮੁੱਖ ਦਫਤਰ ਵਿਖੇ ਲੰਮੀ ਚਰਚਾ ਕੀਤੀ ਗਈ, ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਨਵੀਨਰ ਮਲਾਗਰ ਸਿੰਘ ਖਮਾਣੋ, ਸੁਖਨੰਦਨ ਸਿੰਘ ਮਹਣੀਆ, ਦਵਿੰਦਰ ਸਿੰਘ ਨਾਭਾ ,ਕੋ ਕਨਵੀਨਰ ਬਿਕਰ ਸਿੰਘ ਮਾਖਾ, ਮਹਿਮਾ ਸਿੰਘ ਧਨੌਲਾ, ਮੁਕੇਸ਼ ਕੰਡਾ, ਹਰਪ੍ਰੀਤ ਸਿੰਘ ਬਰਨਾਲਾ ਨੇ ਦੱਸਿਆ ਕਿ ਪੇਂਡੂ ਜਲ ਸਪਲਾਈ ਸਕੀਮਾਂ ਦੇ ਪੰਚਾਇਤੀਕਰਨ ਤੇ ਲੰਬੀ ਚਰਚਾ ਕੀਤੀ ਗਈ, ਕਮੇਟੀ ਆਗੂਆਂ ਵੱਲੋਂ ਸਬੂਤਾਂ, ਦਲੀਲਾਂ ਸਮੇਤ ਇਸ ਨੀਤੀ ਦੇ ਭਾਰੀ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਗਈ। ਇਸ ਸਬੰਧੀ ਕਮੇਟੀ ਦੇ ਸੁਝਾਵਾਂ ਨੂੰ ਸਰਕਾਰ ਨੂੰ ਸਿਫਾਰਿਸ਼ ਤਹਿਤ ਭੇਜਣ ਦੀ ਸਹਿਮਤੀ ਹੋਈ, ਇਨਲਿਸਟਮੈਂਟ ਆਟਸੋਰਸਿੰਗ ਵੱਖ-ਵੱਖ ਠੇਕੇਦਾਰਾਂ ਰਾਹੀਂ 20-20 ਸਾਲਾਂ ਤੋਂ ਲਗਾਤਾਰ ਕੰਮ ਕਰਦੇ ਕਾਮਿਆਂ ਨੂੰ ਵਿਭਾਗ ਵਿੱਚ ਸ਼ਾਮਿਲ ਕਰਨ, ਉਜਰਤੀ ਪਾੜਾ ਦੂਰ ਕਰਨ ਸਬੰਧੀ ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਪੋਲਿਸੀ ਬਣਾਈ ਜਾ ਰਹੀ ਹੈ ,ਸਾਡੇ ਵੱਲੋ ਜੋ ਵੀ ਸਬ ਕਮੇਟੀ ਆਫ ਕੈਬਨਿਟ ਨੇ ਰਿਕਾਰਡ ਮੰਗਿਆ ਹੈ ਉਹ ਅਸੀਂ ਜਾਰੀ ਕਰ ਦਿੱਤਾ ਗਿਆ ਹੈ ਜਿਸ ਦੀ ਇੱਕ ਕਾਪੀ ਮੌਕੇ ਤੇ ਕਮੇਟੀ ਆਗੂਆਂ ਨੂੰ ਵੀ ਦਿੱਤੀ ਗਈ ।ਤਰਸ ਦੇ ਅਧਾਰ ਤੇ ਨੌਕਰੀਆਂ ਸਬੰਧੀ ਦੱਸਿਆ ਕਿ 10 ਕੇਸ ਜੋ ਵਿਭਾਗੀ ਯੋਗਤਾ ਪੂਰੀ ਨਹੀਂ ਕਰਦੇ ਉਹ ਪ੍ਰਸੋਲਨ ਵਿਭਾਗ ਨੂੰ ਭੇਜੇ ਗਏ ਹਨ, 52 ਪੈਂਡਿੰਗ ਹਨ 29 ਕੇਸਾਂ ਦੀ ਪੁਲਿਸ ਵੈਰੀਫਿਕੇਸ਼ਨ ਹੋ ਚੁੱਕੀ ਹੈ ਤੇ ਮੁੱਖ ਮੰਤਰੀ ਜਾਂ ਵਿਭਾਗੀ ਮੰਤਰੀ ਰਾਹੀਂ ਨਿਯੁਕਤੀ ਪੱਤਰ ਦੇਣ ਦੇ ਲਈ ਤਾਲਮੇਲ ਚੱਲ ਰਿਹਾ ਹੈ। ਇਸ ਸਬੰਧੀ ਅਪਡੇਟ ਇੰਡੈਕਸ ਮੰਡਲ ਦਫਤਰਾਂ ਨੂੰ ਤੁਰੰਤ ਜਾਰੀ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ । ਪ੍ਰਮੋਸ਼ਨਾਂ ਸਬੰਧੀ ਉਹਨਾਂ ਨੇ ਦੱਸਿਆ ਕਿ ਸਾਡੇ ਕੋਲ 6% ਤੇ 15% ਕੋਟੇ ਤਹਿਤ ਸਿਰਫ ਚਾਰ ਪੋਸਟਾਂ ਹਨ, ਜਦੋਂ ਕਿ ਕਮੇਟੀ ਆਗੂਆਂ ਨੇ ਕਿਹਾ ਕਿ ਲਗਭਗ 10 ਪੋਸਟਾਂ ਪਈਆਂ ਹਨ , ਉਹਨਾਂ ਵੱਲੋਂ ਪੜਤਾਲ ਕਰਨ ਅਤੇ ਜੇਕਰ ਕੋਈ ਸੀਨੀਅਰ ਕਰਮਚਾਰੀ ਪ੍ਰਮੋਸ਼ਨ ਲਈ ਸੇਵਾ ਮੁਕਤੀ ਤੋਂ ਪਹਿਲਾਂ ਬਿਨੇ ਪੱਤਰ ਦਿੰਦਾ ਹੈ ਤਾਂ ਉਸ ਕਰਮਚਾਰੀ ਦੇ ਰਿਟਾਇਰਮੈਂਟ ਹੋਣ ਤੋਂ ਬਾਅਦ ਵੀ ਕੇਸ ਵਿਚਾਰ ਲਿਆ ਜਾਵੇਗਾ। ਡੀਡੀ ਪਾਵਰ ਨਾਲ ਸੰਬੰਧੀ ਮੰਡਲ ਦਫਤਰਾਂ ਨੂੰ 30 ਦਿਨਾਂ ਦੀ ਛੁੱਟੀ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ ।ਬਾਕੀ ਬਦਲੀਆਂ ਆਦੀ ਨਿਯਮਾਂ ਤਹਿਤ ਹੀ ਕੀਤੀਆਂ ਜਾਣਗੀਆਂ। ਪਰਖਕਾਲ ਪੂਰਾ ਕਰ ਚੁੱਕੇ ਕਰਮਚਾਰੀਆਂ ਦੇ ਕੇਸਾਂ ਤੇ ਪਹਿਲ ਦੇ ਆਧਾਰ ਤੇ ਕਾਰਵਾਈ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਬਰਾਬਰ ਕੰਮ ਬਰਾਬਰ ਤਨਖਾਹ ਦੇ ਬਕਾਇਆ ਸਬੰਧੀ ਤੁਰੰਤ ਕਾਰਵਾਈ ਕਰਦੇ ਹੋਏ ਆਦੇਸ਼ ਜਾਰੀ ਕੀਤੇ ਹਨ। ਮਾਰਚ 2021 ਦੇ ਨਿਯਮਾਂ ਅਨੁਸਾਰ ਨਵੀਂ ਭਰਤੀ ਕਰਨ, ਰੂਲਾਂ ਚ ਮੁਲਾਜ਼ਮ ਪੱਖੀ ਸੋਧਾਂ ਕਰਨ ਲਈ ਕਮੇਟੀਆਂ ਬਣਾਉਣ ,ਸਕੇਲਾਂ ਦੀਆਂ ਤਰੁਟੀਆਂ ਆਦਿ ਸਬੰਧੀ ਕਮੇਟੀ ਦੇ ਸੁਝਾ ਤੇ ਸਰਕਾਰ ਨਾਲ ਟੇਕ ਅਪ ਕਰਕੇ ਫਾਈਨਲ ਕੀਤੇ ਜਾਣਗੇ। ਮੀਟਿੰਗ ਵਿੱਚ ਵਿਭਾਗੀ ਮੁਖੀ ਤੋਂ ਇਲਾਵਾ ਡਿਪਟੀ ਡਾਇਰੈਕਟਰ ਪ੍ਰਸ਼ਾਸਨ ਇੰਜੀਨੀਅਰ ਪਰਨੀਤ ਗਰਗ ,ਸੁਪਰਡੈਂਟ ਸਤਨਾਮ ਸਿੰਘ ,ਸੀਨੀਅਰ ਸਹਾਇਕ ਜਸਵਿੰਦਰ ਸਿੰਘ ਤੋਂ ਇਲਾਵਾ ਦਰਸ਼ਨ ਸਿੰਘ ਬਹਾਦਰਗੜ੍ਹ, ਹਰਜੀਤ ਸਿੰਘ ਬਾਲੀਆ, ਹਰਦੇਵ ਸਿੰਘ ਮਲੇਵਾਲ ,ਹਰਦੀਪ ਕੁਮਾਰ ਸੰਗਰੂਰ ,ਬਿੰਦਰ ਸਿੰਘ ਬਰਨਾਲਾ, ਗੋਪਾਲ ਚੰਦ ਸਹੋਤਾ ਪਟਿਆਲਾ, ਹਿੰਮਤ ਸਿੰਘ ਮੋਹਾਲੀ, ਰਾਮਜੀਦਾਸ ਭਲਾਈਅਨਾ, ਵਿਕਾਸ ਸ਼ਰਮਾ ਹਸ਼ਿਆਰਪੁਰ ,ਅਜੀਤ ਕੁਮਾਰ, ਓੰਕਾਰ ਸਿੰਘ, ਟੇਕ ਸਿੰਘ ਮੋਹਾਲੀ, ਅਸ਼ਵਨੀ ਕੁਮਾਰ ਅੰਮ੍ਰਿਤਸਰ, ਗੁਰਸੇਵਕ ਭੀਖੀ ,ਜਸਪ੍ਰੀਤ ਸਿੰਘ ਬਾਲੀਆ, ਦੀਦਾਰ ਸਿੰਘ ਢਿੱਲੋ, ਜਸਵੰਤ ਸਿੰਘ ਕੋਟਲੀ, ਅਮਰੀਕ ਸਿੰਘ ਖਿਦਰਾਵਾਦ ਆਦੀ ਹਾਜਰ ਸਨ












