ਮਾਸਕੋ 29 ਜੂਨ ,ਬੋਲੇ ਪੰਜਾਬ ਬਿਊਰੋ;
ਰੂਸ ਦੇ ਮਾਸਕੋ ਖੇਤਰ ਦੇ ਕੋਲੋਮਨਾ ਵਿੱਚ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਸਵਾਰ ਸਾਰੇ ਲੋਕ ਮਾਰੇ ਗਏ।ਜਾਣਕਾਰੀ ਅਨੁਸਾਰ, ਇਹ ਇੱਕ ਹਲਕਾ ਟ੍ਰੇਨੀ ਪਲੇਨ ਸੀ, ਜਿਸ ਵਿੱਚ ਚਾਰ ਚਾਲਕ ਦਲ ਅਤੇ ਸਿਖਿਆਰਥੀ ਸਵਾਰ ਸਨ, ਸਾਰਿਆਂ ਦੀ ਮੌਤ ਹੋ ਗਈ ਹੈ।ਦੱਸਿਆ ਜਾ ਰਿਹਾ ਹੈ ਕਿ ਯਾਕੋਵਲੇਵ ਯਾਕ-18ਟੀ ਜਹਾਜ਼ ਐਰੋਬੈਟਿਕਸ ਕਰਦੇ ਸਮੇਂ ਹਾਦਸਾਗ੍ਰਸਤ ਹੋ ਗਿਆ।ਇੰਜਣ ਫੇਲ੍ਹ ਹੋਣ ਕਾਰਨ ਜਹਾਜ਼ ਇੱਕ ਖੇਤ ਵਿੱਚ ਡਿੱਗ ਗਿਆ ਅਤੇ ਅੱਗ ਲੱਗ ਗਈ।ਕੁਝ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਜਹਾਜ਼ ਨੂੰ ਉਡਾਣ ਭਰਨ ਦੀ ਮਨਜ਼ੂਰੀ ਨਹੀਂ ਸੀ। ਇਸ ਜਹਾਜ਼ ਨੂੰ ਵਿਸ਼ੇਸ਼ ਤੌਰ ‘ਤੇ ਪਾਇਲਟਾਂ ਦੀ ਸਿਖਲਾਈ ਲਈ ਤਿਆਰ ਕੀਤਾ ਗਿਆ ਹੈ।















