ਮੋਹਾਲੀ, 23 ਜੂਨ,ਬੋਲੇ ਪੰਜਾਬ ਬਿਉਰੋ:
ਐਸ ਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਮੋਰਚੇ ਤੇ ਅੱਜ ਲਾਂਡਰਾਂ ਤੋਂ ਇੱਕ ਪੀੜਤ ਗੌਰਵ ਸੂਦ ਆਪਣੀ 85 ਸਾਲਾਂ ਭੂਆ ਪ੍ਰਕਾਸ਼ਵਤੀ ਨੂੰ ਲੈਕੇ ਆਪਣੇ ਪਰਿਵਾਰ ਸਮੇਤ ਪਹੁੰਚਿਆ। ਇਸ ਤੋਂ ਇਲਾਵਾ ਡੇਰਾ ਬੱਸੀ ਤੋਂ ਪਰਮਜੀਤ ਕੌਰ ਆਪਣੀ 12 ਸਾਲਾਂ ਬੱਚੀ ਨਾਲ ਹੋਏ ਜਬਰ ਜਨਾਹ ਦੇ ਮਾਮਲੇ ਨੂੰ ਲੈਕੇ ਪਹੁੰਚੀ। ਦੋਨੋਂ ਉਪਰੋਕਤ ਪੀੜਤਾਂ ਨੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਅਤੇ ਸਮੂਹ ਮੋਰਚਾ ਆਗੂਆਂ ਦੀ ਅਗਵਾਈ ਵਿੱਚ ਪ੍ਰੈਸ ਨੂੰ ਆਪਣੇ ਨਾਲ ਹੋਏ ਅੱਤਿਆਚਾਰ ਅਤੇ ਧੱਕੇਸ਼ਾਹੀ ਦੀ ਹੱਡਬੀਤੀ ਸੁਣਾਈ।
ਪੀੜਿਤ ਗੌਰਮ ਸੂਦ ਨੇ ਦੱਸਿਆ ਕਿ ਮੇਰੀ 85 ਸਾਲਾ ਭੂਆ ਦੀ ਰਾਜਵੀਰ ਜੱਸੜ, ਜਗਤਾਰ ਸਿੰਘ ਸੁਹਾੜਾ ਅਤੇ ਉਸਦੇ ਦੋ ਬੇਟੇ, ਰਾਹੁਲ ਚੌਧਰੀ ਆਦਿ ਨੇ ਘਰ ਵਿੱਚ ਵੜਕੇ ਕੁਰਸੀ ਤੇ ਬੰਨਕੇ ਕੁੱਟਮਾਰ ਕੀਤੀ ਅਤੇ ਮੋਬਾਇਲ ਵੀ ਖੋਹ ਲਿਆ। ਜਦੋਂ ਇਸ ਬਾਰੇ ਪੁਲਿਸ ਕੋਲ ਸ਼ਿਕਾਇਤ ਕੀਤੀ ਤਾਂ ਉਹਨਾਂ ਨੇ ਸੁਣਵਾਈ ਕਰਨ ਦੀ ਬਜਾਏ ਉਲਟਾ ਗੌਰਵ ਦੇ ਭਰਾ ਦੀਪਕ ਸੋਦ ਨੂੰ ਹੀ ਥਾਣੇ ਬਿਠਾ ਲਿਆ ਤੇ ਜਾਮਾ ਤਲਾਸ਼ੀ ਦੌਰਾਨ 10, 000/- ਰੁਪਏ ਵੀ ਆਪਣੇ ਕੋਲ ਰੱਖਦੇ ਲਏ ਜਿਸ ਬਾਰੇ ਦੀਪਕ ਨੇ ਹਲਫੀਆ ਬਿਆਨ ਵੀ ਦਿੱਤਾ ਹੈ। ਪੁਲਿਸ ਨੇ ਉਸ ਸਮੇਂ ਹੱਦ ਕਰ ਦਿੱਤੀ ਜਦੋਂ ਇਸ ਪਰਿਵਾਰ ਤੇ ਹੀ ਐਫਆਈਆਰ ਦਰਜ ਕਰ ਦਿੱਤੀ ਤੇ ਚਾਰ ਸਾਲਾ ਬੱਚਾ ਸਨੀ ਵੀ ਇਸ ਐਫਆਈਆਰ ਵਿੱਚ ਸ਼ਾਮਿਲ ਕਰ ਦਿੱਤਾ। ਹੁਣ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਡੀ ਸੁਣਵਾਈ ਕੀਤੀ ਜਾਵੇ ਤੇ ਦੋਸ਼ੀਆਂ ਤੇ ਬਣਦੀ ਕਾਰਵਾਈ ਕਰਕੇ 85 ਸਾਲਾਂ ਬਿਰਧ ਮਾਤਾ ਨਾਲ ਇਨਸਾਫ ਕੀਤਾ ਜਾਵੇ। ਇਸੇ ਤਰ੍ਹਾਂ ਡੇਰਾ ਬੱਸੀ ਤੋਂ ਮਹਿਲਾ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦੀ 11 ਸਾਲਾਂ ਨਾਬਾਲਗ ਬੱਚੀ ਨਾਲ ਉਸੇ ਦੀ ਨਣਦ ਰਵਿੰਦਰ ਕੌਰ ਦੇ ਬੇਟੇ ਇੰਦਰਜੀਤ ਸਿੰਘ ਪੁੱਤਰ ਸਿੰਘ ਨੇ ਬੱਚੀ ਨੂੰ ਡਰਾ ਧਮਕਾ ਕੇ ਕਈ ਵਾਰ ਜਬਰ ਜਨਾ ਕੀਤਾ ਤੇ ਕਾਰਵਾਈ ਤੋਂ ਡਰਦਾ ਹੁਣ ਇੰਦਰਜੀਤ ਵਿਦੇਸ਼ ਭੱਜ ਗਿਆ ਹੈ। ਜਦੋਂ ਇਸ ਵਾਰੀ ਮੈਂ ਐਸ ਸੀ ਬੀਸੀ ਮੋਰਚਾ ਤੇ ਫਰਿਆਦ ਕੀਤੀ ਤਾਂ ਮੋਰਚੇ ਦੇ ਘਿਰਾਓ ਦੇ ਐਲਾਨ ਤੋਂ ਘਬਰਾਈ ਪੁਲਿਸ ਨੇ ਜ਼ੀਰੋ ਨੰਬਰ ਐਫਆਈਆਰ ਤਾਂ ਦਰਜ ਕਰ ਲਈ ਹੈ ਪਰ ਨਾ ਤਾਂ ਥਾਣਾ ਡੇਰਾ ਬੱਸੀ ਦੀ ਪੁਲਿਸ ਕੋਈ ਅਗੇਰੀ ਕਾਰਵਾਈ ਕਰ ਰਹੀ ਹੈ ਤੇ ਨਾ ਹੀ ਥਾਣਾ ਸੇਖਵਾਂ ਬਟਾਲਾ ਦੀ ਪੁਲਿਸ ਸੁਣਵਾਈ ਕਰ ਰਹੀ ਹੈ।
ਉਪਰੋਕਤ ਪੀੜਤਾਂ ਨਾਲ ਹੋਏ ਅੱਤਿਆਚਾਰ ਬਾਰੇ ਬੋਲਦੇ ਹੋਏ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਮਾਨਯੋਗ ਹਾਈਕੋਰਟ ਨੇ ਮਿਤੀ 15/6/2025 ਨੂੰ CRM M-5292- 2025 (Date Of Decision: 09.04.2025) ਨੂੰ ਤਿੰਨ ਰਾਜਾਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਡੀਜੀਪੀ ਨੂੰ ਇੱਕ ਹੁਕਮ ਜਾਰੀ ਕੀਤਾ ਸੀ ਕਿ “ਐਫਆਈਆਰ ਪਹਿਲਾਂ ਦਰਜ ਕੀਤੀ ਜਾਵੇ ਅਤੇ ਫਿ। ਪਰ ਇੱਥੇ ਪੀੜਤ ਪਰਿਵਾਰਾਂ, ਨਾਬਾਲਗ ਬੱਚਿਆਂ ਦੇ ਹੋਏ ਜਬਰ ਜਨਾਹ, ਬਜ਼ੁਰਗਾਂ ਦੀ ਹੋਈ ਕੁੱਟਮਾਰ, ਕਤਲੇਆਮ ਅਤੇ ਪ੍ਰਾਪਰਟੀ ਦੇ ਕਰੋੜਾਂ ਰੁਪਏ ਹੜੱਪਣ ਵਾਲਿਆਂ ਤੇ ਸਿਰਫ ਜਾਂਚ ਪੜਤਾਲਾਂ ਹੀ ਚਲਦੀਆਂ ਹਨ, ਕੋਈ ਐਫਆਈਆਰ ਦਰਜ ਨਹੀਂ ਕੀਤੀ ਜਾਂਦੀ। ਪੰਜਾਬ ਦੀ ਪੁਲਿਸ ਮਾਨਯੋਗ ਹਾਈਕੋਰਟ ਦੇ ਹੁਕਮਾਂ ਨੂੰ ਟਿੱਚ ਜਾਣ ਰਹੀ ਹੈ। ਸਮੂਹ ਮੋਰਚਾ ਆਗੂਆਂ ਦੀ ਸਹਿਮਤੀ ਨਾਲ ਮੋਰਚੇ ਵੱਲੋਂ ਇਸ ਸੰਬੰਧੀ ਜਲਦ ਹੀ ਪਬਲਿਕ ਰਿਟ ਪਟੀਸ਼ਨ ਦਾਇਰ ਕੀਤੀ ਜਾਵੇਗੀ।
ਇਸ ਮੌਕੇ ਹਰਨੇਕ ਸਿੰਘ ਮਲੋਆ, ਕਰਮ ਸਿੰਘ ਕੁਰੜੀ, ਹਰਵਿੰਦਰ ਕੋਹਲੀ, ਮਨਜੀਤ ਸਿੰਘ ਮੇਵਾ, ਹਰਪਾਲ ਸਿੰਘ ਢਿੱਲੋ, ਰੁਚੀ ਸੂਦ, ਰਕੇਸ਼ ਸੂਦ, ਬਲਕਾਰ ਸਿੰਘ, ਜਸਕਰਨ ਸਿੰਘ, ਗੁਰਪ੍ਰੀਤ ਸਿੰਘ, ਸ਼ਰਨਜੀਤ ਸਿੰਘ, ਲਵਪ੍ਰੀਤ ਕੌਰ ਆਦਿ ਹਾਜ਼ਰ ਹੋਏ।












