ਕਿਸਾਨਾ ਦੇ ਵਫਦ ਨੇ ਸਮਾਜਿਕ ਮਸਲਿਆਂ ਬਾਰੇ ਡਿਪਟੀ ਕਮਿਸਨਰ ਪਟਿਆਲਾ ਨਾਲ ਕੀਤੀ ਮੀਟਿੰਗ

ਪੰਜਾਬ


ਪਟਿਆਲਾ 25 ਜੂਨ,ਬੋਲੇ ਪੰਜਾਬ ਬਿਊਰੋ;
ਜਮਹੂਰੀ ਕਿਸਾਨ ਸਭਾ ਜ਼ਿਲਾ ਪਟਿਆਲਾ ਦਾ ਵਫਦ ਅੱਜ ਮਾਨਯੋਗ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਧੰਨਾ ਸਿੰਘ ਦੌਣ ਕਲਾਂ, ਸਤਪਾਲ ਨੂਰ ਖੇੜੀਆਂ, ਰਾਜਿੰਦਰ ਸਿੰਘ ਧਾਲੀਵਾਲ ਅਤੇ ਰੌਨਕੀ ਰਾਮ ਲਾਛੜੂ ਕਲਾਂ ਦੀ ਅਗਵਾਈ ਵਿੱਚ ਮਿਲਿਆ ਜਿਸ ਵਿੱਚ ਜ਼ਿਲ੍ਹਾ ਪਟਿਆਲਾ ਵਿੱਚ ਵਹਿੰਦੇ ਘੱਗਰ ਦਰਿਆ ਅਤੇ ਉਲਟ ਦਿਸ਼ਾ ਵਿੱਚ ਵਹਿੰਦੀਆਂ ਨਰਵਾਣਾ ਬਰਾਂਚ ਅਤੇ ਸੈਕਿੰਡ ਫੀਡਰ ਪਟਿਆਲਾ ਤੇ ਐਸ. ਵਾਈ. ਐਲ ਨਹਿਰਾਂ ਬਾਰੇ ਵਿਚਾਰ ਚਰਚਾ ਕੀਤੀ ਕਿਉਕੇ ਜੇਕਰ ਇਹਨਾਂ ਨਹਿਰਾਂ ਦੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਰਸਤੇ ਜੇਕਰ ਚੰਗੀ ਤਰਾਂ ਸਾਫ ਨਾ ਕੀਤੇ ਤਾਂ ਇਹ ਪਟਿਆਲਾ ਜਿਲੇ ਦੇ ਨਾਲ ਹੀ ਮੁਹਾਲੀ ਤੇ ਸ੍ਰੀ ਫਤਿਹਗੜ੍ਹ ਸਾਹਿਬ ਜਿਲੇ ਤੇ ਵੀ ਮਾੜੇ ਪ੍ਰਭਾਵ ਪਾਉਣਗੇ ਇਸ ਦੇ ਨਾਲ ਹੀ ਪਟਿਆਲੇ ਜ਼ਿਲ੍ਹੇ ਵਿੱਚ ਵਹਿੰਦੇ ਨਦੀਆਂ ਨਾਲਿਆਂ, ਐਸ.ਵਾਈ. ਐਲ. ਤੇ ਘੱਗਰ ਦਰਿਆ ਦੀ ਖਨੋਰੀ ਤੇ ਸਰਾਲਾ ਹੈਡ ਨੇੜੇ ਉੱਗੀ ਬੂਟੀ ਅਤੇ ਦਰਖਤਾਂ ਨੂੰ ਸਾਫ ਕਰਾਉਣ ਬਾਰੇ ਵਿਚਾਰ ਚਰਚਾ ਕੀਤੀ ਗਈ ਵਫਦ ਵਿੱਚ ਸ਼ਾਮਿਲ ਦਰਸ਼ਨ ਬੇਲੂ ਮਾਜਰਾ, ਹਰੀ ਸਿੰਘ ਢੀਡਸਾ,ਰਾਜ ਕਿਸ਼ਨ ਨੂਰ ਖੇੜੀਆਂ ਤੇ ਨਛੱਤਰ ਸਿੰਘ ਦੌਣ ਕਲਾਂ ਨੇ ਕਿਹਾ,ਕਿ ਜਿਲੇ ਪਟਿਆਲੇ ਨਾਲ ਸੰਬੰਧਿਤ ਸਫਾਈ ਕਾਮੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਦੇ ਹੱਲ ਲਈ ਕੰਮ ਛੱਡੋ ਹੜਤਾਲ ਤੇ ਹਨ ਜਿਸ ਕਾਰਨ ਪੂਰਾ ਸ਼ਹਿਰ ਕੂੜੇ ਦੇ ਢੇਰਾਂ ਨਾਲ ਭਰਿਆ ਪਿਆ ਹੈ। ਬਾਰਸ ਦਾ ਮੌਸਮ ਹੈ ਕਿਸੇ ਵੀ ਸਮੇਂ ਕੋਈ ਭਿਆਨਕ ਬਿਮਾਰੀ ਫੈਲ ਸਕਦੀ ਹੈ ਉਹਨਾਂ ਨੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਕਿਹਾ ਕਿ ਉਹ ਪਹਿਲ ਦੇ ਅਧਾਰ ਤੇ ਇਸ ਮਾਮਲੇ ਵਿੱਚ ਦਖਲ ਅੰਦਾਜੀ ਕਰਕੇ ਇਹ ਹੜਤਾਲ ਖਤਮ ਕਰਾਈ ਜਾਵੇ ਅਤੇ ਉਹਨਾਂ ਮੁਲਾਜ਼ਮਾਂ ਦੀਆਂ ਜੋ ਹੱਕੀ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਾਇਆ ਜਾਵੇ ਸੰਘਰਸ਼ ਕਰ ਰਹੇ ਮੁਲਾਜਮ ਆਗੂਆਂ ਤੇ ਕੀਤੇ ਪਰਚੇ ਰੱਦ ਕਰਕੇ ਨਗਰ ਨਿਗਮ ਅਤੇ ਸਹਿਰ ਦੇ ਮਹੋਲ ਨੂੰ ਸੁਖਾਵਾ ਬਣਾਇਆ ਜਾਵੇ ਅੱਜ ਦੇ ਵਫਦ ਵਿੱਚ ਹੋਰਨਾਂ ਤੋਂ ਇਲਾਵਾ ਹਰਦੇਵ ਸਿੰਘ ਸਮਾਣਾ,ਗੀਤ ਸਿੰਘ ਕਕਰਾਲਾ,ਚਮਕੋਰ ਸਿੰਘ ਖੱਤਰੀਵਾਲਾ ਤੇ ਜਸਵਿੰਦਰ ਸਿੰਘ ਆਦਿ ਸ਼ਾਮਿਲ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।