ਚੰਡੀਗੜ੍ਹ 22 ਜੂਨ ,ਬੋਲੇ ਪੰਜਾਬ ਬਿਊਰੋ;
ਸਰਕਾਰੀ ਮੁਲਾਜ਼ਮਾਂ ਦੇ ਲਈ ਲਾਗੂ ਕੀਤੀ ਗਈ ਯੂਪੀਐਸ ਸਬੰਧੀ ਸਰਕਾਰ ਵੱਲੋਂ ਇਕ ਅਹਿਮ ਪੱਤਰ ਜਾਰੀ ਕੀਤਾ ਗਿਆ ਹੈ। ਕੇਂਦਰ ਸਰਕਾਰ ਵੱਲੋਂ ਜਾਰੀ ਪੱਤਰ ਮੁਤਾਬਕ ਯੂਨੀਫਾਈਡ ਪੈਨਸ਼ਨ ਸਕੀਮ ਦਾ ਵਿਕਲਪ ਚੁਣਨ ਵਾਲੇ ਸਰਕਾਰੀ ਕਰਮਚਾਰੀ ਕੇਂਦਰੀ ਸਿਵਿਲ ਸੇਵਾ (ਰਾਸ਼ਟਰੀ ਪੈਨਸ਼ਨ ਪ੍ਰਣਾਲੀ ਦੇ ਨਿਯਮ 2021 ਦੇ ਪ੍ਰਾਵਧਾਨਾਂ ਦੇ ਤਹਿਤ ‘ਸੇਵਾਮੁਕਤੀ ਗ੍ਰੇਚੂਟੀ ਅਤੇ ਡੈਥ ਗ੍ਰੇਚੂਇਟੀ’ ਦੇ ਲਾਭ ਲਈ ਯੋਗ ਹੋਣਗੇ।













