29 ਜੂਨ ਮਾਨਸਾ ,ਬੋਲੇ ਪੰਜਾਬ ਬਿਊਰੋ;
ਅੱਜ ਸੀ ਪੀ ਆਈ ਐਮ ਐਲ ਲਿਬਰੇਸ਼ਨ ਵੱਲੋਂ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਬਾਬਾ ਬੂਝਾ ਸਿੰਘ ਭਵਨ ਵਿਖੇ ਕਾਮਰੇਡ ਧਰਮਪਾਲ ਨੀਟਾ ਜੀ ਦੀ ਅਗਵਾਈ ਵਿੱਚ ਕੀਤੀ ਗਈ।
ਮੀਟਿੰਗ ਵਿੱਚ 9 ਜੁਲਾਈ ਨੂੰ ਮੋਦੀ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਦੇਸ਼ ਦੀਆਂ ਟ੍ਰੇਡ ਯੂਨੀਅਨਾਂ ਵੱਲੋਂ ਦਿੱਤੇ ਹੜਤਾਲ ਦੇ ਸੱਦੇ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਦੇਸ਼ ਦੀਆਂ ਸੰਪਤੀਆਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਸੌਂਪ ਰਹੀ ਹੈ ਅਤੇ ਮਜ਼ਦੂਰ ਵਰਗ ਨੂੰ ਕਾਰਪੋਰੇਟ ਘਰਾਣਿਆਂ ਦੇ ਗੁਲਾਮ ਬਣਾਉਣ ਲਈ ਦੇਸ਼ ਵਿੱਚ ਕਿਰਤ ਕਾਨੂੰਨਾਂ ਨੂੰ ਖ਼ਤਮ ਕਰ ਰਹੀ ਹੈ ਉਸਦੇ ਥਾਂ ਤੇ ਲੇਬਰ ਕੋਡ ਬਿਲ ਪਾਸ ਕੀਤੇ ਜਾ ਰਹੇ ਹਨ। ਕਾਰਪੋਰੇਟ ਘਰਾਣਿਆਂ ਨਾਲ ਯਾਰੀ ਤੇ ਦੇਸ਼ ਨਾਲ ਗੱਦਾਰੀ ਕਦੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਮਜ਼ਦੂਰਾਂ ਤੋਂ ਘੱਟ ਉਜ਼ਰਤਾਂ ਤੇ 12 ਤੋਂ 18 ਘੰਟੇ ਕੰਮ ਕਰਵਾਉਣ ਲਈ ਪੱਬਾਂ ਭਾਰ ਹੋਈ ਮੋਦੀ ਸਰਕਾਰ ਇਹ ਭੁੱਲ ਰਹੀ ਹੈ ਕਿ ਇਸ ਨੂੰ ਦੇਸ਼ ਦੇ ਮਜ਼ਦੂਰ ਕਦੇ ਕਬੂਲ ਨਹੀਂ ਕਰਨਗੇ ਇਸ ਖ਼ਿਲਾਫ਼ ਟ੍ਰੇਡ ਯੂਨੀਅਨਾਂ ਦੇ ਨਾਲ ਲਾਲ ਝੰਡੇ ਦੀਆਂ ਤਾਕਤਾਂ ਨੂੰ ਸੜਕਾਂ ਤੇ ਉਤਰਨਾ ਚਾਹੀਦਾ ਹੈ ਸੀ ਪੀ ਆਈ ਐਮ ਐਲ ਲਿਬਰੇਸ਼ਨ ਆਪਣੀ ਪੂਰੀ ਹਮਾਇਤ ਕਰਦੀ ਹੈ ਤੇ ਦੇਸ਼ ਪੱਧਰ ਤੇ ਇਸ ਹੜਤਾਲ ਦੇ ਸਮਰਥਨ ਦੇ ਸੱਦੇ ਤੇ ਸੜਕਾਂ ਤੇ ਉਤਰੇਗੀ।ਇੱਕ ਪਾਸੇ ਅੱਤ ਦੀ ਬੇਰੁਜਗਾਰੀ ਹੈ ਦੂਜੇ ਪਾਸੇ ਕਿਰਤੀਆਂ ਦੀ ਖੁੱਲੀ ਲੁੱਟ ਹੋ ਰਹੀ ਹੈ ਇਸ ਖ਼ਿਲਾਫ਼ ਦੇਸ਼ ਦੀ ਆਵਾਮ ਨੂੰ ਇਕਜੁੱਟ ਹੋਕੇ ਸੰਘਰਸ਼ ਕਰਨ ਦੀ ਲੋੜ ਹੈ ਟ੍ਰੇਡ ਯੂਨੀਅਨਾਂ ਵੱਲੋਂ ਦਿੱਤੇ ਹੜਤਾਲ ਦੇ ਸੱਦੇ ਦਾ ਅਸੀਂ ਸਮਰਥਨ ਕਰਦੇ ਹਾਂ ਤੇ ਆਪਣੀ ਪਾਰਟੀ ਵੱਲੋਂ ਪੁਰਜੋਰ ਸ਼ਮੂਲੀਅਤ ਕਰਾਂਗੇ।
ਆਗੂਆਂ ਨੇ ਭੀਖੀ ਬਲਾਕ ਤੋੜੇ ਜਾਣ ਖ਼ਿਲਾਫ਼ ਵੀ ਮਤਾ ਪਾਸ ਕੀਤਾ ਅਤੇ ਬਲਾਕ ਬਚਾਓ ਸੰਘਰਸ਼ ਕਮੇਟੀ ਦਾ ਸਮਰਥਨ ਕਰਦੇ ਹੋਏ ਇਸ ਮੋਰਚੇ ਦੀ ਮਜ਼ਬੂਤੀ ਲਈ ਪਿੰਡਾਂ ਸ਼ਹਿਰਾਂ ਦੇ ਵਿਚ ਵਸਦੇ ਹਰ ਵਰਗ ਨੂੰ ਇਸ ਮੋਰਚੇ ਦੇ ਸਮਰਥਨ ਵਿੱਚ ਲਿਆਉਣ ਲਈ ਪਿੰਡਾਂ ਅੰਦਰ ਪ੍ਰਚਾਰ ਕਰਨ ਦਾ ਫੈਸਲਾ ਕੀਤਾ।
ਨਸ਼ੇ ਅਤੇ ਆਮਦਨ ਤੋਂ ਵਾਧੂ ਜਾਇਦਾਦ ਮਾਮਲੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਦੇ ਨਾਲ ਹੀ ਹੋਰ ਨਸ਼ੇ ਦੇ ਵਪਾਰੀਆਂ ਤੇ ਕਾਰਵਾਈ ਦੀ ਮੰਗ ਕੀਤੀ ਲਿਬਰੇਸ਼ਨ ਨੇ ਕਿਹਾ ਕਿ ਇਸ ਕਿਸਮ ਦੇ ਸਮੱਗਲਰਾਂ ਅਤੇ ਲੁਟੇਰਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।












