ਬਰਨਾਲਾ : ਘਰ ‘ਚ ਅੱਗ ਲੱਗਣ ਕਾਰਨ ਪਤੀ-ਪਤਨੀ ਦੀ ਮੌਤ

ਪੰਜਾਬ


ਬਰਨਾਲਾ, 1 ਜੁਲਾਈ,ਬੋਲੇ ਪੰਜਾਬ ਬਿਊਰੋ;
ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਮੂੰਮ ’ਚ ਅਚਾਨਕ ਲੱਗੀ ਅੱਗ ਕਾਰਨ ਪਤੀ–ਪਤਨੀ ਦੀ ਮੌਤ ਹੋ ਜਾਣ ਦੀ ਦੁੱਖਦਾਈ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਜਗਰੂਪ ਸਿੰਘ (ਉਮਰ 45) ਪੁੱਤਰ ਲਾਭ ਸਿੰਘ ਅਤੇ ਉਸ ਦੀ ਪਤਨੀ ਅੰਗਰੇਜ਼ ਕੌਰ ਘਰ ਦੇ ਵਿਹੜੇ ਵਿਚ ਸੋ ਰਹੇ ਸਨ। ਤਕਰੀਬਨ ਤਿੰਨ ਵਜੇ ਹੋਈ ਬਾਰਿਸ਼ ਕਾਰਨ ਦੋਹਾਂ ਨੇ ਆਪਣਾ ਮੰਜਾ ਕਮਰੇ ਵਿਚ ਡਾਹ ਲਿਆ।
ਇਸ ਦੌਰਾਨ ਬਿਜਲੀ ਸਪਲਾਈ ’ਚ ਹੋਏ ਸ਼ਾਰਟ ਸਰਕਟ ਕਾਰਨ ਕਮਰੇ ਵਿਚ ਅੱਗ ਲੱਗ ਗਈ। ਜਗਰੂਪ ਸਿੰਘ ਦੀ ਮੌਤ ਸਾਹ ਘੁੱਟਣ ਅਤੇ ਸੜਨ ਕਾਰਨ ਹੋ ਗਈ। ਅੰਗਰੇਜ਼ ਕੌਰ ਨੂੰ ਗੰਭੀਰ ਹਾਲਤ ਵਿਚ ਫਰੀਦਕੋਟ ਹਸਪਤਾਲ ਭੇਜਿਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਪਿੰਡ ’ਚ ਸੋਗ ਦੀ ਲਹਿਰ ਛਾ ਗਈ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।