ਪਿਛਲੇ ਸਾਲ ਕੈਨੇਡਾ ਵਿੱਚ ਵੀ ਜਿੱਤਿਆ ਸੀ ਗੋਲਡ ਮੈਡਲ
ਗੁਰਦਾਸਪੁਰ ,27 ਜੂਨ ,ਬੋਲੇ ਪੰਜਾਬ ਬਿਊਰੋ;(ਮਲਾਗਰ ਖਮਾਣੋਂ)
ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ ਜੂਡੋ ਖਿਡਾਰੀ ਏ ਐਸ ਆਈ ਕਰਨਜੀਤ ਸਿੰਘ ਮਾਨ ਅਮਰੀਕਾ ਦੇ ਬਰਮਿੰਘਮ ਸਿਟੀ ਦੇ ਅਲਬਾਮਾ ਖੇਤਰ ਵਿਚ ਹੋ ਰਹੀਆਂ ਵਿਸ਼ਵ ਪੁਲਿਸ ਅਤੇ ਫਾਇਰ ਗੇਮਸ 2025 ਵਿੱਚ ਭਾਗ ਲੈਣ ਜਾ ਰਿਹਾ ਹੈ।ਇਹ ਖੇਡਾਂ 28 ਜੂਨ ਤੋਂ 6 ਜੁਲਾਈ ਤੱਕ ਹੋ ਰਹੀਆਂ ਹਨ। ਇਹਨਾਂ ਖੇਡਾਂ ਵਿਚ ਵਿਸ਼ਵ ਭਰ ਤੋਂ 60 ਦੇਸ਼ਾਂ ਦੇ 8000 ਤੋਂ ਵੱਧ ਖਿਡਾਰੀ ਭਾਗ ਲੈ ਰਹੇ ਹਨ। ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਸੈਂਟਰ ਲਈ ਮਾਣ ਵਾਲੀ ਗੱਲ ਹੈ ਕਿ ਕਰਨਜੀਤ ਸਿੰਘ ਮਾਨ ਨੇ ਦੇਸ਼ ਦਾ ਨਾਮ ਰੌਸ਼ਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਨੇ ਪਿਛਲੇ ਸਾਲ ਵਿਨੀਪੈਗ ਕਨੇਡਾ ਵਿਖੇ ਵੀ 90 ਕਿਲੋ ਭਾਰ ਵਰਗ ਗੋਲਡ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਸੀ। ਕਰਨਜੀਤ ਸਿੰਘ ਮਾਨ ਦੇ ਵਿਭਾਗੀ ਕੋਚ ਕੁਲਜਿੰਦਰ ਸਿੰਘ ਅਤੇ ਰਵੀ ਕੁਮਾਰ ਨੇ ਦੱਸਿਆ ਕਿ ਕਰਨਜੀਤ ਸਿੰਘ ਮਾਨ ਦੀਆਂ ਇਸ ਸਾਲ ਵੀ ਗੋਲਡ ਮੈਡਲ ਜਿੱਤਣ ਦੀਆਂ ਪੂਰੀਆਂ ਸੰਭਾਵਨਾਵਾਂ ਹਨ। ਕਰਨਜੀਤ ਸਿੰਘ ਮਾਨ ਪਿੰਡ ਮਾਨ ਚੋਪੜਾ ਕਾਹਨੂੰਵਾਨ ਬਲਾਕ ਦੇ ਅਮਰੀਕ ਸਿੰਘ ਦਾ ਸਪੁੱਤਰ ਹੈ। ਅਤੇ ਕਈ ਨੈਸ਼ਨਲ ਅਤੇ ਇੰਟਰਨੈਸ਼ਨਲ ਟੁਰਨਾਂਮੈਂਟ ਵਿਚ ਭਾਗ ਲੈ ਚੁੱਕਾ ਹੈ। ਪੰਜਾਬ ਜੂਡੋ ਐਸੋਸੀਏਸ਼ਨ ਦੇ ਟੈਕਨੀਕਲ ਚੇਅਰਮੈਨ ਸ੍ਰੀ ਸਤੀਸ਼ ਕੁਮਾਰ, ਸੀਨੀਅਰ ਮੀਤ ਪ੍ਰਧਾਨ ਵਰਿੰਦਰ ਸਿੰਘ ਸੰਧੂ ਸਾਬਕਾ ਐਸ ਐਸ ਪੀ ਵਿਜੀਲੈਂਸ ਵਿਭਾਗ, ਜ਼ਿਲ੍ਹਾ ਜਨਰਲ ਸਕੱਤਰ ਬਲਵਿੰਦਰ ਕੌਰ, ਡੀ ਐਸ ਪੀ ਕਪਿਲ ਕੌਸਲ, ਡੀ ਐਸ ਪੀ ਰਾਜ ਕੁਮਾਰ ਸ਼ਰਮਾ, ਇੰਸਪੈਕਟਰ ਜਤਿੰਦਰ ਪਾਲ ਸਿੰਘ, ਇੰਸਪੈਕਟਰ ਸਾਹਿਲ ਪਠਾਣੀਆਂ, ਨਵੀਨ ਸਲਗੋਤਰਾ ਦਿਨੇਸ਼ ਕੁਮਾਰ ਬਟਾਲਾ, ਅਤੁਲ ਕੁਮਾਰ, ਡਾਕਟਰ ਰਵਿੰਦਰ ਸਿੰਘ ਪ੍ਰਿੰਸੀਪਲ ਅਮਰਜੀਤ ਸਿੰਘ ਮਨੀ ਨੇ ਕਰਨਜੀਤ ਸਿੰਘ ਮਾਨ ਦੇ ਮੈਡਲ ਜਿੱਤਣ ਦੀ ਕਾਮਨਾ ਕੀਤੀ ਹ












