ਫਤਿਹਗੜ੍ਹ ਸਾਹਿਬ, 21 ਜੂਨ, ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋ);
ਪੰਜਾਬੀ ਮਾਂ ਬੋਲੀ ਨੂੰ ਸਮਰਪਿਤ, ‘ਹਰਫਾਂ ਦੀ ਲੋਅ ਪੰਜਾਬੀ ਸਾਹਿਤਕ ਸੱਥ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਲੋਕਾਂ ਨੂੰ ਚੰਗੇ ਤੇ ਅਗਾਹ ਵਾਧੂ ਸਹਿਤ ਨਾਲ ਜੋੜਨ ਲਈ ਜਿੱਥੇ ਲਗਾਤਾਰ ਉਪਰਾਲੇ ਕਰ ਰਿਹਾ ਹੈ ਉੱਥੇ ਹੀ ਸੱਥ ਵੱਲੋਂ ਤਿੰਨ ਮਹੀਨੇ ਪਹਿਲਾਂ ਭਾਸ਼ਾ ਵਿਭਾਗ ਪਟਿਆਲਾ ਵਿਖੇ ਕਰਵਾਇਆ ਗਿਆ ਸਾਹਿਤਕ ਸਮਾਗਮ ,ਜਿਸ ਵਿੱਚ ਸਾਹਿਤਕ ਜਗਤ ਨਾਲ ਜੁੜੇ ਨਾਮਵਰ ਕਵੀ, ਲੇਖਕ , ਗ਼ਜ਼ਲਕਾਰ, ਕਹਾਣੀਕਾਰ ,ਪੰਜਾਬੀ ਫਿਲਮ ਇੰਡਸਟਰੀ ਜਗਤ ਨਾਲ ਜੁੜੇ ਐਕਟਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਸਨ। ਉਹ ਸਮਾਗਮ ਸਾਹਿਤਕ ਜਗਤ ਵਿੱਚ ਅਮਿਟ ਪੈੜਾਂ ਛੱਡ ਗਿਆ। ਪ੍ਰੈਸ ਨਾਲ ਗੱਲਬਾਤ ਕਰਦਿਆਂ ਹਰਫ਼ਾਂ ਦੀ ਲੋਅ ਪੰਜਾਬੀ ਸਾਹਿਤਿਕ ਸੱਥ ਦੇ, ਸਰਪ੍ਰਸਤ ਮਾਹੀ ਮਿੱਠਾਪੁਰੀਆ, ਤੇ ਪ੍ਰਧਾਨ ਸਰਬਜੀਤ ਕੌਰ ਢਿੱਲੋਂ ਨੇ ਦੱਸਿਆ ਕਿ ਸਮੁੱਚੀ ਕਮੇਟੀ ਦੀ ਮਿਹਨਤ ਨਾਲ ਹਰਫਾਂ ਦੀ ਲੋਅ ਵੱਲੋਂ ਜਿੱਥੇ ਵੱਖ-ਵੱਖ ਸ਼ੋਸ਼ਲ ਸਾਈਡਾ ਤੇ ਲਗਾਤਾਰ ਆਨਲਾਈਨ ਪ੍ਰੋਗਰਾਮ ਕਰਵਾਏ ਜਾ ਰਹੇ ਹਨ।ਜਿਸ ਨਾਲ ਪੰਜਾਬੀ ਮਾਂ ਬੋਲੀ ਨਾਲ ਲਗਾਤਾਰ ਨਵੀਆਂ ਕਲਮਾਂ ਨੂੰ ਜੋੜਨ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਦੱਸਿਆ ਕਿ ਹਰਫਾਂ ਦੀ ਲੋਅ ਵੱਲੋਂ ਦੂਜਾ ਸਾਹਿਤਕ ਸਮਾਗਮ 5 ਜੁਲਾਈ 2025 ਦਿਨ ਸ਼ਨੀਵਾਰ ਬੀਬੀ ਪਾਰੋਂ ਮੰਦਰ ,ਪਿੰਡ ਫੂਲ ਟਾਊਨ, ਰਾਮਪੁਰਾ ਫੂਲ ਵਿਖੇ ਕਰਵਾਇਆ ਜਾ ਰਿਹਾ। ਜਿਸ ਦੇ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਮਲੂਕਾ, ਸੁਖਮੰਦਰ ਸਿੰਘ ਚੱਠਾ ਐਮਡੀ ਫਤਿਹ ਗਰੁੱਪ ਇੰਸਟੀਟਿਊਟਸ਼ ਆਦਿ ਹੋਣਗੇ। ਇਸ ਪ੍ਰੋਗਰਾਮ ਵਿੱਚ ਜਿੱਥੇ ਸਾਹਿਤਕ ਜਗਤ ਨਾਲ ਜੁੜੀਆਂ ਨਾਮਵਰ ਸ਼ਖਸ਼ੀਅਤਾਂ ਵੀ ਸ਼ਾਮਿਲ ਹੋਣਗੀਆਂ ,ਉੱਥੇ ਹੀ ਹਰਫ਼ਾਂ ਦੀ ਲੋਅ ਪੰਜਾਬੀ ਸਾਹਿਤਕ ਸੱਥ ਵੱਲੋਂ ਪੰਜਾਬੀ ਬੋਲੀ ਨੂੰ ਪਿਆਰ ਕਰਦੇ ਕਵੀਆਂ, ਲੇਖਕਾਂ ਕਹਾਣੀਕਰਾਂ, ਸਹਿਤਕਰਾਂ, ਪੱਤਰਕਾਰਾਂ, ਹੋਰ ਸਾਹਿਤ ਨਾਲ ਜੁੜੀਆਂ ਸ਼ਖਸ਼ੀਅਤਾਂ ਨੂੰ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ। ਇਸ ਮੌਕੇ ਕਰਮਜੀਤ ਕੌਰ ਕਿੱਕਰ ਖੇੜਾ, ਲਖਵਿੰਦਰ ਕੌਰ ਪਿੰਕੀ, ਸਰਬਜੀਤ ਕੌਰ ਸਹੋਤਾ, ਹਰਦੀਪ ਸਿੰਘ ਰਾਜੂ ਮਡੇਰ ,ਗੁਰਦੀਪ ਸਿੰਘ ਲੋਟੋ, ਸ਼ਮਸ਼ੇਰ ਮੱਲੀ, ਸਰਬਜੀਤ ਸਿੰਘ ਨਮੋਲ, ਸੁਖਵਿੰਦਰ ਸਿੰਘ ਅਟਵਾਲ, ਜਸਵਿੰਦਰ ਪੰਜਾਬੀ, ਡਾਕਟਰ ਹਰੀਸ਼ ਗਰੋਵਰ, ਬਲਰਾਜ ਸਿੰਘ ਚੌਹਾਨ ਆਦਿ ਹਾਜ਼ਰ ਸਨ।















