ਪੀ.ਐਮ. ਸ੍ਰੀ ਸੈਕੰਡਰੀ ਸਕੂਲ ਐਨ.ਟੀ.ਸੀ., ਰਾਜਪੁਰਾ ‘ਚ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਉਤਸ਼ਾਹਪੂਰਕ ਢੰਗ ਨਾਲ ਮਨਾਇਆ ਗਿਆ

ਪੰਜਾਬ

ਰਾਜਪੁਰਾ, 22 ਜੂਨ ,ਬੋਲੇ ਪੰਜਾਬ ਬਿਊਰੋ;

ਕਮਾਂਡਿੰਗ ਅਫਸਰ 3 ਪੰਜਾਬ ਏਅਰ ਸਕਾਡਰਨ ਐਨਸੀਸੀ ਪਟਿਆਲਾ ਗਰੁੱਪ ਕੈਪਟਨ ਅਜੇ ਭਾਰਦਵਾਜ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਅਧੀਨ, ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਪਟਿਆਲਾ ਸੰਜੀਵ ਸ਼ਰਮਾ ਦੀ ਅਗਵਾਈ ਅਤੇ ਸਕੂਲ ਪ੍ਰਿੰਸੀਪਲ ਜਸਬੀਰ ਕੌਰ ਦੀ ਦੇਖ-ਰੇਖ ਹੇਠ ਪੀ. ਐਮ. ਸ੍ਰੀ. ਸੈਕੰਡਰੀ ਸਕੂਲ ਐਨ.ਟੀ.ਸੀ., ਰਾਜਪੁਰਾ ਟਾਊਨ ਵਿੱਚ ਅੱਜ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਬੜੇ ਹੀ ਜੋਸ਼, ਉਤਸ਼ਾਹ ਅਤੇ ਆਤਮਿਕ ਸ਼ਾਂਤੀ ਦੇ ਸੰਦੇਸ਼ ਨਾਲ ਮਨਾਇਆ ਗਿਆ।

ਸਮਾਗਮ ਦੀ ਸ਼ੁਰੂਆਤ ਸਵੇਰੇ 7 ਵਜੇ ਹੋਈ, ਜਿਸ ਵਿੱਚ ਇੰਚਾਰਜ ਭਾਵਨਾ ਸ਼ਰਮਾ, ਐਸੋਸੀਏਟ ਐਨਸੀਸੀ ਅਫਸਰ ਦੀਪਕ ਕੁਮਾਰ, ਐਨਸੀਸੀ ਕੈਡਿਟਸ, ਵਿਦਿਆਰਥੀ ਅਤੇ ਸਕੂਲ ਸਟਾਫ ਮੈਂਬਰਾਂ ਸਾਇੰਸ ਮਾਸਟਰ ਸੁੱਚਾ ਸਿੰਘ, ਸੰਜੀਵ ਚਾਵਲਾ, ਪੀ.ਟੀ.ਆਈ. ਪਰਮਿੰਦਰ ਕੌਰ, ਨਿਧੀ ਸ਼ਰਮਾ, ਦਲਜੀਤ ਕੌਰ ਅਤੇ ਅਲੀਸ਼ਾ ਚੌਧਰੀ ਨੇ ਉਤਸ਼ਾਹ ਨਾਲ ਯੋਗ ਅਭਿਆਸ ਵਿੱਚ ਭਾਗ ਲਿਆ।

ਯੋਗਾ ਸੈਸ਼ਨ ਦੌਰਾਨ ਯੋਗਾ ਟ੍ਰੇਨਰ ਹਰਪ੍ਰੀਤ ਕੌਰ ਵੱਲੋਂ ਵਿਦਿਆਰਥੀਆਂ ਨੂੰ ਤਾੜਾਸਨ, ਤ੍ਰਿਕੋਣਾਸਨ, ਭੂਜੰਗਾਸਨ ਅਤੇ ਪ੍ਰਾਣਾਯਾਮ ਵਰਗੇ ਵੱਖ-ਵੱਖ ਆਸਨ ਕਰਵਾਏ ਗਏ, ਜਿਸ ਨਾਲ ਨਾਂ ਸਿਰਫ਼ ਉਨ੍ਹਾਂ ਦੀ ਸਰੀਰਕ ਲਚਕੀਲੇਪਣ ਵਧੀ, ਸਗੋਂ ਉਨ੍ਹਾਂ ਦੇ ਚੇਹਰਿਆਂ ‘ਤੇ ਆਤਮਿਕ ਤਾਜਗੀ ਵੀ ਵੇਖੀ ਗਈ।

ਸਕੂਲ ਪ੍ਰਿੰਸੀਪਲ ਸ੍ਰੀਮਤੀ ਜਸਬੀਰ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਯੋਗਾ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਯੋਗ ਸਰੀਰ, ਮਨ ਅਤੇ ਆਤਮਾ ਦੀ ਸਮਰਸਤਾ ਨੂੰ ਪੈਦਾ ਕਰਦਾ ਹੈ। ਇਹ ਸਿਰਫ ਸਰੀਰਕ ਤੰਦਰੁਸਤੀ ਹੀ ਨਹੀਂ, ਸਗੋਂ ਮਨ ਦੀ ਸ਼ਾਂਤੀ ਅਤੇ ਆਤਮ-ਨਿਯੰਤਰਣ ਲਈ ਵੀ ਅਤਿ ਜ਼ਰੂਰੀ ਹੈ।

ਇੰਚਾਰਜ ਭਾਵਨਾ ਸ਼ਰਮਾ ਅਤੇ ਐਨਸੀਸੀ ਅਫਸਰ ਦੀਪਕ ਕੁਮਾਰ ਨੇ ਵੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਯੋਗਾ ਸਿਰਫ ਕਸਰਤ ਨਹੀਂ, ਬਲਕਿ ਇਹ ਇਕ ਜੀਵਨ-ਸ਼ੈਲੀ ਹੈ ਜੋ ਸਾਨੂੰ ਆਪਣੇ ਅੰਦਰ ਦੀ ਸ਼ਕਤੀ ਨੂੰ ਜਾਣਨ, ਆਪਣੇ ਮਨ ਨੂੰ ਸੰਤੁਲਿਤ ਕਰਨ ਅਤੇ ਤੰਦਰੁਸਤ ਜੀਵਨ ਵੱਲ ਅੱਗੇ ਵਧਣ ਦਾ ਮਾਰਗ ਦਿਖਾਉਂਦੀ ਹੈ।

ਸਮਾਗਮ ਪੂਰਾ ਹੋਣ ਉਪਰੰਤ, ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੰਡੇ ਗਏ। ਯੋਗ ਦਿਵਸ ਦੀ ਇਹ ਮਨੋਹਰ ਸਮਾਗਮ ਸਭ ਲਈ ਇੱਕ ਪ੍ਰੇਰਣਾਦਾਇਕ ਅਨੁਭਵ ਰਿਹਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।