ਜ਼ੀਰਕਪੁਰ, 23 ਜੂਨ,ਬੋਲੇ ਪੰਜਾਬ ਬਿਊਰੋ;
ਜ਼ੀਰਕਪੁਰ ਥਾਣੇ ਤੋਂ 20 ਮੀਟਰ ਦੂਰ ਦੋ ਨੌਜਵਾਨਾਂ ਨੇ ਇੱਕ ਪ੍ਰਾਪਰਟੀ ਡੀਲਰ ਨੂੰ ਗੋਲੀ ਮਾਰ ਦਿੱਤੀ। ਦੋਵੇਂ ਮੁਲਜ਼ਮ ਮੋਟਰਸਾਈਕਲ ‘ਤੇ ਸਵਾਰ ਸਨ। ਜ਼ਖਮੀ ਦੀ ਪਛਾਣ ਜਗਤਾਰ ਸਿੰਘ ਵਜੋਂ ਹੋਈ ਹੈ। ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਉਸਨੂੰ ਕੋਹਿਨੂਰ ਢਾਬੇ ਤੋਂ ਖਾਣਾ ਖਾ ਕੇ ਵਾਪਸ ਆਉਂਦੇ ਸਮੇਂ ਦਫਤਰ ਦੇ ਸਾਹਮਣੇ ਗੋਲੀ ਮਾਰੀ ਗਈ। ਗੋਲੀ ਜਗਤਾਰ ਦੀ ਪਿੱਠ ‘ਤੇ ਲੱਗੀ। ਜਗਤਾਰ ਪਿੰਡ ਖੇੜੀ ਗੁੱਜਰਾਂ ਦਾ ਰਹਿਣ ਵਾਲਾ ਹੈ।ਸੂਚਨਾ ਮਿਲਣ ‘ਤੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ।












